ਦਸਤਾਰ ਸਿਖ ਸਿਖ ਦੀ ਸ਼ਾਨ ਹੈ- ਜਥੇਦਾਰ ਕੁਲਦੀਪ ਸਿੰਘ ਗੱੜਗੱਜ
ਦਸਤਾਰ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਭੇਜੇ
ਟਾਂਗਰਾਂ :- ਸੁਰਜੀਤ ਸਿੰਘ ਖਾਲਸਾ
ਪਿੰਡ ਜਬੋਵਾਲ ਵਿਖੇ ਸ੍ਰੀ ਮਾਨ ਸੰਤ ਬਾਬਾ ਗੁਰਬਖਸ ਸਿੰਘ ਜੀ ਗੁਰਦੁਆਰਾ ਸੰਤਸਰ ਜੀ ਦੇ ਅਸਥਾਨ ਵਿਖੇ ਹਰ ਸਾਲ ਦੀ ਤਰਾਂ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਮੇਲੇ ਦੇ ਪਹਿਲੇ ਦਿਨ ਦਸਤਾਰ ਮੁਕਾਬਲੇ ਕਰਾਏ ਗਏ ।ਮੁੱਖ ਸੇਵਾਦਾਰ ਬਾਬਾ ਅਮਰ ਸਿੰਘ ਅਤੇ ਪ੍ਰਬੰਧਕਾਂ ਵੱਲੋ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹਰਪ੍ਰੀਤ ਸਿੰਘ , ਕੁਲਜੀਤ ਸਿੰਘ ਪੱਗੜੀ ਕੋਚ ਬਟਾਲਾ ਵੱਲੋ ਦਸਤਾਰ ਮੁਕਾਬਲਿਆਂ ਦੇ ਜੇਤੂ ਨੌਜਵਾਨਾਂ ਨੂੰ ਦੀ ਚੋਣ ਕੀਤੀ ।ਅਤੇ ਜਥੇ: ਅਕਾਲ ਤਖਤ ਕੁਲਦੀਪ ਸਿੰਘ ਗੱੜਗੱਜ ਵੱਲੋ ਦਸਤਾਰ ਮੁਕਾਬਲਿਆਂ ਦੇ ਜੇਤੂ ਨੌਜਵਾਨਾਂ ਨੂੰ ਉਤਸਾਹਿਤ ਕਰਨ ਭੇਜੀ ਰਾਸੀ ਬਾਬਾ ਅਮਰ ਸਿੰਘ ਅਤੇ ਪ੍ਰਬੰਧਕਾਂ ਵੱਲੋ ਤਕਸੀਮ ਕੀਤੀ ਗਈ । ਅਤੇ ਛੋਟੇ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਪੈਨ ਅਤੇ ਸੀਲਡਾਂ ਅਤੇ ਹੋਰ ਸਮਾਨ ਅਤੇ ਪ੍ਰਬੰਧਕਾਂ ਨੂੰ ਸਿਰੋਪਾਉ ਦੇ ਕੇ ਸਨਮਾਨ ਦਿੱਤਾ ਗਿਆ। ਇਸ ਮੌਕੇ ਸ੍ਰੋਮਣੀ ਕਮੇਟੀ ਦੇ ਪ੍ਰਚਾਰਕ ਫਰਿਆਦ ਸਿੰਘ ਦਵਿੰਦਰ ਸਿੰਘ ਮੰਨੂ ਸਰਪੰਚ ਬਾਬਾ ਸੁੱਖਾ ਸਿੰਘ ਮਹਾਕਾਲ, ਬਾਬਾ ਜੋਧਾ ਸਿੰਘ, ਗੋਪਾਲ ਸਿੰਘ, ਗੁਰਮੇਜ ਸਿੰਘ, ਗੁਰਭੇਜ ਸਿੰਘ, ਜੀਵਨ ਕਨੇਡਾ, ਜਸਪਾਲ ਸਿੰਘ, ਸੁਖਚੈਨ ਸਿੰਘ, ਨਵਰਾਜ ਸਿੰਘ ਰਾਜਾ, ਰਛਪਾਲ ਸਿੰਘ ਬੰਬੇ ਵਾਲੇ, ਸ਼ਮਸ਼ੇਰ ਸਿੰਘ, ਮੁਖਤਾਰ ਸਿੰਘ , ਸੁਖਵਿੰਦਰ ਸਿੰਘ ਗਿਆਨੀ, ਮਿੰਟੂ ਚੱਕੀ ਵਾਲੇ, ਸੰਦੀਪ ਸਿੰਘ ਸਪੇਨ , ਵਿੱਕੀ ਯੁਕੇ ਅਤੇ ਸਾਰੇ ਨਗਰ ਜਬੋਵਾਲ ਵੱਲੋ ਸੇਵਾ ਨਿਭਾਈ ਜਾ ਰਹੀ ਹੈ ।
Posted By: GURBHEJ SINGH ANANDPURI