ਇਨਸਾਫ਼ ਲਈ ਸੰਤ ਭਿੰਡਰਾਂਵਾਲਿਆਂ ਦੀ ਸੋਚ 'ਤੇ ਚੱਲਣਾ ਪਵੇਗਾ
ਚੂੰ ਕਾਰ ਹਜ਼ ਹਮੇ ਹੀਲਤੇ ਦਰ ਗੁਜਸ਼ਤ , ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ॥ ਜਦੋਂ ਸਾਰੇ ਹੀ ਹੀਲੇ ਬਸੀਲੇ ਦਲੀਲਾਂ ਅਤੇ ਅਪੀਲਾਂ ਸਰਕਾਰੇ ਦਰਬਾਰੇ ਖਤਮ ਹੋ ਜਾਣ ਤਾਂ ਫੇਰ ਤਲਵਾਰ ਦੇ ਮੁੱਠੇ ਨੂੰ ਹੱਥ ਪਾਉਣਾ ਜਾਇਜ਼ ਹੋਇਆ ਕਰਦਾ ਹੈ । ਇਹ ਹੁਕਮ ਸਾਨੂੰ ਪਵਿੱਤਰ ਬਾਣੀ ਜਫਰਨਾਮੇ ਵਿੱਚ ਸਾਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਕਰਕੇ ਗਏ ਹਨ! ਇਹ ਗੱਲ ਠੀਕ ਆ ਕਿ ਅੱਜ ਸਾਡਿਆਂ ਆਪਣਿਆਂ ਵਲੋਂ ਵੀ ਅਤੇ ਸਾਡੇ ਦੁਸ਼ਮਣ ਬ੍ਰਾਹਮਣ ਵਲੋਂ ਵੀ ਅਤੇ ਗਦਾਰ ਅਤੇ ਢਿੱਲੜ ਜਿਹੇ ਸਿੱਖਾਂ ਵਲੋਂ ਵੀ ਸ਼ਾਂਤੀ ਸ਼ਾਂਤੀ ਅਤੇ ਸ਼ਾਂਤੀ ਦਾ ਢਿੰਡੋਰਾ ਪਿੱਟਿਆ ਜਾ ਰਿਹਾ ਹੈ, ਪਰ ਏਹ ਸ਼ਾਂਤੀ ਹੋਰ ਕਿੰਨਾ ਕੁ ਸਮਾਂ ਰੱਖੀ ਜਾਵੇਗੀ, ਜਾਂ ਰੱਖਣੀ ਚਾਹੀਦੀ ਹੈ, ਏਸ ਵਾਰੇ ਕੋਈ ਵੀ ਸਿੱਖ ਨੇਤਾ ਕੌਮ ਨੂੰ ਨਹੀਂ ਦੱਸਦਾ ।
ਜੇ ਸਿੱਖ ਕੌਮ ਦੀ ਬੇੜੀ ਡੱਕੇ ਡੋਲੇ ਖਾ ਰਹੀ ਹੈ । ਸਚਾਈ ਏਹ ਹੈ ਸਿੱਖਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਅਸੀਂ ਕੀ ਕਰੀਏ ਅਤੇ ਕੀ ਨਾ ਕਰੀਏ । ਕਿੱਧਰ ਨੂੰ ਜਾਈਏ ਅਤੇ ਕਿੱਧਰ ਨੂੰ ਨਾ ਜਾਈਏ । ਅਸੀਂ ਆਪਣੇ ਮੂਲ ਨਾਲੋਂ ਟੁੱਟ ਚੁੱਕੇ ਹਾਂ ਜਾਂ ਸਾਨੂੰ ਸਾਡੇ ਮੂਲ ਨਾਲੋਂ ਤੋੜ ਦਿੱਤਾ ਗਿਆ ਹੈ । ਸਾਨੂੰ ਸਿੱਖਾਂ ਨੂੰ ਕਿਸੇ ਉੱਪਰ ਤਾਂ ਕੀ ਆਪਣੇ ਆਪ ਉੱਪਰ ਵੀ ਵਿਸ਼ਵਾਸ ਨਹੀਂ ਰਿਹਾ ਹੈ ।
ਅੱਜ ਬੇਵਿਸ਼ਵਾਸ਼ੀ ਦਾ ਮਹੌਲ ਹੈ, ਅੱਜ ਬੇਇਤਬਾਰੀ ਅਤੇ ਬੇਇਤਫਾਕੀ ਦਾ ਵੀ ਮਹੌਲ ਹੈ । ਕਿਉਂਕਿ ਅਸੀਂ ਗੁਰਬਾਣੀ ਪੜ੍ਹਨੀ , ਗੁਰਬਾਣੀ ਵਿਚਾਰਾਨੀ ਅਤੇ ਓਸ ਉੱਤੇ ਚੱਲਣਾ ਛੱਡ ਦਿੱਤਾ ਹੈ । ਅੱਜ ਅਸੀਂ ਇਤਿਹਾਸ ਪੜ੍ਹਨਾ , ਇਤਿਹਾਸ ਵਿਚਾਰਨਾ ਅਤੇ ਓਸ ਉੱਤੇ ਚੱਲਣਾ ਵੀ ਛੱਡ ਦਿੱਤਾ ਹੈ । ਅਸੀਂ ਬਿਨਾਂ ਵਜ੍ਹਾ ਹੀ ਹਰ ਕਿਸੇ ਉੱਤੇ ਯਕੀਨ ਕਰ ਲੈਂਦੇ ਹਾਂ ਅਤੇ ਉੱਸਦੇ ਮਗਰ ਲੱਗ ਕੇ ਆਪਣਾ ਹੀ ਨੁਕਸਾਨ ਕਰਵਾ ਬੈਠਦੇ ਹਾਂ । ਜਾਂ ਅਸੀਂ ਕਿਸੇ ਉੱਪਰ ਵੀ ਯਕੀਨ ਨਹੀਂ ਕਰਦੇ । ਏਥੋਂ ਤੱਕ ਕਿ ਸਾਨੂੰ ਆਪਣੇ ਉੱਪਰ ਵੀ ਯਕੀਨ ਨਹੀ ਰਿਹਾ ਹੈ । ਕਦੇ ਦਿੱਲੀ ਦਾ ਲਾਲਾ ਕੇਜਰੀਵਾਲ ਵਾਲਾ ਸਿੱਖਾਂ ਨੂੰ ਪੰਜਾਬੀਆਂ ਨੂੰ ਮਗਰ ਲਾ ਲੈਂਦਾ ਅਤੇ ਕਦੇ ਕੋਈ ਲਾ ਲੈਂਦਾ ਹੈ ।
ਸਾਡਾ ਸਿੱਖਾਂ ਦਾ ਨਿਸ਼ਾਨਾ ਵੀ ਸਪੱਸ਼ਟ ਨਹੀਂ ਹੈ । ਕੋਈ ਕਹਿੰਦਾ ਹੈ ਕਿ ਖਾਲਿਸਤਾਨ ਬਣਨਾ ਚਾਹੀਦਾ ਹੈ, ਕੋਈ ਕਹਿੰਦਾ ਹੈ ਕਿ ਨਹੀਂ ਬਣਨਾ ਚਾਹੀਦਾ ਹੈ । ਖਾਲਿਸਤਾਨ ਬਣਾਉਣ ਲਈ ਵੀ ਸਾਡੇ ਕੋਲ ਕੋਈ ਵੀ ਰੋਡ ਮੈਪ ਨਹੀਂ ਹੈ । ਕੋਈ ਵੀ ਵਧੀਆ ਪਲੈਨ ਨਹੀਂ ਹੈ । ਖਾਲਿਸਤਾਨੀ ਧਿਰਾਂ ਦਾ ਵੀ ਆਪਸੀ ਪੂਰਾ ਤਾਲਮੇਲ ਨਹੀਂ ਹੈ ।
ਸਾਡੇ ਵਿੱਚ ਬਹੁਤ ਵੱਡਾ ਖ਼ਲਾਅ ਪੈਦਾ ਹੋ ਗਿਆ ਹੈ । ਜਿਸ ਨੂੰ ਭਰਨਾ ਹੀ ਬਹੁਤ ਮੁਸ਼ਕਿਲ ਕਾਰਜ ਹੈ । ਸਾਡੇ ਸਾਹਮਣੇ ਅੱਜ ਹਜ਼ਾਰਾਂ ਚਣੋਤੀਆਂ ਮੂੰਹ ਅੱਡੀ ਖੜ੍ਹੀ ਹਨ । ਸਾਡੇ ਨੇਤਾਵਾਂ ਦਾ ਪਹਿਲਾ ਅਤੇ ਮੁਢਲਾ ਫਰਜ ਬਣਦਾ ਹੈ ਕਿ ਕੌਮ ਨੂੰ ਆਪਣਾ ਨਿਸ਼ਾਨਾ ਸਪੱਸ਼ਟ ਕਰਨ ਇਮਾਨਦਾਰੀ ਨਾਲ । ਹਿੰਦੋਸਤਾਨ ਦੇ ਨਾਲ ਪੱਕੀ ਹੀ ਲਕੀਰ ਖਿੱਚ ਦੇਣੀ ਚਾਹੀਦੀ ਹੈ, ਹੁਣ ਦੇ ਸਮੇਂ ਦੀ ਏਹ ਹੀ ਸਭ ਤੋਂ ਵੱਡੀ ਮੰਗ ਹੈ । ਸ਼ਾਂਤੀ ਪੂਰਵਕ ਹੱਲ ਹੈ ਕਿ ਯੂ ਐਨ ਓ ਨੂੰ ਕਹਿ ਕੇ ਖਾਲਿਸਤਾਨ ਦਾ ਪੰਜਾਬ ਅਤੇ ਭਾਰਤ ਵਿੱਚ ਲੀਗਲ ਰੈਫਰੈਂਡਮ ਕਰਵਾਇਆ ਜਾਵੇ,ਭਾਰਤ ਸਰਕਾਰ ਏਸ ਦੀ ਆਗਿਆ ਯੂ ਐਨ ਓ ਨੂੰ ਦੇਵੇ । ਨਹੀਂ ਤਾਂ ਕਤਲੋਗਾਰਤ ਹੋਵੇਗੀ ਅਤੇ ਅਸ਼ਾਂਤੀ ਫੈਲੇਗੀ । ਅਸੀਂ ਰੈਫਰੈਂਡਮ ਦੀ ਗੱਲ ਕਰੀਏ ਤਾਂ ਵੀ ਅੱਤਵਾਦੀ, ਅਸੀਂ ਖਾਲਸਾਈ ਸਿਧਾਂਤਾਂ ਤੇ ਚੱਲੀਏ ਤਾਂ ਵੀ ਅੱਤਵਾਦੀ । ਏਹ ਝੂਠੇ ਪੁਲਿਸ ਮੁਕਾਬਲੇ ਬਣਾਉਣ , ਸਿੱਖਾਂ ਨੂੰ ਘਰਾਂ ਵਿੱਚੋਂ ਕੱਢ ਕੱਢ ਕੇ , ਗਲਾਂ ਵਿੱਚ ਟਾਇਰ ਪਾ ਕੇ , ਮਿੱਟੀ ਦਾ ਤੇਲ ਪਾ ਸਾੜ ਕੇ ਮਾਰਨ ਏਹ ਤਾਂ ਵੀ ਸੱਤਵਾਦੀ , ਕਿਉਂਕਿ ਰਾਜ ਏਹਨਾ ਹਿੰਦੂਆਂ ਦਾ ਹੈ , ਅਤੇ ਅਸੀਂ ਸਿੱਖ ਗੁਲਾਮ ਹਾਂ । ਹਿੰਦੂ ਰਾਸ਼ਟਰ ਬਣ ਸਕਦਾ ਹੈ, ਪਰ ਸਿੱਖ ਰਾਸ਼ਟਰ ਖਾਲਿਸਤਾਨ ਨਹੀਂ ਬਣ ਸਕਦਾ । ਫੇਰ ਸਿੱਖਾਂ ਨੂੰ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਇ ਕਹਿਣਾ ਵੀ ਬੰਦ ਕਰ ਦੇਣਾ ਚਾਹੀਦਾ ਹੈ ।
ਅਸੀਂ ਸਿਆਣੇ ਨਹੀਂ ਹਾਂ, ਅਸੀਂ ਸੂਝਵਾਨ ਨਹੀਂ ਹਾਂ, ਅਸੀਂ ਦੂਰ ਅੰਦੇਸ਼ੀ ਨਹੀਂ ਹਾਂ, ਹਰ ਕੋਈ ਹੀ ਸਾਨੂੰ ਮਗਰ ਕਿਓਂ ਲਗਾ ਲੈਂਦਾ ਹੈ, ਹਰ ਕੋਈ ਹੀ ਸਾਨੂੰ ਮੂਰਖ ਕਿਉਂ ਬਣਾ ਜਾਂਦਾ ਹੈ । ਸਾਡੇ ਗੁਰਦੁਆਰਿਆਂ ਵਿੱਚ ਨਿੱਤ ਦਿਹਾੜੇ ਲੜਾਈਆਂ ਕਿਉਂ ਹੁੰਦੀਆਂ ਹਨ! ਕੀ ਅਸੀਂ ਸਾਰੇ ਬੁੱਧੂ ਹੀ ਹਾਂ । ਕੀ ਸਾਨੂੰ , ਵਿੱਚੇ ਹੀ ਮੈਂਨੂੰ ਵੀ ਅਕਲ ਨਹੀਂ ਹੈ । ਅਸੀਂ ਇੱਕ ਦੂਜੇ ਦੀਆਂ ਲੱਤਾਂ ਕਿਉਂ ਖਿੱਚਦੇ ਰਹਿੰਦੇ ਹਾਂ!
ਹੁਣ ਕਰਦੇ ਇਨਸਾਫ਼ ਲੈਣ ਦੀ ਗੱਲ ਜੀ । ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ , ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਦਲਾ ਲਿਆ । ਧੰਨ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਹੋਈ,ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਬਦਲਾ ਲਿਆ । ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ , ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਦਲਾ ਲਿਆ । ਏਹੀ ਪਵਿੱਤਰ ਰੀਤ ਅੱਗੇ ਤੋਂ ਅੱਗੇ ਵੀ ਚੱਲਦੀ ਆਈ ।
ਚੱਲਦਿਆਂ ਚਲਦਿਆਂ ਸਮਾਂ ਸੰਨ 1978 ਦੀ ਆ ਗਿਆ । ਸਿੱਖ ਕੌਮ ਦੀ ਵਾਗਡੋਰ ਨੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਸੰਭਾਲਿਆ । ਸੰਨ 1978 ਦੀ ਵਿਸਾਖੀ ਵਾਲੇ ਦਿਨ ਨਿਰੰਕਾਰੀ ਕਾਂਡ ਵਾਪਰਿਆ, 13 ਸਿੰਘ ਸ਼ਹੀਦ ਹੋਏ , 78 ਜਖਮੀ ਹੋਏ , ਓਸ ਦਿਨ ਤੋਂ ਹਿੰਦ ਪੰਜਾਬ ਦਾ ਦੁਬਾਰਾ ਜੰਗ ਸ਼ੁਰੂ ਹੋਇਆ ਜੀ ਜੋ ਅੱਜ ਤੱਕ ਵੀ ਚੱਲ ਰਿਹਾ ਹੈ । ਨਿਰੰਕਾਰੀ ਕਾਂਡ , ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ, ਧੀਆਂ ਭੈਣਾਂ ਦੇ ਬਲਾਤਕਾਰ ਜਾਂ ਬੇਇੱਜ਼ਤੀ , ਦਰਬਾਰ ਸਾਹਿਬ ਉੱਪਰ ਹਮਲਾ , ਇਹਨਾਂ ਸਾਰੀਆਂ ਘਟੀਆ ਦਾ ਬਦਲਾ ਚੜ੍ਹਦੀ ਕਲਾ ਵਿੱਚ ਗੁਰੂ ਕੇ ਲਾਲਾਂ ਨੇ ਲਿਆ ।
ਇੰਦਰਾ ਗਾਂਧੀ ਦੇ ਮਰਨ ਤੋਂ ਬਾਅਦ ਦਿੱਲੀ ਸਮੇਤ ਭਾਰਤ ਦੇ ਤਿੰਨ ਸੌ ਸ਼ਹਿਰਾਂ ਵਿੱਚ ਜੋ ਪੰਜਾਹ ਹਜ਼ਾਰ ਸਿੱਖ ਹਿੰਦੂ ਭੀੜਾਂ ਵੱਲੋਂ ਸ਼ਹੀਦ ਕੀਤਾ ਗਿਆ ਉੱਸ ਦਾ ਵੀ ਬਦਲਾ ਗੁਰੂ ਕੇ ਲਾਲਾਂ ਨੇ ਚੜ੍ਹਦੀ ਕਲਾ ਦੇ ਵਿੱਚ ਲਿਆ । ਏਹ ਸਿੱਖੀ ਦਾ ਸਿਧਾਂਤ ਹੈ ਫ਼ਲਸਫ਼ਾ ਹੈ ਅਤੇ ਅਸੂਲ ਹੈ । ਜੁਲਮ ਕਰਨ ਵਾਲੇ ਕਦੇ ਵੀ ਇਨਸਾਫ਼ ਨਹੀਂ ਦਿਆ ਕਰਦੇ ਹੁੰਦੇ । ਇਨਸਾਫ ਅਤੇ ਹੱਕ ਹਿੱਕ ਦੇ ਜੋਰ ਨਾਲ ਲੈਣੇ ਪੈਂਦੇ ਹਨ ।
ਗੱਲ ਸਿਰਫ ਸਮਝਣ ਦੀ ਜਰੂਰਤ ਹੈ ਜੀ ਖਾਲਸਾ ਜੀਓ । ਅਗਲੇ ਸਾਡਾ ਬੰਦ ਮਾਰ ਦਿੰਦੇ ਹਨ , ਅਸੀਂ ਭਾਵੁਕ ਹੋ ਕੇ ਬਲਾਸਟ ਹੋ ਜਾਂਦੇ ਹਾਂ । ਠਾਣੇਦਾਰ , ਡੀ ਐਸ ਪੀ, ਐਸ ਐਸ ਪੀ ਬਰਖਾਸਤ ਕਰ ਦਿਓ ਜੀ , ਡੀ ਜੀ ਪੀ ਅਸਤੀਫਾ ਦੇਵੇ , ਮੁੱਖ ਮੰਤਰੀ ਅਸਤੀਫਾ ਦੇਵੇ । ਫੇਰ ਕੀ ਹੋਊ ? ਚਲੋ ਮੰਨ ਲਈਏ ਅਗਲੇ ਕਰ ਵੀ ਦੇਣਗੇ ਇਹ ਸਾਰਾ ਕੁੱਝ, ਫੇਰ ਨਸ਼ੇ ਰੁਕ ਜਾਣਗੇ , ਫੇਰ ਸਿੱਖਾਂ ਦੇ ਕਤਲ ਹੋਣੋ ਰੁਕ ਜਾਣੇਗੇ ? ਜੀ ਨਹੀਂ ਜੀ ।
ਏਹ ਕੇਂਦਰ ਦੀ ਹਿੰਦੂਤਵਾ ਸਰਕਾਰ ਅਤੇ ਇੰਡੀਅਨ ਏਜੰਸੀਆਂ ਦਾ ਏਜੰਡਾ ਹੈ, ਟੀਚਾ ਹੈ ਅਤੇ ਮਿਸ਼ਨ ਹੈ ਕਿ ਜਿਹੜਾ ਵੀ ਸਿੱਖ ਉੱਠਦਾ ਹੈ, ਸਿਰ ਚੁੱਕਦਾ ਹੈ, ਸਿਸਟਮ ਦੇ ਅਤੇ ਸਟੇਟ ਦੇ ਖਿਲਾਫ ਆਵਾਜ਼ ਬੁਲੰਦ ਕਰਦਾ ਉੱਸ ਨੂੰ ਠੋਕੀ ਚੱਲੋ , ਮਾਰੀ ਚੱਲੋ । ਏਸ ਮਿਸ਼ਨ ਉੱਤੇ ਉੱਹ ਚੌਵੀ ਘੰਟੇ, ਸੱਤੇ ਦਿਨ ਅਤੇ ਬਾਰਾਂ ਮਹੀਨੇ ਹੀ ਕੰਮ ਕਰਦੇ ਹਨ ।
ਏਸੇ ਹੀ ਮਿਸ਼ਨ ਦੇ ਤਹਿਤ ਪਰਮਿੰਦਰ ਸਿੰਘ ਝੋਟਾ ਦਾ ਕਤਲ ਕਰਵਾਇਆ ਗਿਆ ਹੈ । ਉੱਹ ਪੁਲਿਸ ਪ੍ਰਸ਼ਾਸਨ ਨੂੰ, ਪੰਜਾਬ ਸਰਕਾਰ ਨੂੰ, ਡਰੱਗ ਮਾਫੀਆ ਅਤੇ ਭਾਰਤੀ ਭਰਿਸ਼ਟ ਸਿਸਟਮ ਨੂੰ ਵੰਗਾਰਦਾ ਸੀ ਲਲਕਾਰਦਾ ਸੀ । ਉੱਹ ਵੰਗਾਰ, ਉੱਹ ਲਲਕਾਰ ਅਤੇ ਉੱਹ ਸਿੱਖੀ ਵਾਲੀ ਜੁਰਅੱਤ ਨੂੰ ਅਗਲਿਆਂ ਨੇ ਮਿੱਟੀ ਵਿੱਚ ਮਿਲਾ ਦਿੱਤਾ ਹੈ ।
ਜਿੰਨਾ ਸਮਾਂ ਵੀ ਹੋਰ ਸਿੱਖ ਹਿੰਦੋਸਤਾਨ ਵਿੱਚ ਗੁਲਾਮ ਰਹਿਣਗੇ ਏਸੇ ਤਰਾਂ ਹੀ ਤੜਫ ਤੜਫ ਕੇ ਮਰਨਗੇ । ਸਿੱਖ ਕੌਮ ਦੇ ਸਾਰੇ ਦੇ ਸਾਰੇ ਹੀ ਮਸਲਿਆਂ ਦਾ ਹੱਲ ਕੇਵਲ ਤੇ ਕੇਵਲ ਪੰਜਾਬ ਨੂੰ ਹਿੰਦੋਸਤਾਨ ਦੇ ਹਿੰਦੂਤਵਾ ਦੇ ਕਬਜ਼ੇ ਵਿੱਚੋਂ ਆਜ਼ਾਦ ਕਰਵਾਉਣਾ ਅਤੇ ਆਪਣਾ ਆਜ਼ਾਦ ਦੇਸ਼ ਖਾਲਿਸਤਾਨ ਬਣਾਉਣ ਨਾਲ ਹੀ ਹੋਣਾ ਹੈ । ਏਸ ਗੱਲ ਨੂੰ ਸਿੱਖ ਕੌਮ ਜਦੋਂ ਮਰਜੀ ਸਮਝ ਲਵੇ ਜੀ । ਜਿੰਨਾਂ ਜਲਦੀ ਸਮਝ ਜਾਵਾਂਗੇ ਓਨਾ ਹੀ ਜਲਦੀ ਛੁਟਕਾਰਾ ਮਿਲ ਜਾਵੇਗਾ ।
ਹਰਪ੍ਰੀਤ ਸਿੰਘ ਪੰਮਾ (ਆਸਟਰੀਆ)
Posted By: ਹਰਪ੍ਰੀਤ ਸਿੰਘ ਪੰਮਾ ,ਆਸਟਰੀਆ