Nazrana Times

ਪੰਜਾਬੀ

ਐਸ.ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀਵਲਾਹ(ਸੀਬੀਐਸਈ) ਦਾ ਨਤੀਜਾ ਸੌ ਫੀਸਦੀ

20 May, 2025 04:00 AM
ਐਸ.ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀਵਲਾਹ(ਸੀਬੀਐਸਈ) ਦਾ ਨਤੀਜਾ ਸੌ ਫੀਸਦੀ

'ਸੰਸਾਰ ਦੀਆਂ ਚੁਣੌਤੀਆਂ ਲਈ ਵਿਦਿਆਰਥੀਆਂ ਨੂੰ ਤਿਆਰ ਕਰਨਾ ਅੱਜ ਦੀ ਪੜ੍ਹਾਈ ਦਾ ਮੁੱਖ ਉਦੇਸ਼-ਐਮਡੀ.ਗੁਲਵਿੰਦਰ ਸਿੰਘ ਸੰਧੂ

ਰਾਕੇਸ਼ ਨਈਅਰ

ਚੋਹਲਾ ਸਾਹਿਬ/ਤਰਨਤਾਰਨ,19 ਮਈ

ਸੀ.ਬੀ.ਐਸ.ਈ ਨਵੀਂ ਦਿੱਲੀ ਵਲੋਂ ਐਲਾਨੇ ਦਸਵੀਂ ਸ਼੍ਰੇਣੀ ਦੇ ਨਤੀਜਿਆਂ ਵਿੱਚ ਇਲਾਕੇ ਦੀ ਨਾਮਵਰ ਵਿਦਿਆਕ ਸੰਸਥਾ ਐਸ.ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀਵਲਾਹ ਨੇ ਸੀਬੀਐਸਈ ਦੇ ਨਤੀਜਿਆਂ ਵਿੱਚ ਆਪਣੇ ਮਾਣਮੱਤੇ ਇਤਿਹਾਸ ਨੂੰ ਦੁਹਰਾਉਂਦਿਆਂ ਹੋਇਆ ਇਸ ਸਾਲ ਵੀ‌ ਬੋਰਡ ਪ੍ਰੀਖਿਆਵਾਂ ਵਿੱਚ 100 ਪ੍ਰਤੀਸ਼ਤ ਨਤੀਜੇ ਲਿਆ ਕੇ ਮਾਪਿਆਂ ਤੇ ਸਕੂਲ ਦੇ ਮਾਣ ਵਿੱਚ ਵਾਧਾ ਕੀਤਾ ਹੈ।ਜਿੱਥੇ ਸਾਰੇ ਵਿਦਿਆਰਥੀ ਚੰਗੇ ਨੰਬਰ ਲੈਕੇ ਪਾਸ ਹੋਏ ਉਥੇ ਕੋਮਲਪ੍ਰੀਤ ਕੌਰ ਪਹਿਲੇ,ਪ੍ਰਭਦੀਪ ਕੌਰ ਦੂਜੇ ਅਤੇ ਗੁਰਲੀਨ ਕੌਰ ਸਕੂਲ ਵਿੱਚੋਂ ਤੀਜੇ ਸਥਾਨ 'ਤੇ ਰਹਿ ਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ।

ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ.ਗੁਲਵਿੰਦਰ ਸਿੰਘ ਸੰਧੂ,ਪ੍ਰਿੰਸੀਪਲ ਮੈਡਮ ਨਵਦੀਪ ਕੌਰ ਸੰਧੂ ਨੇਮੈਰਿਟ ਵਿੱਚ ਰਹਿਣ ਵਾਲੇ ਵਿਦਿਆਰਥੀਆਂ,ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਨੂੰ ਬੱਚਿਆਂ ਦੇ ਨਤੀਜਿਆਂ ਤੋਂ ਬਹੁਤ ਖੁਸ਼ੀ ਹੁੰਦੀ ਹੈ ਅਤੇ ਬੱਚਿਆਂ ਦੇ ਬਿਹਤਰੀਨ ਭਵਿੱਖ ਲਈ ਹੋਰ ਵੀ ਨਵੇ ਉਪਰਾਲੇ ਕਰਨ ਲਈ ਉਤਸ਼ਾਹ ਮਿਲਦਾ ਹੈ।

ਇਹ ਸਾਰੀ ਕਾਮਯਾਬੀ ਦਾ ਸਿਹਰਾ ਉਨ੍ਹਾਂ ਆਪਣੇ ਮਿਹਨਤੀ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਦਿੱਤਾ,ਜਿਨ੍ਹਾਂ ਨੇ ਚੰਗੇ ਨਤੀਜੇ ਲਿਆਉਣ ਲਈ ਪੂਰੀ ਮਿਹਨਤ ਕੀਤੀ ਹੈ ਅਤੇ ਭਵਿੱਖ ਵਿੱਚ ਅੱਗੇ ਵੀ ਇਹ ਮਿਹਨਤ ਜਾਰੀ ਰਹੇਗੀ।

ਸ਼ਿਪਸ ਗਰੁੱਪ ਆਫ ਇੰਸਟੀਚਿਊਟਸ ਰਾਣੀਵਲਾਹ ਦੇ ਮੈਨੇਜਿੰਗ ਡਾਇਰੈਕਟਰ ਸ.ਗੁਲਵਿੰਦਰ ਸਿੰਘ ਸੰਧੂ,ਪ੍ਰਿੰਸੀਪਲ ਨਵਦੀਪ ਕੌਰ ਸੰਧੂ,ਮਦਨ ਪਠਾਣੀਆਂ,ਨਿਰਭੈ ਸਿੰਘ ਸੰਧੂ ਨੇ ਦੱਸਿਆ ਕਿ ਇਲਾਕੇ ਦੇ ਬੱਚਿਆਂ ਦੇ ਬਿਹਤਰੀਨ ਭਵਿੱਖ ਲਈ ਜੋ ਸੇਵਾ ਭਾਵਨਾ ਕਰਕੇ ਪਰਿਵਾਰ ਵਲੋਂ ਵੀਹ ਸਾਲ ਪਹਿਲਾਂ ਇਹ ਸੰਸਥਾ ਸ਼ੁਰੂ ਕੀਤੀ ਗਈ ਸੀ ਅੱਜ ਤੱਕ ਮਾਪਿਆਂ ਦੇ ਵਿਸ਼ਵਾਸ ਨੂੰ ਬਰਕਰਾਰ ਰੱਖਣ ਦਾ ਮਾਣ ਹਾਸਲ ਕਰ ਰਹੀ ਹੈ ਅਤੇ ਇਹ ਵਿਸ਼ਵਾਸ ਹਮੇਸ਼ਾ ਕਾਇਮ ਰਹੇਗਾ। ਉਨ੍ਹਾਂ ਦੱਸਿਆ ਕਿ ਸੰਸਾਰ ਦੀਆਂ ਚੁਣੌਤੀਆਂ ਲਈ ਹਰੇਕ ਪੱਧਰ ਦੇ ਵਿਦਿਆਰਥੀਆਂ ਨੂੰ ਤਿਆਰ ਕਰਨਾ ਅੱਜ ਦੀ ਪੜ੍ਹਾਈ ਦਾ ਉਦੇਸ਼ ਹੋਣਾ ਚਾਹੀਦਾ ਹੈ।ਇਹ ਇਲਾਕੇ ਦੀ ਇੱਕੋ ਇੱਕ ਸੰਸਥਾ ਹੈ ਜੋ ਹਰੇਕ ਪੱਧਰ ਦੇ ਬੱਚਿਆਂ ਅਤੇ ਮਾਪਿਆਂ ਦੀ ਪਹੁੰਚ ਵਿੱਚ ਰਹਿ ਕੇ ਇੰਟਰਨੈਸ਼ਨਲ ਪੱਧਰ ਦੀ ਪੜ੍ਹਾਈ ਕਰਵਾਉਣ ਦਾ ਸੁਪਨਾ ਰੱਖਦੀ ਹੈ।

Posted By: GURBHEJ SINGH ANANDPURI

Loading…
Loading the web debug toolbar…
Attempt #