ਕਿਸਾਨਾਂ ਵੱਲੋਂ 5 ਦਸੰਬਰ ਨੂੰ ਦੋ ਘੰਟੇ ਰੇਲ ਰੋਕੋ—ਪੰਜਾਬ ‘ਚ 26 ਥਾਵਾਂ ਹੋਣਗੀਆਂ ਪ੍ਰਭਾਵਿਤ
02 Dec, 2025 08:10 PM
ਟਾਂਗਰਾ , ਸੁਰਜੀਤ ਸਿੰਘ ਖ਼ਾਲਸਾ
ਕਿਸਾਨ ਮਜ਼ਦੂਰ ਮੋਰਚਾ (ਭਾਰਤ) ਚੈਪਟਰ ਪੰਜਾਬ ਨੇ ਬਿਜਲੀ ਸੋਧ ਬਿਲ 2025 ਨੂੰ ਰੱਦ ਕਰਨ, ਪ੍ਰੀਪੇਡ ਮੀਟਰ ਉਤਾਰ ਕੇ ਪੁਰਾਣੇ ਮੀਟਰ ਮੁੜ ਲਗਵਾਉਣ, ਅਤੇ ਸਰਕਾਰ ਵੱਲੋਂ ਜਨਤਕ ਜਾਇਦਾਦਾਂ ਦੀ ਵਿਕਰੀ ਦੇ ਵਿਰੋਧ ਸਮੇਤ ਵੱਖ–ਵੱਖ ਮਸਲਿਆਂ ਨੂੰ ਲੈ ਕੇ ਰਾਜ-ਪੱਧਰੀ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ।
ਇਸ ਸਬੰਧ ਵਿਚ 5 ਦਸੰਬਰ 2025 ਨੂੰ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਰਾਜ ਦੇ 19 ਜ਼ਿਲ੍ਹਿਆਂ ਵਿੱਚ 26 ਥਾਵਾਂ ‘ਤੇ ਸੰਕੇਤਕ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ, ਜਿਸ ਦੌਰਾਨ ਰੇਲ ਪਹੀਆ ਜਾਮ ਰਹੇਗਾ।
ਹੇਠ ਲਿਖੀਆਂ ਥਾਵਾਂ ‘ਤੇ ਰੇਲ ਸੇਵਾ ਪ੍ਰਭਾਵਿਤ ਰਹੇਗੀ:
ਅੰਮ੍ਰਿਤਸਰ – ਦਿੱਲੀ–ਅੰਮ੍ਰਿਤਸਰ ਮੁੱਖ ਰੇਲ ਮਾਰਗ: ਦੇਵੀਦਾਸਪੁਰਾ, ਮਜੀਠਾ ਸਟੇਸ਼ਨ, ਗੁਰਦਾਸਪੁਰ – ਬਟਾਲਾ, ਗੁਰਦਾਸਪੁਰ, ਡੇਰਾ ਬਾਬਾ ਨਾਨਕ ਸਟੇਸ਼ਨ
, ਪਠਾਨਕੋਟ – ਪਰਮਾਨੰਦ ਫਾਟਕ, ਤਰਨ ਤਾਰਨ – ਤਰਨ ਤਾਰਨ ਰੇਲਵੇ ਸਟੇਸ਼ਨ, ਫਿਰੋਜ਼ਪੁਰ – ਬਸਤੀ ਟੈਂਕਾਂ ਵਾਲੀ, ਮੱਲਾਂ ਵਾਲਾ, ਤਲਵੰਡੀ ਭਾਈ
, ਕਪੂਰਥਲਾ – ਡਡਵਿੰਡੀ ਨੇੜੇ (ਸੁਲਤਾਨਪੁਰ ਲੋਧੀ),ਜਲੰਧਰ – ਜਲੰਧਰ ਕੈਂਟ
, ਹੁਸ਼ਿਆਰਪੁਰ – ਟਾਂਡਾ (ਜੰਮੂ-ਕਸ਼ਮੀਰ ਮਾਰਗ), ਪੁਰਾਣਾ ਭੰਗਾਲਾ, ਪਟਿਆਲਾ – ਸ਼ੰਬੂ, ਬਾੜਾ (ਨਾਭਾ) , ਸੰਗਰੂਰ – ਸੁਨਾਮ ਸ਼ਹੀਦ ਊਧਮ ਸਿੰਘ ਵਾਲਾ , ਫਾਜ਼ਿਲਕਾ – ਫਾਜ਼ਿਲਕਾ ਰੇਲਵੇ ਸਟੇਸ਼ਨ, ਮੋਗਾ – ਮੋਗਾ ਸਟੇਸ਼ਨ, ਬਠਿੰਡਾ – ਰਾਮਪੁਰਾ ਬਮੁਕਤਸਰ – ਮਲੋਟ, ਮੁਕਤਸਰ ,ਮਲੇਰ ਕੋਟਲਾ – ਅਹਿਮਦਗੜ੍ਹ
, ਮਾਨਸਾ – ਮਾਨਸਾ ਰੇਲਵੇ ਸਟੇਸ਼ਨ ਬਲੁਧਿਆਣਾ – ਸਾਹਨੇਵਾਲ, ਫਰੀਦਕੋਟ – ਫਰੀਦਕੋਟ ਸਟੇਸ਼ਨ , ਰੋਪੜ – ਰੋਪੜ ਰੇਲਵੇ ਸਟੇਸ਼ਨ ਆਦਿ ।
ਸੰਗਠਨ ਨੇ ਕਿਹਾ ਕਿ ਜੇਕਰ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ।
Posted By: GURBHEJ SINGH ANANDPURI








