ਸੁਪਰੀਮ ਕੋਰਟ ਵਲੋਂ ਅਨੰਦ ਮੈਰਿਜ ਐਕਟ ਲਾਗੂ ਕਰਵਾਉਣ ਦਾ ਫੈਸਲਾ ਸਲਾਂਘਾਯੋਗ-: ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ
19 Sep, 2025 08:22 PM
ਟਾਂਗਰਾ , ਸੁਰਜੀਤ ਸਿੰਘ ਖਾਲਸਾ
ਅਧਿਕਾਰ ਸੰਘਰਸ਼ ਪਾਰਟੀ ਦੇ ਅਹੁਦੇਦਾਰਾਂ ਦੀ ਵਰਚੁਅਲ ਮੀਟਿੰਗ ਦੌਰਾਨ ਪੰਜਾਬ ਅਤੇ ਦੇਸ਼ ਦੇ ਮੌਜੂਦਾ ਹਲਾਤਾਂ ਤੇ ਵਿਸਥਾਰ ਪੂਰਵਕ ਵਿਚਾਰ ਕੀਤਾ ਗਿਆ। ਮੀਟਿੰਗ ਵਿੱਚ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸਤਵੀਰ ਕੌਰ ਮਨਹੇੜਾ,
ਕੌਮੀ ਜਨਰਲ ਸਕੱਤਰ ਦਰਬਾਰਾ ਸਿੰਘ, ਇੰਜ ਸੋਹਣਜੀਤ ਸਿੰਘ ਨੈਸ਼ਨਲ ਕੈਸੀਅਰ,ਨਰੰਗ ਸਿੰਘ ਪਟਿਆਲਾ ਅਤੇ ਡਾਕਟਰ ਸਈਅਦ ਮਨਜੂਰ ਮਲੇਰਕੋਟਲਾ ਦੋਵੇਂ ਕੌਮੀ ਮੀਤ ਪ੍ਰਧਾਨ,
ਜਗਦੀਸ਼ ਸਿੰਘ ਭਨੌਰ,ਰਮੇਸ਼ ਭੂੰਬਕ ਹਰਿਆਣਾ ਦੋਵੇਂ ਕੌਮੀ ਸਕੱਤਰ, ਇਕਬਾਲ ਸਿੰਘ ਬੱਲ ਕੌਮੀ ਬੁਲਾਰੇ,ਪੰਜਾਬ ਪ੍ਰਧਾਨ ਸੁਰਿੰਦਰ ਸਿੰਘ ਭਿੰਡਰ,ਹਰਿਆਣਾ ਦੇ ਸਟੇਟ ਪ੍ਰਧਾਨ ਸ਼ਤੀਸ ਆਦਵੰਸ਼ੀ ਨੇ ਭਾਗ ਲਿਆ। ਸਾਰੀ ਟੀਮ ਨੇ ਮਾਨਯੋਗ ਅਦਾਲਤ ਸੁਪਰੀਮ ਕੋਰਟ ਦੇ ਫੈਸਲੇ ਅਨੰਦ ਮੈਰਿਜ ਐਕਟ ਲਾਗੂ ਕਰਵਾਉਣ ਦੇ ਫੈਸਲੇ
ਦਾ ਸਵਾਗਤ ਕੀਤਾ। ਇੰਜ ਸ਼ੇਰਗਿੱਲ ਨੇ ਕਿਹਾ ਕਿ ਸਿੱਖ ਕੌਮ ਦੀ ਵੱਖਰੀ ਪਹਿਚਾਣ ਗੁਰੂ ਗ੍ਰੰਥ ਸਾਹਿਬ ਨਾਲ ਲਾਵਾਂ ਨੂੰ ਸਿੱਖ ਧਰਮ ਅਨੁਸਾਰ ਕਨੂੰਨਣ ਮੰਨਜੂਰੀ ਬੜੀ ਪੁਰਾਣੀ ਅਤੇ ਜਾਇਜ ਮੰਗ ਸੀ। ਮਾਨਯੋਗ ਸੁਪਰੀਮ ਕੋਰਟ ਦੇ ਇਸ ਇਤਿਹਾਸਕ ਫੈਸਲੇ ਦਾ ਅਧਿਕਾਰ ਸੰਘਰਸ਼ ਪਾਰਟੀ ਸਤਿਕਾਰ ਕਰਦੀ ਹੈ। ਮੀਟਿੰਗ ਨੂੰ ਸੰਬੋਧਨ ਹੁੰਦਿਆ ਪੰਜਾਬ ਪ੍ਰਧਾਨ ਇੰਜ ਭਿੰਡਰ ਨੇ ਕਿਹਾ ਕਿ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਲੋਕਾਂ ਦੀ ਸ਼ਰਧਾ ਦੇ ਪੈਸੇ ਨੂੰ ਲੋਕਾਂ ਦੀ ਭਲਾਈ ਲਈ ਵਰਤਣ ਦੀ ਬਜਾਏ ਇਕ ਰਾਜਨੀਤਕ ਪਰਿਵਾਰ ਰਾਂਹੀ ਇਸ ਦੀ ਦੁਰਵਰਤੋਂ ਕਰ ਰਹੀ ਹੈ। ਭੈਣ ਜੀ ਮਨਹੇੜਾ ਨੇ ਕਿਹਾ ਕਿ ਸ੍ਰੋਮਣੀ ਕਮੇਟੀ ਦੇ ਹਸਪਤਾਲਾਂ ਅਤੇ ਵਿਦਿਅਕ ਅਦਾਰਿਆਂ ਵਿੱਚ ਆਮ ਲੋਕਾਂ ਦੀ ਲੁੱਟ ਹੋ ਰਹੀ ਹੈ ਜਦੋਂ ਕਿ ਅਸਲ ਵਿੱਚ ਸ੍ਰੋਮਣੀ ਕਮੇਟੀ ਨੂੰ "ਗੁਰੂ ਕੀ ਗੋਲਕ ਗਰੀਬ ਦਾ ਮੂੰਹ "ਤੇ ਪੈਹਰਾ ਦਿੰਦਿਆ ਗੁਰੂ ਘਰ ਦਾ ਪੈਸਾ ਗਰੀਬਾਂ ਦੀ ਭਲਾਈ ਲਈ ਵਰਤਣਾ ਚਾਹੀਦਾ। ਸਿੱਖ ਧਰਮ ਦੀ ਚੜਦੀ ਕਲਾ ਲਈ ਸ੍ਰੋਮਣੀ ਕਮੇਟੀ ਨੂੰ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ।
Posted By: GURBHEJ SINGH ANANDPURI








