Nazrana Times

ਪੰਜਾਬੀ

ਪੰਜਾਬ ਸਰਕਾਰ ਦਿਵਾਲੀ ਤੋਂ ਪਹਿਲਾਂ ਪੈਨਸ਼ਨਰਾਂ ਨੂੰ 16% ਡੀਏ ਦੇਣ ਦਾ ਐਲਾਨ ਕਰੇ :-  ਅਵਤਾਰ ਸਿੰਘ ਬਮਰਾਹ.

16 Oct, 2025 06:10 AM
ਪੰਜਾਬ ਸਰਕਾਰ ਦਿਵਾਲੀ ਤੋਂ ਪਹਿਲਾਂ ਪੈਨਸ਼ਨਰਾਂ ਨੂੰ 16% ਡੀਏ ਦੇਣ ਦਾ ਐਲਾਨ ਕਰੇ :-  ਅਵਤਾਰ ਸਿੰਘ ਬਮਰਾਹ.

ਟਾਂਗਰਾ - ਸੁਰਜੀਤ ਸਿੰਘ ਖਾਲਸਾ
 ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਪਾਵਰਕਾਮ / ਟਰਾਂਸਕੋ ਸਿਟੀ ਸਰਕਲ ਅੰਮ੍ਰਿਤਸਰ ਦੀ ਇੱਕ ਅਹਿਮ ਮੀਟਿੰਗ ਸਰਕਲ ਦਫਤਰ  ਵਿਖੇ ਇੰਜੀਨੀਅਰ ਅਵਤਾਰ ਸਿੰਘ ਬਮਰਾਹ ਦੀ ਪ੍ਰਧਾਨਗੀ ਹੇਠ ਕੀਤੀ ਗਈ ਮੀਟਿੰਗ ਦੇ ਵਿੱਚ ਸਰਕਲ ਕਮੇਟੀ ਦੇ ਅਹੁਦੇਦਾਰਾਂ ਤੋਂ ਇਲਾਵਾ ਸਰਗਰਮ ਪੈਨਸ਼ਨਰਾਂ ਨੇ ਹਿੱਸਾ ਲਿਆ ਇਸ ਮੀਟਿੰਗ ਦੇ ਵਿੱਚ ਪੈਨਸ਼ਨਰਾਂ ਦੇ ਭਖਦੇ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ  ਸਰਕਲ ਪ੍ਰਧਾਨ ਇੰਜੀਨੀਅਰ ਅਵਤਾਰ ਸਿੰਘ ਬਮਰਾਹ ਨੇ ਪੈਨਸ਼ਨਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪੈਨਸ਼ਨਰਾਂ/ ਮੁਲਾਜ਼ਮਾਂ ਨੂੰ ਦਿਵਾਲੀ ਤੋਂ ਪਹਿਲਾਂ 16% ਡੀਏ ਦੇਣ ਦਾ ਐਲਾਨ ਕਰੇ ਅਤੇ ਪੈਨਸ਼ਨਾਂ ਦੇ ਵਿੱਚ ਪਾਈ ਜਾਣ ਵਾਲੀ ਨਿਰਾਸਤਾ ਨੂੰ ਦੂਰ ਕੀਤਾ ਜਾਵੇ ਜਦ ਕਿ ਕੇਂਦਰ ਸਰਕਾਰ ਅਤੇ ਕਈ ਸਟੇਟਾਂ ਨੇ ਪਹਿਲਾਂ ਹੀ ਆਪਣੇ ਪੈਨਸ਼ਨਰਾਂ/ ਮੁਲਾਜ਼ਮਾਂ ਨੂੰ ਪਹਿਲਾਂ ਹੀ 58% ਡੀਏ ਦੇਣ ਦਾ ਐਲਾਨ ਕਰ ਚੁੱਕੀ ਹੈ ,! 1-1-2016 ਤੋ ਪਹਿਲਾਂ ਹੋਏ ਰਿਟਾਇਰ ਪੈਨਸ਼ਨਰਾ ਨੂ 2,59 ਦੇ ਫੈਕਟਰ ਦੇ ਨਾਲ ਪੈਨਸ਼ਨ ਸੋਧੀ ਜਾਵੇ,! 200/- ਰੁਪਏ ਜਜੀਆ ਟੈਂਕਸ  ਕੱਟਣਾ ਬੰਦ ਕੀਤਾ ਜਾਵੇ !   ਪਰਮਜੀਤ ਸ਼ਰਮਾ, ਸੁਖਦੇਵ ਰਾਜ ਬਿਲਾ ,ਬਲਦੇਵ ਸਿੰਘ ਸੈਣੀ, ਦਰਸ਼ਨ ਸਿੰਘ, ਨੇ ਇੰਜੀਨੀਅਰ ਅਵਤਾਰ ਸਿੰਘ ਬਮਰਾਹ ਨੂੰ ਵਿਦੇਸ਼ੋਂ ਵਾਪਸ ਆਉਣ ਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਅਤੇ ਸਾਂਝੇ ਤੌਰ ਤੇ ਬਿਆਨ  ਜਾਰੀ ਕਰਦੇ ਹੋਏ ਮੁਖ ਲੇਖਾ ਅਫਸਰ ਸ਼ਿਟੀ ਸਰਕਲ ਅੰਮ੍ਰਿਤਸਰ ਤੋਂ ਮੰਗ ਕੀਤੀ ਕੀ ਪੈਨਸ਼ਨਰਾ  ਨੂ ਜਲਦੀ ਤੋਂ ਜਲਦੀ ਲੀਵ ਇਨ ਕੈਸਮੈਨਟ ਏਰੀਆ ਦੀ  ਅਦਾਇਗੀ ਕੀਤੀ ਜਾਵੇ ਜੀ ! ਮੁੱਖ ਲੇਖਾਕਾਰ ਮੈਡਮ ਰੂਪਾ ਰਾਣੀ ਜੀ ਨੇ ਜਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੇ ਪੈਂਡਿੰਗ ਪਏ ਕੰਮ ਪਹਿਲ ਦੇ ਅਧਾਰ ਤੇ ਹੱਲ ਕਰ ਦਿੱਤੇ ਜਾਣਗੇ ! ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਗੁਰਮੁਖ ਸਿੰਘ, ਅਪਾਰ ਸਿੰਘ, ਪਰਮਜੀਤ ਸਿੰਘ ,ਰਤਨ ਚੰਦ ,,ਮਨਮੋਹਣ , ਮੈਰੁਲ ਮਸੀਹ ,ਇੰਦਰਜੀਤ ਸਿੰਘ, ਇੰਦਰਜੀਤ ,ਦਰਸ਼ਨ ਸਿੰਘ ,ਰਕੇਸ਼ ਕੁਮਾਰ ,ਸੁਖਜਿੰਦਰ ਸਿੰਘ ,ਚਮਨ ਲਾਲ ,ਪਵਨ ਕੁਮਾਰ ,ਦਿਲਜੀਤ ਕੁਮਾਰ, ਲਾਲ ਸਿੰਘ, ਜਗਤਾਰ ਸਿੰਘ  ,ਰਘਬੀਰ ਸਿੰਘ  ਸੁਦੀਰ ਕੁਮਾਰ ਰਤਨ, ਬੰਸੀ ਲਾਲ , ਸੁਖਰਾਮ , ਜਗਤਾਰ ਸਿੰਘ, ਅਤੇ ਆਕਾਸ਼ਦੀਪ ਪਹੁੰਚੇ !

Posted By: GURBHEJ SINGH ANANDPURI

Loading…
Loading the web debug toolbar…
Attempt #