Nazrana Times

ਪੰਜਾਬੀ

ਸੱਜਣ ਕੁਮਾਰ ਨੂੰ ਬਰੀ ਕਰਨ ਨਾਲ ਹਿੰਦੁਸਤਾਨ ਦਾ ਕਰੂਪ ਚਿਹਰਾ ਹੋਇਆ ਨੰਗਾ

23 Jan, 2026 07:20 PM
ਸੱਜਣ ਕੁਮਾਰ ਨੂੰ ਬਰੀ ਕਰਨ ਨਾਲ ਹਿੰਦੁਸਤਾਨ ਦਾ ਕਰੂਪ ਚਿਹਰਾ ਹੋਇਆ ਨੰਗਾ

ਹਿੰਦੋਸਤਾਨ ਲਈ ਪੰਜਾਬ ਇੱਕ ਵੱਖਰਾ ਦੇਸ਼ ਹੈ ਅਤੇ ਸਿੱਖ ਕੱਟੜਪੰਥੀ ਹਿੰਦੋਸਤਾਨੀਆਂ ਲਈ ਪੱਕੇ ਦੁਸ਼ਮਣ ਹਨ । ਸੰਨ 1947 ਤੋਂ ਹੀ ਬ੍ਰਾਹਮਣਵਾਦੀਆਂ ਦੇ ਹੱਥ ਹਿੰਦੋਸਤਾਨ ਦੀ ਵਾਗਡੋਰ ਆਈ ਹੋਈ ਹੈ ਅਤੇ ਏਹਨਾਂ ਕੱਟੜਪੰਥੀ ਹਿੰਦੂਆਂ ਨੂੰ ਸੰਨ 1947 ਤੋਂ ਪਹਿਲਾਂ ਵਾਲਾ ਗੁਲਾਮੀ ਵਾਲਾ 900 ਸਾਲ ਭੁੱਲ ਗਿਆ ਹੈ । ਸੰਨ 1984 ਦੇ ਜੂਨ ਮਹੀਨੇ ਵਿੱਚ ਹਿੰਦੋਸਤਾਨ ਸ੍ਰੀ ਦਰਬਾਰ ਸਾਹਿਬ ਜੀ ਉੱਤੇ ਇੱਕ ਦੁਸ਼ਮਣ ਦੇਸ਼ ਵਾਂਗ ਅੰਤਰਰਾਸ਼ਟਰੀ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਹਮਲਾ ਕੀਤਾ ਅਤੇ ਆਪਣੇ ਹੀ ਦੇਸ਼ ਵਿੱਚ ਵਸਦੀ ਸਿੱਖ ਕੌਮ ਉੱਪਰ ਵਹਿਸ਼ੀਆਨਾ ਜੁਲਮ ਕੀਤੇ ਜਿਸ ਦੀ ਮਾਸਟਰਮਾਈਂਡ ਗੰਗੂ ਬ੍ਰਾਹਮਣ ਦੀ ਕੁੱਲ ਵਿੱਚ ਪੈਦਾ ਹੋਈ ਹੰਕਾਰੀ ਪੰਡਤਾਣੀ ਇੰਦਰਾ ਗਾਂਧੀ ਸੀ । ਜਦੋਂ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਨੂੰ ਉੱਸ ਦੇ ਕੀਤੇ ਪਾਪਾਂ ਦਾ ਫਲ ਦੋ ਗੁਰੂ ਕੇ ਲਾਲਾਂ ਸ਼ਹੀਦ ਭਾਈ ਬੇਅੰਤ ਸਿੰਘ ਜੀ ਅਤੇ ਸ਼ਹੀਦ ਭਾਈ ਸਤਵੰਤ ਸਿੰਘ ਜੀ ਨੇ ਭੁਗਤਾਇਆ ਤਾਂ ਇੰਦਰਾ ਗਾਂਧੀ ਦੇ ਮੁੰਡੇ ਰਾਜੀਵ ਗਾਂਧੀ ਨੇ ਵੀ ਗੰਗੂ ਬ੍ਰਾਹਮਣ ਅਤੇ ਇੰਦਰਾ ਗਾਂਧੀ ਦੀਆਂ ਲੀਹਾਂ ਤੇ ਚੱਲਦਿਆਂ ਸਿੱਖਾਂ ਨੂੰ ਮਾਰ ਮੁਕਾਉਣ ਲਈ ਹਿੰਦੂ ਭੀੜਾਂ ਨੂੰ 72 ਘੰਟੇ ਦੀ ਖੁੱਲ੍ਹ ਦੇ ਦਿੱਤੀ ਸੀ । ਕਾਂਗਰਸੀ ਨੇਤਾ ਐਮ ਐਲ ਏ ਐਮ ਪੀ ਅਤੇ ਹੋਰ ਜਿਹਨਾਂ ਵਿੱਚ ਮੁੱਖ ਨਾਮ ਸੱਜਣ ਕੁਮਾਰ, ਜਗਦੀਸ਼ ਟਾਈਟਲਰ , ਕਮਲ ਨਾਥ, ਅਰਜਨ ਦਾਸ, ਲਲਿਤ ਮਾਕਨ ਆਦਿ ਨਾਮ ਮੁੱਖ ਸਨ । ਇਹਨਾਂ ਨੇਤਾਵਾਂ ਨੇ ਖੁੱਲ੍ਹੀਆਂ ਜੀਪਾਂ ਵਿੱਚ ਖੜ੍ਹੇ ਹੋ ਕੇ ਦਿੱਲੀ ਦੀਆਂ ਗਲ੍ਹੀਆਂ ਬਜਾਰਾਂ ਮੁਹੱਲਿਆਂ ਵਿੱਚ ਸਪੀਕਰਾਂ ਉੱਤੇ ਅਨਾਊਮੈਂਟਾਂ ਕੀਤੀਆਂ ਕਿ ਇੱਕ ਵੀ ਸਿੱਖ ਜਿੰਦਾ ਨਹੀਂ ਬਚਣਾ ਚਾਹੀਦਾ ਅਤੇ ਸਰਕਾਰੀ ਸਾਧਨਾਂ ਰਾਹੀਂ ਹਿੰਦੂ ਭੀੜਾਂ ਨੂੰ ਪਟਰੌਲ ਲੋਹੇ ਦੀਆਂ ਰਾਡਾਂ ਇੱਟਾਂ ਰੋੜੇ ਟਾਇਰ ਅਤੇ ਇੱਕ ਵਿਸ਼ੇਸ਼ ਕੈਮੀਕਲ ਮੁਹਈਆ ਕਰਵਾਇਆ ਜਿਸ ਨਾਲ ਇਨਸਾਨੀ ਸਰੀਰ ਨੂੰ ਜਲਦੀ ਅੱਗ ਲੱਗ ਜਾਂਦੀ ਸੀ । ਲਲਿਤ ਮਾਕਨ ਅਤੇ ਅਰਜਨ ਦਾਸ ਨੂੰ ਤਾਂ ਭਾਈ ਹਰਜਿੰਦਰ ਸਿੰਘ ਜਿੰਦੇ ਹੋਰਾਂ ਦੀ ਟੀਮ ਨੇ ਧੁਰ ਦੀ ਟਿਕਟ ਦੇ ਦਿੱਤੀ ਸੀ ਅਤੇ ਹਾਲਾਤ ਆਮ ਹੋਣ ਤੋਂ ਬਾਅਦ ਸੱਜਣ ਕੁਮਾਰ ਜਗਦੀਸ਼ ਟਾਈਟਲਰ ਵਰਗਿਆਂ ਤੇ ਸਿੱਖਾਂ ਨੇ ਭਾਰਤੀ ਅਦਾਲਤਾਂ ਵਿੱਚ ਕੇਸ ਕਰ ਦਿੱਤੇ ਜਿਨ੍ਹਾਂ ਦੀਆਂ ਕਰੀਬ ਚਾਲੀ ਸਾਲਾਂ ਤੋਂ ਤਰੀਕਾਂ ਹੀ ਪਈ ਜਾਂਦੀਆਂ ਹਨ । ਕਈ ਚਸ਼ਮਦੀਦਾਂ ਨੂੰ ਏਸ ਸਮੇਂ ਵਿੱਚ ਰੱਬ ਨੇ ਆਪਣੇ ਕੋਲ ਬੁਲਾ ਲਿਆ ਤੇ ਕਈ ਬੁਢੇਪੇ ਵਿੱਚ ਬਿਮਾਰੀਆਂ ਨਾਲ ਜੂਝ ਰਹੇ ਹਨ । ਸਾਨੂੰ ਖੁਦ ਨੂੰ ਤਾਂ ਸੰਨ 1984 ਤੋਂ ਵੀ ਪਹਿਲਾਂ ਤੋਂ ਭਾਰਤੀ ਅਦਾਲਤਾਂ ਉੱਪਰ ਕੋਈ ਯਕੀਨ ਨਹੀਂ ਹੈ । ਫੇਰ ਵੀ ਕਿਸੇ ਆਸ ਨਾਲ ਸਿੱਖ ਚਾਰਾਜੋਈ ਕਰਦੇ ਰਹੇ ਤਾਂ ਬੀ ਜੇ ਪੀ ਸਰਕਾਰ ਨੇ ਸਿੱਖਾਂ ਦੀਆਂ ਵੋਟਾਂ ਲੈਣ ਲਈ ਸੱਜਣ ਕੁਮਾਰ ਹਿੰਦੂ ਅੱਤਵਾਦੀ ਨੂੰ ਸਜਾ ਕਰਵਾ ਦਿੱਤੀ ਅਤੇ ਸਿੱਖਾਂ ਦਿਆਂ ਜਖਮਾਂ ਉੱਪਰ ਕੁੱਝ ਕੁ ਮਲ੍ਹਮ ਲੱਗੀ , ਕੁੱਝ ਕੁ ਧਰਵਾਸ ਹੋਇਆ । ਪਰ ਦੁਸ਼ਮਣ ਬਾਤ ਕਰੇ ਅਣਹੋਣੀ ਦੇ ਅਖਾਣ ਅਨੁਸਾਰ ਕੁੱਝ ਕੁ ਦਿਨ ਪਹਿਲਾਂ ਇੱਕ ਅਦਾਲਤ ਵੱਲੋਂ ਸੱਜਣ ਕੁਮਾਰ ਨੂੰ ਬਰੀ ਕਰਕੇ ਸਿੱਖਾਂ ਦੇ ਜ਼ਖ਼ਮਾਂ ਉੱਪਰ ਆਏ ਹੋਏ ਖਰਿੰਡਾਂ ਵਿੱਚੋਂ ਫੇਰ ਲਹੂ ਰਿਸਣ ਲੱਗ ਪਿਆ ਹੈ । ਸੋ ਪਿਆਰੇ ਅਤੇ ਸਤਿਕਾਰਯੋਗ ਸਿੱਖੋ ਅਤੇ ਸਿੱਖਣੀਓ ਸਾਡੀਆਂ ਅੱਖਾਂ ਕਦੋਂ ਕੁ ਤੱਕ ਖੁੱਲ੍ਹਣਗੀਆਂ ਕੇ ਅਸੀਂ ਹਿੰਦੋਸਤਾਨ ਵਿੱਚ ਗੁਲਾਮ ਹਾਂ ਅਤੇ ਅਸੀਂ ਹਰ ਹੀਲੇ ਆਜ਼ਾਦ ਹੋਣਾ ਹੈ ਅਤੇ ਆਪਣਾ ਵੱਖਰਾ ਦੇਸ਼ ਖਾਲਿਸਤਾਨ ਸਥਾਪਿਤ ਕਰਨਾ ਹੈ । ਇੱਥੇ 1947 ਤੋਂ ਹੀ ਦੋਹਰਾ ਕਾਨੂੰਨ ਚੱਲਦਾ ਆ ਰਿਹਾ ਹੈ ਹਿੰਦੂਆਂ ਲਈ ਹੋਰ ਅਤੇ ਬਾਕੀ ਸਭ ਘੱਟ ਗਿਣਤੀ ਕੌਮਾਂ ਲਈ ਕਾਨੂੰਨ ਕੁੱਝ ਹੋਰ ਹੈ । ਯੇਹ ਅੰਧਾ ਕਾਨੂੰਨ ਹੈ । ਵੋਟ ਸਿਸਟਮ ਅਦਾਲਤਾਂ ਸਭ ਵਿਖਾਵਾ ਹਨ ਪਰ ਦੁਸ਼ਮਣ ਤਾਂ ਪੜਦੇ ਦੇ ਪਿੱਛੇ ਹੀ ਰਹਿ ਕੇ ਸਾਡੀ ਨਸਲਕੁਸ਼ੀ ਕਰਵਾ ਰਹੇ ਹਨ । ਪਰਧਾਨ ਮੰਤਰੀ ਮੁੱਖ ਮੰਤਰੀ ਸਰਕਾਰਾਂ ਬਦਲਣ ਨਾਲ ਭਾਰਤੀ ਡੀਪ ਸਟੇਟ ਦੀਆਂ ਨੀਤੀਆਂ ਨਹੀਂ ਬਦਲਦੀਆਂ । ਪੈਰ ਪੈਰ ਉੱਤੇ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਪਰ ਲੱਗਦਾ ਹੈ ਕਿ ਹੁਣ ਗੁਲਾਮੀ ਸਾਡੇ ਹੱਡਾਂ ਵਿੱਚ ਹੀ ਰਚ ਗਈ ਹੈ । ਜਿਆਦਾ ਸਮਾਂ ਪਿੰਜਰੇ ਵਿੱਚ ਰਹਿਣ ਨਾਲ ਸ਼ੇਰ ਵੀ ਆਪਣੀ ਬੜ੍ਹਕ ਮਾਰਨਾ ਭੁੱਲ ਜਾਂਦੇ ਹਨ । ਏਸ ਕਰਕੇ ਸੱਜਣ ਕੁਮਾਰ ਨੂੰ ਬਰੀ ਕਰਕੇ ਹਿੰਦੋਸਤਾਨ ਨੇ ਇੱਕ ਵਾਰ ਸਿੱਖਾਂ ਨੂੰ ਦੁਬਾਰਾ ਚੇਤਾ ਕਰਵਾਇਆ ਹੈ ਕਿ ਤੁਸੀਂ ਸਾਡੇ ਗੁਲਾਮ ਹੋ ਗੋਲੇ ਹੋ ਅਤੇ ਨੌਕਰ ਹੋ , ਅਤੇ ਅਸੀਂ ਹੀ ਹਿੰਦੋਸਤਾਨ ਦੇ ਮਾਲਕ ਹਾਂ ਅਤੇ ਜੋ ਚਾਹੀਏ ਉੱਹੀ ਕਰ ਸਕਦੇ ਹਾਂ । ਨਾ ਹੀ ਬੰਦੀ ਸਿੰਘ ਕਦੇ ਰਿਹਾ ਹੋਣੇ ਹਨ ਨਾ ਹੀ ਸਿੱਖਾਂ ਨੂੰ ਕੋਈ ਵੀ ਅਤੇ ਕਦੇ ਵੀ ਇਨਸਾਫ਼ ਮਿਲਣਾ ਹੈ । ਏਸ ਕਰਕੇ ਸਿੱਖ ਆਪਣੀ ਕਿਸਮਤ ਖੁੱਦ ਘੜਨ ਵੱਲ ਤੁਰਨ ਜੀ । ਸਿੱਖਾਂ ਦੇ ਸਾਰੇ ਹੀ ਛੋਟਿਆਂ ਤੋਂ ਲੈਕੇ ਵੱਢਿਆਂ ਮਸਲਿਆਂ ਦਾ ਹੱਲ ਸਿਰਫ ਅਤੇ ਸਿਰਫ ਆਪਣਾ ਆਜ਼ਾਦ ਦੇਸ਼ ਖਾਲਿਸਤਾਨ ਹੀ ਹੈ।

ਹਰਪ੍ਰੀਤ ਸਿੰਘ ਪੰਮਾ (ਆਸਟਰੀਆ)

Posted By: GURBHEJ SINGH ANANDPURI

Loading…
Loading the web debug toolbar…
Attempt #