Nazrana Times

ਪੰਜਾਬੀ

ਪੈਨਸ਼ਨਰਾ ਨਾਲ ਕੀਤੀ ਵਾਹਦਾ ਖਿਲਾਫੀ ਸਰਕਾਰ ਦੀ ਅਰਥੀ ਤੇ ਆਖਰੀ ਕਿਲ ਸਾਬਤ ਹੋਵੇਗਾ :--ਅਵਤਾਰ ਸਿੰਘ ਬਮਰਾਹ.

12 Feb, 2026 04:32 PM
ਪੈਨਸ਼ਨਰਾ ਨਾਲ ਕੀਤੀ ਵਾਹਦਾ ਖਿਲਾਫੀ ਸਰਕਾਰ ਦੀ ਅਰਥੀ ਤੇ ਆਖਰੀ ਕਿਲ ਸਾਬਤ ਹੋਵੇਗਾ :--ਅਵਤਾਰ ਸਿੰਘ ਬਮਰਾਹ.

ਟਾਂਗਰਾ , ਸੁਰਜੀਤ ਸਿੰਘ ਖ਼ਾਲਸਾ 
 

ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਪਾਵਰ ਕਾਮ/ ਟਰਾਂਸਕੋ ਦੀ ਇਕ ਹੰਗਾਮੀ ਮੀਟਿੰਗ ਸਰਕਲ ਦਫਤਰ ਹਾਲ ਵਿਖੇ ਸਰਕਲ ਪ੍ਰਧਾਨ ਇੰਜੀਨੀਅਰ ਅਵਤਾਰ ਸਿੰਘ ਬਮਰਾਹ ਦੀ ਪ੍ਰਧਾਨਗੀ ਹੇਠ ਕੀਤੀ ਗਈ ਮੀਟਿੰਗ ਦੇ ਵਿੱਚ ਪੈਨਸ਼ਨਰਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਤੇ ਬੜੀ ਸੰਜੀਦਗੀ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਮੀਟਿੰਗ ਵਿੱਚ ਸਰਕਲ ਅਹੁਦੇਦਾਰਾਂ ਤੋਂ ਇਲਾਵਾ ਸਰਗਰਮ ਵਰਕਰਾਂ ਨੇ ਵੀ ਹਿੱਸਾ ਲਿਆ ।ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼ਹਿਰੀ ਹਲਕਾ ਅੰਮ੍ਰਿਤਸਰ ਦੇ ਸਰਕਲ ਪ੍ਰਧਾਨ ਇੰਜੀਨੀਅਰ ਅਵਤਾਰ ਸਿੰਘ ਬਮਰਾਹ ਨੇ ਕਿਹਾ ਕਿ ਪੰਜਾਬ ਸਰਕਾਰ ਪੈਨਸ਼ਨਰਾਂ ਦੀਆਂ ਹੱਕੀ ਅਤੇ ਜਾਈਜ ਮੰਗਾਂ ਮੰਨਣ ਤੋਂ ਕਾਫੀ ਲੰਮੇ ਸਮੇਂ ਤੋਂ ਅਨਾਕਾਰਨੀ ਕਰ ਰਹੀ ਹੈ। ਜਿਵੇਂ ਕਿ 1-1-2016 ਤੋ ਪਹਿਲਾਂ ਹੋਏ ਰਿਟਾਇਰ ਪੈਨਸ਼ਨਰਾਂ ਨੂੰ 2,59 ਦੇ ਫੈਕਟਰ ਨਾਲ ਪੈਨਸ਼ਨ ਨਾ ਸੋਧਣਾ, 16% ਮਹੰਗਾਈ ਭਤੇ ਦੀ ਅਜੇ ਤੱਕ ਅਦਾਇਗੀ ਨਾ ਕਰਨਾ, 200/- ਡਿਵੈਲਪਮੈਂਟ ਟੈਕਸ ਕਟਨਾ ਬੰਦ ਨਾ ਕਰਨਾ, 113%ਦੀ ਬਜਾਏ 119% ਦੇ ਹਿਸਾਬ ਨਾਲ ਪੈਨਸ਼ਨ ਨਾ ਸੋਧਣਾ, ਕਾਰਨ ਪੈਨਸ਼ਨਰਾਂ ਵਿੱਚ ਭਾਰੀ ਨਿਰਾਸਤਾ ਪਾਈ ਜਾ ਰਹੀ ਹੈ ਪੈਨਸ਼ਨਰ ਨਾਲ ਵਾਧਾ ਖਿਲਾਫੀ ਕਰਨਾ ਸਰਕਾਰ ਦੀ ਅਰਥੀ ਤੇ ਆਖਰੀ ਸਾਬਤ ਹੋਏਗਾ !ਨਿਰੰਕਾਰ ਸਿੰਘ , ਓਮ ਪ੍ਰਕਾਸ਼ ਸ਼ਰਮਾ, ਸੁਖਦੇਵ ਰਾਜ ਬਿਲਾ, ਅਤੇ ਸਤਪਾਲ ਸਿੰਘ ,ਨੇ ਸਾਂਝੇ ਤੌਰ ਤੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕੁੰਭਕਰਨੀ ਦੀ ਨੀਂਦ ਸੁੱਤੀ ਹੋਈ ਹੈ ਅਤੇ ਪੈਨਸ਼ਨਾਂ ਦੇ ਨਾਲ ਮੀਟਿੰਗਾਂ ਤਹਿ ਕਰਕੇ ਹਰ ਵਾਰ ਮੀਟਿੰਗ ਮੁਲਤਵੀ ਕਰੀ ਜਾ ਰਹੀ ਹੈ। ਜਿਸ ਕਰਕੇ ਪੈਨਸ਼ਨਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਇਸ ਲਈ ਪੰਜਾਬ ਸਰਕਾਰ ਨੂੰ ਵੀ ਇਹ ਪਰਜੋਰ ਅਪੀਲ ਕੀਤੀ ਜਾਂਦੀ ਹੈ ਕਿ ਪੈਨਸ਼ਨਰਾਂ ਦੀਆਂ ਮੰਗਾਂ ਜਲਦੀ ਤੋਂ ਜਲਦੀ ਮੰਨੀਆਂ ਜਾਣ ਅਤੇ ਪੈਨਸ਼ਰਾ ਵਿੱਚ ਪਾਈ ਜਾ ਰਹੀ ਨਿਰਾਸ਼ਤਾ ਨੂੰ ਦੂਰ ਕੀਤਾ ਜਾ ਸੱਕੇ। ਅਗਰ ਪੰਜਾਬ ਸਰਕਾਰ ਨੇ ਪੈਨਸ਼ਨਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਨੂੰ ਹੋਰ ਤਿਖਾ ਕੀਤਾ ਜਾਵੇਗਾ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸ ਗੁਰਮਖਸਿੰਘ, ਅਨਿਲ ਅਰੋੜਾ ਬੋਬੀ, ਇੰਦਰਜੀਤ , ਜਗੀਰ ਸਿੰਘ, ਰਤਨ ਚੰਦ, ਬਾਬਾ ਕਸ਼ਮੀਰ ਸਿੰਘ ਆਦਿ ਹਾਜ਼ਰ ਸਨ

Posted By: GURBHEJ SINGH ANANDPURI

Loading…
Loading the web debug toolbar…
Attempt #