ਅਵਤਾਰ ਸਿੰਘ ਬਿੱਲਾ ਸ਼ੇਰੋਂ ਵਲੋਂ ਖਡੂਰ ਸਾਹਿਬ ਵਿਖੇ ਆਲ ਓਪਨ ਗੋਲਡ ਕਬੱਡੀ 26 ਨੂੰ
17 Feb, 2026 08:07 PM
ਰਾਕੇਸ਼ ਨਈਅਰ ਚੋਹਲਾ
ਖਡੂਰ ਸਾਹਿਬ/ਤਰਨਤਾਰਨ,17 ਫਰਵਰੀ
[FACTBOX]ਸੀਨੀਅਰ ਆਗੂ ਅਤੇ ਪਿੰਡ ਸ਼ੇਰੋਂ ਦੇ ਸਰਪੰਚ ਅਵਤਾਰ ਸਿੰਘ ਬਿੱਲਾ (ਮੈਂਬਰ ਜਿਲ੍ਹਾ ਪ੍ਰੀਸ਼ਦ) ਦੀ ਸਰਪ੍ਰਸਤੀ ਹੇਠ ਬਾਬਾ ਵਰਿੰਦਰ ਸਿੰਘ ਜੀ ਕਬੱਡੀ ਕਲੱਬ ਵਲੋਂ ਪੰਜਵਾਂ ਆਲ ਓਪਨ ਗੋਲਡ ਕਬੱਡੀ ਕੱਪ 26 ਫਰਵਰੀ ਦਿਨ ਵੀਰਵਾਰ ਨੂੰ ਨਿਊ ਖੇਡ ਸਟੇਡੀਅਮ ਖਡੂਰ ਸਾਹਿਬ ਵਿਖੇ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਬੜੀ ਧੂਮਧਾਮ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ।ਅਵਤਾਰ ਸਿੰਘ ਬਿੱਲਾ ਸਰਪੰਚ ਨੇ ਦੱਸਿਆ ਕਿ ਇਸ ਸੰਬੰਧੀ ਸਾਰੀਆਂ ਤਿਆਰੀਆਂ ਪੂਰੇ ਜੋਰਾਂ-ਸੋ਼ਰਾਂ ਨਾਲ ਮੁਕੰਮਲ ਕੀਤੀਆਂ ਜਾ ਰਹੀਆਂ ਹਨ ਅਤੇ ਖੇਡ ਪ੍ਰੇਮੀਆਂ ਵਿੱਚ ਇਸ ਗੋਲਡ ਕਬੱਡੀ ਕੱਪ ਨੂੰ ਦੇਖਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਨੌਜਵਾਨ ਪੀੜੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਹਰ ਸਾਲ ਕਬੱਡੀ ਕੱਪ ਕਰਵਾਇਆ ਜਾਂਦਾ ਹੈ ਅਤੇ ਇਸ ਵਾਰ ਇਹ ਗੋਲਡ ਕਬੱਡੀ ਕੱਪ ਖਡੂਰ ਸਾਹਿਬ ਦੀ ਇਤਿਹਾਸਕ ਧਰਤੀ 'ਤੇ ਹੋਵੇਗਾ।ਅਵਤਾਰ ਸਿੰਘ ਬਿੱਲਾ ਨੇ ਦੱਸਿਆ ਕਿ ਇਸ ਗੋਲਡ ਕੱਬੱਡੀ ਕੱਪ ਵਿੱਚ ਆਲ ਓਪਨ ਕਬੱਡੀ ਦੇ 6 ਅੰਤਰਰਾਸ਼ਟਰੀ ਕਲੱਬਾਂ ਦੇ ਮੈਚ ਹੋਣਗੇ। ਜਿਸ ਵਿੱਚ ਪਹਿਲਾ ਇਨਾਮ ਢਾਈ ਲੱਖ ਰੁਪਏ ਨਗਦ ਤੇ ਕੱਪ ਅਤੇ ਦੂਸਰਾ ਇਨਾਮ ਦੋ ਲੱਖ ਰੁਪਏ ਨਗਦ ਤੇ ਕੱਪ ਰੱਖਿਆ ਗਿਆ ਹੈ।ਇਸ ਤੋਂ ਇਲਾਵਾ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਮੋਟਰਸਾਈਕਲ ਇਨਾਮ ਵਜੋਂ ਦਿੱਤੇ ਜਾਣਗੇ।ਇਸ ਮੌਕੇ ਲੜਕੀਆਂ ਦੀ ਕਬੱਡੀ ਦਾ ਸੋ਼ਅ ਮੈਚ ਵੀ ਕਰਵਾਇਆ ਜਾਵੇਗਾ ਅਤੇ ਦਰਸ਼ਕਾਂ ਲਈ ਫਰੀ ਲੱਕੀ ਕੂਪਨ ਵੀ ਕੱਢਿਆ ਜਾਵੇਗਾ।ਉਨਾਂ ਵਲੋਂ ਖੇਡ ਪ੍ਰੇਮੀਆਂ ਨੂੰ ਇਸ ਗੋਲਡ ਕਬੱਡੀ ਕੱਪ ਵਿੱਚ ਹੁੰਮ-ਹੁੰਮਾ ਕੇ ਪੁੱਜ ਕੇ ਰੌਣਕਾ ਵਧਾਉਣ ਦੀ ਅਪੀਲ ਕੀਤੀ ਗਈ ਹੈ।
Posted By: GURBHEJ SINGH ANANDPURI







