Nazrana Times

ਪੰਜਾਬੀ

ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਰਾਜਨੀਤਿਕ ਮਾਮਲਿਆਂ ਬਾਰੇ PAC ਕਮੇਟੀ ਦਾ ਗਠਨ

23 Jan, 2026 11:22 PM
ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਰਾਜਨੀਤਿਕ ਮਾਮਲਿਆਂ ਬਾਰੇ PAC ਕਮੇਟੀ ਦਾ ਗਠਨ

ਅੰਮ੍ਰਿਤਸਰ 22 ਜਨਵਰੀ ,ਜੁਗਰਾਜ ਸਿੰਘ ਸਰਹਾਲੀ 
 

ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਅੱਜ ਪਾਰਟੀ ਦੀ ਸਿਆਸੀ ਦਿਸ਼ਾ, ਨੀਤੀਆਂ ਅਤੇ ਮਹੱਤਵਪੂਰਨ ਰਾਜਨੀਤਿਕ ਮਾਮਲਿਆਂ ‘ਤੇ ਵਿਚਾਰ, ਸਮੀਖਿਆ ਅਤੇ ਫੈਸਲੇ ਲਈ ਰਾਜਨੀਤਿਕ ਮਾਮਲਿਆਂ ਬਾਰੇ PAC ( Political Affairs Committee ) ਕਮੇਟੀ ਦਾ ਗਠਨ ਕੀਤਾ ਗਿਆ। ਪਾਰਟੀ ਨੇ ਕਿਹਾ ਕਿ ਇਹ ਕਮੇਟੀ ਮੌਜੂਦਾ ਸਿਆਸੀ ਹਾਲਾਤਾਂ, ਲੋਕਾਂ ਨਾਲ ਜੁੜੇ ਮੁੱਦਿਆਂ, ਸਰਕਾਰ ਦੀਆਂ ਨੀਤੀਆਂ ਅਤੇ ਪਾਰਟੀ ਦੀ ਅਗਲੀ ਰਣਨੀਤੀ ਸਬੰਧੀ ਅਹਿਮ ਸੁਝਾਅ ਦੇਵੇਗੀ। ਪਾਰਟੀ ਨੇ ਦੱਸਿਆ ਕਿ PAC ਕਮੇਟੀ ਸਮੇਂ–ਸਮੇਂ ‘ਤੇ ਰਾਜਨੀਤਿਕ ਸਥਿਤੀ ਦੀ ਸਮੀਖਿਆ ਕਰੇਗੀ ਅਤੇ ਆਪਣੇ ਸੁਝਾਅ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅੱਗੇ ਪੇਸ਼ ਕਰੇਗੀ, ਤਾਂ ਜੋ ਪਾਰਟੀ ਦੇ ਫੈਸਲੇ ਇਕਸਾਰ, ਮਜ਼ਬੂਤ ਅਤੇ ਲੋਕ-ਹਿੱਤ ਵਿੱਚ ਹੋਣ। ਕਿਸੇ ਵੀ ਅਹਿਮ ਰਾਜਨੀਤਿਕ ਮਸਲੇ ‘ਤੇ ਪਾਰਟੀ ਵੱਲੋਂ ਲਏ ਜਾਣ ਵਾਲੇ ਫੈਸਲਿਆਂ ਵਿੱਚ ਵੀ ਇਹ ਕਮੇਟੀ ਅਹਿਮ ਭੂਮਿਕਾ ਨਿਭਾਏਗੀ। ਪਾਰਟੀ ਨੇ ਸਪਸ਼ਟ ਕੀਤਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਲੋਕ-ਹਿੱਤੀ, ਇਨਸਾਫ਼ਪਸੰਦ ਅਤੇ ਜਵਾਬਦੇਹ ਰਾਜਨੀਤੀ ‘ਤੇ ਪੂਰਾ ਵਿਸ਼ਵਾਸ ਕਰਦਾ ਹੈ ਅਤੇ ਰਾਜਨੀਤਿਕ ਮਾਮਲਿਆਂ ਬਾਰੇ PAC ਕਮੇਟੀ ਦਾ ਗਠਨ ਉਸੇ ਸੋਚ ਦਾ ਪ੍ਰਗਟਾਵਾ ਹੈ। ਪਾਰਟੀ ਦਾ ਮੰਨਣਾ ਹੈ ਕਿ ਸੁਚੱਜੀ ਸਿਆਸੀ ਯੋਜਨਾ ਅਤੇ ਸਾਂਝੇ ਫੈਸਲਿਆਂ ਨਾਲ ਹੀ ਸੰਘਰਸ਼ ਨੂੰ ਮਜ਼ਬੂਤੀ ਮਿਲਦੀ ਹੈ। PAC ਕਮੇਟੀ ਵਿੱਚ ਸ. ਬਾਬੂ ਸਿੰਘ ਬਰਾੜ, ਸ. ਜਸਕਰਨ ਸਿੰਘ ਕਾਹਨਸਿੰਘ ਵਾਲਾ, ਸ. ਪਰਮਜੀਤ ਸਿੰਘ ਜੌਹਲ, ਸ. ਦਲੇਰ ਸਿੰਘ ਡੋਡ, ਸ. ਲੱਖਾ ਸਿੰਘ ਸਿਧਾਣਾ ਐਡ. ਹਰਜੋਤ ਸਿੰਘ ਮਾਨ ਅਤੇ ਸ. ਪ੍ਰਗਟ ਸਿੰਘ ਨੂੰ ਉਹਨਾਂ ਦੀ ਪਾਰਟੀ ਪ੍ਰਤੀ ਵਚਨਬੱਧਤਾ, ਤਜ਼ਰਬੇ ਅਤੇ ਸਿਆਸੀ ਸਮਝ ਨੂੰ ਮੱਦੇ-ਨਜ਼ਰ ਰੱਖਦਿਆਂ ਮੈਂਬਰ ਥਾਪਿਆ ਗਿਆ। ਪਾਰਟੀ ਨੇ ਆਸ ਜਤਾਈ ਕਿ ਇਹ ਕਮੇਟੀ ਪੂਰੀ ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਆਪਣਾ ਫਰਜ਼ ਨਿਭਾਏਗੀ ਅਤੇ ਪਾਰਟੀ ਦੀ ਰਾਜਨੀਤਿਕ ਲੜਾਈ ਨੂੰ ਹੋਰ ਮਜ਼ਬੂਤ ਬਣਾਏਗੀ।

Posted By: GURBHEJ SINGH ANANDPURI

Loading…
Loading the web debug toolbar…
Attempt #