ਮੱਲੀਆਂ ਨੇੜੇ ਸੜਕ ਹਾਦਸੇ ਵਿੱਚ ਇਕ ਅਣਪਛਾਤਾ ਵਿਅਕਤੀ ਗੰਭੀਰ ਜ਼ਖ਼ਮੀ
23 Nov, 2025 03:44 AM
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਜੀਟੀ ਰੋਡ ਮੱਲੀਆਂ ਨੇੜੇ ਅੱਜ ਸਵੇਰੇ ਇੱਕ ਦੁਰਘਟਨਾ ਵਿੱਚ ਇਕ ਵਿਅਕਤੀ ਨੂੰ ਅਣਪਛਾਤੇ ਵਾਹਨ ਵੱਲੋਂ ਸਾਈਡ ਮਾਰ ਦਿੱਤੀ ਗਈ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਥਾਣਾ ਜੰਡਿਆਲਾ ਗੁਰੂ ਦੇ ਐਸਐਚਓ ਮੁਖਤਾਰ ਸਿੰਘ ਨੂੰ ਜਦੋਂ ਇਸ ਹਾਦਸੇ ਦੀ ਸੂਚਨਾ ਮਿਲੀ, ਉਹ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਇਨਸਾਨੀਅਤ ਦੇ ਨਾਤੇ ਜ਼ਖ਼ਮੀ ਵਿਅਕਤੀ ਦਾ ਹਾਲ–ਚਾਲ ਜਾਣਿਆ ਤੇ ਉਸਦੀ ਪ੍ਰਥਮ ਚਿਕਿਤਸਾ ਕਰਵਾਈ।
ਐਸਐਚਓ ਮੁਖਤਾਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਵਿਅਕਤੀ ਸਕੂਟਰ ’ਤੇ ਆ ਰਿਹਾ ਸੀ, ਜਿਸਨੂੰ ਕਿਸੇ ਵਾਹਨ ਨੇ ਸਾਈਡ ਮਾਰ ਕੇ ਫਰਾਰ ਹੋ ਗਿਆ। ਖੂਨ ਨਾਲ ਲੱਥਪੱਥ ਇਸ ਵਿਅਕਤੀ ਦੀ ਸ਼ਨਾਖਤ ਨਹੀਂ ਹੋ ਸਕੀ ਅਤੇ ਇਹ ਪ੍ਰਵਾਸੀ ਜਾਪਦਾ ਹੈ।
ਉਹਨਾਂ ਨੇ ਤੁਰੰਤ ਸੜਕ ਸੁਰੱਖਿਆ ਪੁਲਿਸ ਨੂੰ ਸੂਚਿਤ ਕਰਕੇ ਜ਼ਖ਼ਮੀ ਨੂੰ ਸਰਕਾਰੀ ਹਸਪਤਾਲ ਮਾਨਾਂਵਾਲਾ ਵਿਚ ਇਲਾਜ ਲਈ ਭੇਜਿਆ।
Posted By: GURBHEJ SINGH ANANDPURI








