Nazrana Times

ਪੰਜਾਬੀ

ਇਟਲੀ ਵਿੱਚ ਭਿਆਨਕ ਸੜਕ ਹਾਦਸੇ ਦੌਰਾਨ ਇੱਕ ਪੰਜਾਬੀ ਦੀ ਮੌਤ ਦੂਜਾ ਗੰਭੀਰ ਜਖਮੀ

20 Jan, 2025 05:30 AM
ਬਰੇਸ਼ੀਆ 13 ਜੂਨ ( ਹਰਮੇਲ ਸਿੰਘ ) ਇਟਲੀ ਦੇ ਜਿਲਾ ਬੈਰਗਾਮੋ ਦੇ ਸ਼ਹਿਰ ਸੁਈਸੀਉ ਵਿਖੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਇੱਕ 38 ਸਾਲਾ ਪੰਜਾਬੀ ਨੌਜਵਾਨ ਕੁਲਵੰਤ ਸਿੰਘ ਦੀ ਮੌਤ ਹੋ ਗਈ । ਕੁਲਵੰਤ ਸਿੰਘ ਪੰਜਾਬ ਦੇ ਪਿੰਡ ਗਗੜ ਮਾਜਰਾ (ਖੰਨਾ) ਨਾਲ ਸਬੰਧਿਤ ਸਨ ਜੋ ਕਿ ਕਾਫੀ ਸਮੇਂ ਤੋਂ ਇਟਲੀ ਵਿੱਚ ਰਹਿੰਦੇ ਸਨ। ਉਹ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇੱਕ ਢਾਈ ਸਾਲ ਦੇ ਬੱਚੇ ਨੂੰ ਛੱਡ ਗਏ ਹਨ। ਇਸ ਕਾਰ ਹਾਦਸੇ ਦੌਰਾਨ ਜਿਲਾ ਫਤਿਹਗੜ ਸਾਹਿਬ ਦੇ ਪਿੰਡ ਹਰਲਾਲਪੁਰ ਦਾ 22 ਸਾਲਾ ਨੌਜਵਾਨ ਜਸਪ੍ਰੀਤ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਜੋ ਕਿ ਹਾਦਸਾ ਗ੍ਰਸਤ ਕਾਰ ਨੂੰ ਚਲਾ ਰਿਹਾ ਸੀ। ਪ੍ਰਾਪਤ ਜਾਣਕਾਰੀ ਮੁਤਾਵਿਕ ਦੋਵੇ ਦੇਰ ਰਾਤ ਆਪਣੇ ਕੰਮ ਤੋਂ ਵਾਪਿਸ ਘਰ ਨੂੰ ਪਰਤ ਰਹੇ ਸਨ , ਕਿ ਇਹਨਾਂ ਦੀ ਕਾਰ ਅਚਾਨਕ ਬੇਕਾਬੂ ਹੋ ਕਿ ਸੜਕ ਕਿਨਾਰੇ ਖੜੀ ਇੱਕ ਹੋਰ ਕਾਰ ਨਾਲ ਟਕਰਾ ਕੇ ਪਲਟੀਆਂ ਖਾਦੀ ਇੱਕ ਪੋਲ ਨਾਲ ਟਕਰਾ ਗਈ। ਕੁਲਵੰਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਜਸਪ੍ਰੀਤ ਸਿੰਘ ਨੂੰ ਅੰਬੂਲੈਂਸ ਰਾਹੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸ ਦੀ ਹਾਲਤ ਕਾਫੀ ਗੰਭੀਰ ਹੈ। ਇਸ ਹਾਦਸੇ ਦੀ ਖਬਰ ਸੁਣਦਿਆਂ ਹੀ ਇਟਲੀ ਵਸਦੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੌੜ ਗਈ।

Posted By: GURBHEJ SINGH ANANDPURI

Loading…
Loading the web debug toolbar…
Attempt #