ਪੰਜਾਬ ਸਰਕਾਰ ਨੇ ਔਰਤਾਂ ਨੂੰ 1000 ਰੁਪੈ ਦੇਣ ਦੀ ਲੋਕਾਂ ਦੀ ਮੰਗ ਪੂਰੀ ਕਰਕੇ ਲੋਕਾਂ ਦਾ ਦਿਲ ਜਿਤ ਲਿਆ ਹੈ – ਸਵਿੰਦਰ ਸਿੰਘ ਮੁਛੱਲ
09 Mar, 2026 06:39 PM
ਟਾਂਗਰਾ – ਸੁਰਜੀਤ ਸਿੰਘ ਖਾਲਸਾ
ਮੁਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨਾਲ ਚੋਣਾਂ ਸਮੇਂ ਜਿੰਨੇ ਵੀ ਵਾਅਦੇ ਕੀਤੇ ਪੂਰੇ ਕਰਕੇ ਵੀ ਵਿਖਾਏ ਹਨ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਵਿੰਦਰ ਸਿੰਘ ਮੁਛੱਲ ਨੇ ਕਿਹਾ ਕਿ ਵਿਕਾਸ ਦੇ ਕੰਮਾਂ ਦੀ ਹਨੇਰੀ ਅਗੇ ਵਿਰੋਧੀ ਪਾਰਟੀਆਂ ਕੋਲ ਹੁਣ ਕੋਈ ਮੁਦਾ ਹੀ ਨਹੀਂ ਹੈ।ਇਸ ਦਾ ਅਸਰ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਵਿਖਾਈ ਦੇਵੇਗਾ।ਲੋਕਾਂ ਨੂੰ ਸਹੂਲਤਾਂ ਲੈਣ ਲਈ ਦਫਤਰਾਂ ਵਿਚ ਖਜਲ ਖੁਆਰ ਨਹੀਂ ਹੋਣਾਂ ਪੈਦਾ। ਘਰ ਬੈਠਿਆਂ ਬਿਨਾਂ ਕਿਸੇ ਸਿਆਸੀ ਜਾਂ ਜਾਤੀ ਵਿਤਕਰੇ ਦੇ ਸਭ ਨੂੰ ਬਰਾਬਰ ਸਹੂਲਤਾਂ ਦਿਤੀਆਂ ਗਈਆਂ ਹਨ।ਆਮ ਆਦਮੀ ਪਾਰਟੀ ਜਿਤ ਨੂੰ ਕੋਈ ਨਹੀਂ ਰੋਕ ਸਕਦਾ।ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਵਿਕਾਸ ਨਵਾਂ ਰਿਕਾਰਡ ਬਣਾਇਆ ਹੈ।ਜੋ ਕੰਮ ਪਿਛਲੇ 70 ਸਾਲਾਂ ਵਿਚ ਨਹੀਂ ਹੋ ਕੇ ਉਹਨਾਂ ਦਾ ਐਲਾਨ ਹੀ ਨਹੀਂ ਕੀਤਾ ਆਪਣੀ ਸਰਕਾਰ ਸਮੇਂ ਵਿਚ ਪੂਰੇ ਵੀ ਕਰਵਾਏ ਜਾ ਰਹੇ ਹਨ।
Posted By: GURBHEJ SINGH ANANDPURI







