ਭਾਰਤੀ ਕਮਿਊਨਿਸਟ ਪਾਰਟੀ ਬਲਾਕ ਵਲਟੋਹਾ ਦੀ ਮੀਟਿੰਗ ਅੱਜ ਕਾਮਰੇਡ ਕਾਬਲ ਸਿੰਘ ਆਸਲ ਦੀ ਪ੍ਰਧਾਨਗੀ ਹੇਠ ਕਾਮਰੇਡ ਕੁਲਵਿੰਦਰ ਸਿੰਘ ਯਾਦਗਾਰ ਭਵਨ ਵਲਟੋਹਾ ਵਿਖੇ ਹੋਈ
11 Sep, 2025 10:18 PM
ਮੀਟਿੰਗ ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਮਹਾ ਸੰਮੇਲਨ ਦੇ ਪਹਿਲੇ ਦਿਨ ਮੁਹਾਲੀ ਵਿਖੇ ਕੀਤੀ ਜਾ ਰਹੇ ਵਿਸ਼ਾਲ ਰੈਲੀ ਦੀ ਤਿਆਰੀ ਸਬੰਧੀ ਕਰਵਾਈ ਗਈ ਮੀਟਿੰਗ ਕਰਾਉਣ ਲਈ ਜ਼ਿਲ੍ਾ ਸਕੱਤਰ ਕਾਮਰੇਡ ਦਵਿੰਦਰ ਕੁਮਾਰ ਸੋਹਲ ਉਚੇਚੇ ਤੌਰ ਤੇ ਪਹੁੰਚੇ
ਤਰਨ ਤਾਰਨ ਗੁਰਮੀਤ ਸਿੰਘ ਵਲਟੋਹਾ
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਬਲਾਕ ਸਕੱਤਰ ਕਾਮਰੇਡ ਕਿਰਨਜੀਤ ਕੌਰ ਵਲਟੋਹਾ ਨੇ ਕਿਹਾ ਕਿ 21 ਤਰੀਕ ਦੀ ਮੁਹਾਲੀ ਰੈਲੀ ਲਈ ਬਲਾਕ ਵਲਟੋਹਾ ਤੋਂ ਵੀ ਪੂਰੇ ਜ਼ਿਲੇ ਵਾਂਗ ਵੱਡਾ ਜੱਥਾ ਪਹੁੰਚੇਗਾ ਵਲੰਟੀਅਰ ਸਾਥੀਆਂ ਵੱਲੋਂ ਵੀ ਪੂਰੇ ਸੰਮੇਲਨ ਦੇ ਪ੍ਰਬੰਧ ਵਿੱਚ ਹਾਜ਼ਰੀ ਲਵਾਈ ਜਾਏਗੀ। ਗੱਲਬਾਤ ਕਰਦੇ ਹੋਏ ਜ਼ਿਲਾ ਸਕੱਤਰ ਕਾਮਰੇਡ ਸੋਹਲ ਨੇ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਹਰ ਮਿਹਨਤ ਕਸ਼ ਮਜ਼ਦੂਰ ਕਿਸਾਨ ਛੋਟੇ ਕਾਰੋਬਾਰੀ ਕਮਿਊਨਿਸਟ ਪਾਰਟੀਆਂ ਦਾ ਸਾਥ ਦੇਣ ਤਾਂ ਜੋ ਕਾਰਪੋਰੇਟ ਘਰਾਨਿਆਂ ਦੀ ਲੁੱਟ ਨੂੰ ਰੋਕਿਆ ਜਾ ਸਕੇ ਉਹਨਾਂ ਕਿਹਾ ਕਿ ਇਸ ਸਮੇਂ ਪੰਜਾਬ ਦੇ ਵੱਡੇ ਹਿੱਸੇ ਵਿੱਚ ਹੜਾਂ ਨੇ ਤਬਾਹੀ ਮਚਾਈ ਹੋਈ ਹੈ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਪ੍ਰਬੰਧ ਕਰਨ ਵਿੱਚ ਬੁਰੀ ਤਰ੍ਹਾਂ ਫੇਲ ਹੋਈ ਆ ਹੈਨ ਲੋਕੀ ਆਪ ਮੁਹਾਰੇ ਇੱਕ ਦੂਜੇ ਦੀ ਮਦਦ ਕਰ ਰਹੇ ਹਨ ਸਰਕਾਰੀ ਪ੍ਰਬੰਧ ਪ੍ਰਸ਼ਾਸਨ ਵੱਲੋਂ ਬਿਲਕੁਲ ਹੀ ਨਿਕੰਮੇ ਸਾਬਿਤ ਹੋਏ ਹਨ ਬਰਸਾਤਾਂ ਤੋਂ ਪਹਿਲਾਂ ਨਹਿਰਾਂ ਡਰੇਨਾਂ ਖਾਲਾਂ ਦੀ ਸਫਾਈ ਲਈ ਕਰੋੜਾਂ ਰੁਪਏ ਭਰਿਸ਼ਟਾਚਾਰ ਦੀ ਭੇਂਟ ਚੜ ਗਏ ਹਨ। ਹੁਣ ਵੀ ਜਦੋਂ ਦੀ ਇਹ ਮੁਸੀਬਤ ਲੋਕਾਂ ਤੇ ਪਈ ਹੈ ਲੋਕ ਆਪ ਮੁਹਾਰੇ ਹੀ ਬੰਨਾ ਉੱਤੇ ਮਿੱਟੀ ਤੋੜੇ ਰਾਸ਼ਨ ਆਦਿ ਦੀ ਸਹਾਇਤਾ ਲੈ ਕੇ ਪਹੁੰਚ ਰਹੇ ਹਨ।ਸਰਕਾਰ ਜਿੰਮੇਵਾਰੀ ਤੋਂ ਪੂਰੀ ਤਰ੍ਹਾਂ ਭੱਜ ਚੁੱਕੀ ਪਾਰਟੀ ਮੰਗ ਕਰਦੀ ਹੈ ਕਿ ਹੜਾਂ ਦੀ ਮਾਰ ਹੇਠ ਆਏ ਲੋਕਾਂ ਦੇ ਪੂਰੇ ਕਰਜ਼ੇ ਮਾਫ ਕੀਤੇ ਜਾਣ ਬੱਚਿਆਂ ਦੇ ਸਕੂਲਾਂ ਦੀਆਂ ਫੀਸਾਂ ਨਾ ਲਈਆਂ ਜਾਣ 20ਹਜਾਰ ਰੁਪਏ ਦਾ ਮੁਆਵਜ਼ੇ ਦਾ ਜੋ ਐਲਾਨ ਮੁੱਖ ਮੰਤਰੀ ਪੰਜਾਬ ਨੇ ਕੀਤਾ ਹੈ ਇਹ ਬਹੁਤ ਹੀ ਘੱਟ ਹੈ ਘੱਟੋ ਘੱਟ ਇਕ ਲੱਖ ਪ੍ਰਤੀ ਏਕੜ ਮੁਆਵਜ਼ਾ ਮਿਲਣਾ ਚਾਹੀਦਾ ਹੈ
ਇਸ ਮੌਕੇ ਇਹ ਫੈਸਲਾ ਕੀਤਾ ਗਿਆ ਕਿ ਸੰਯੁਕਤ ਕਿਸਾਨ ਮੋਰਚੇ ਦੁਆਰਾ ਦਿੱਤੇ ਗਏ ਪ੍ਰੋਗਰਾਮ ਅਨੁਸਾਰ ਹੜ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਜਾਵੇਗੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਮਨਾਵਾਂ ਰਣਜੀਤ ਸਿੰਘ ਕੋਟਲੀ ਮੇਜਰ ਸਿੰਘ ਬੂਟਾ ਸਿੰਘ ਯੋਧ ਸਿੰਘ ਵਾਲਾ ਗੁਰਲਾਲ ਸਿੰਘ ਗੁਰਵੇਲ ਸਿੰਘ ਗੁਰ ਪ੍ਰਤਾਪ ਸਿੰਘ ਲਾਲ ਸਿੰਘਜੋਗਿੰਦਰ ਸਿੰਘ ਜਸਵੰਤ ਸਿੰਘ ਬਲਜੀਤ ਸਿੰਘ ਵਲਟੋਹਾ ਆਦ ਹਾਜ਼ਰ ਸਨ
Posted By: Gurmeet Singh Valtoha








