ਵਾਹਨਾਂ ਤੋਂ ਫੋਟੋਆਂ ਅਤੇ ਝੰਡੇ ਉਤਾਰਨ ਨਾਲ ਸੰਤਾਂ ਦੀ ਸੋਚ ਨਹੀਂ ਖ਼ਤਮ ਹੋਵੇਗੀ - ਸ੍ਰ ਨਰਿੰਦਰ ਸਿੰਘ ਕਲਸੀਆਂ
25 Mar, 2025 11:22 PM
ਗੁਰਮੀਤ ਸਿੰਘ ਵਲਟੋਹਾ ਨਜ਼ਰਾਨਾ ਟਾਈਮਜ਼
ਵਿਧਾਨ ਸਭਾ ਹਲਕਾ ਖੇਮਕਰਨ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ' ਪਾਰਟੀ ਤੋਂ ਆਗੂ ਸ੍ਰ ਨਰਿੰਦਰ ਸਿੰਘ ਕਲਸੀਆਂ ਵੱਲੋ ਹਿਮਾਚਲ 'ਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਫੋਟੋਆਂ ਵਾਲੇ ਝੰਡੇ ਉਤਾਰਨ ਦਾ ਮਾਮਲਾ ਸਾਹਮਣੇ ਆਉਣ ਤੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖ ਪੰਥ ਕਦੇ ਵੀ ਕਿਸੇ ਧਰਮ ਦਾ ਨਿਰਾਦਰ ਨਹੀਂ ਕਰਦਾ ਅਤੇ ਨਾਂ ਹੀ ਕਿਸੇ ਦੇ ਨਾਇਕਾਂ ਦਾ ਅਪਮਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਪੋਸਟਰ ਅਤੇ ਕੇਸਰੀ ਝੰਡਿਆਂ ਦਾ ਨਿਰਾਦਰ ਕਰਨਾ ਕਦੇ ਵੀ ਬਖਸ਼ਣਯੋਗ ਨਹੀਂ ਹੈ। ਹਿਮਾਚਲ ਸਰਕਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਅਨਸਰਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ। ਕਲਸੀਆਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਨਾਲ ਸੰਤਾਂ ਦੀ ਸੋਚ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ, ਇਨ੍ਹਾਂ ਘਟਨਾਵਾਂ ਪਿੱਛੇ ਸਿੱਧੇ ਤੌਰ ਤੇ ਸਿੱਖਾਂ ਦੀ ਵਿਰੋਧੀ ਸੰਸਥਾ ਆਰ.ਐਸ.ਐਸ ਦਾ ਹੱਥ ਹੈ, ਕਿਉਂਕਿ ਸਮੇਂ ਦੀਆਂ ਸਰਕਾਰਾਂ ਇਹ ਗੱਲ ਕਦੇ ਬਰਦਾਸ਼ਤ ਨਹੀਂ ਕਰਨਗੀਆਂ ਕਿ ਉਨ੍ਹਾਂ ਦੇ ਨੱਕ ਵਿਚ ਦਮ ਕਰ ਦੇਣ ਵਾਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸੋਚ ਤੇ ਨੌਜਵਾਨ ਪੀੜ੍ਹੀ ਪਹਿਰਾ ਦੇਵੇ। ਉਨ੍ਹਾਂ ਇਹ ਵੀ ਕਿਹਾ ਕਿ ਖਾਲਸਾ ਰਾਜ਼ ਦੀ ਸੋਚ ਤੇ ਪਹਿਰਾ ਦੇਣ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੀ ਅਕਾਲੀ ਦਲ ਵਾਰਿਸ ਪੰਜਾਬ ਦੇ" ਪਾਰਟੀ ਇਨ੍ਹਾਂ ਘਟਨਾਵਾਂ ਦਾ ਡਟ ਕੇ ਵਿਰੋਧ ਕਰੇਗੀ।
Posted By: Gurmeet Singh Valtoha








