Nazrana Times

ਪੰਜਾਬੀ

ਖ਼ਾਲਿਸਤਾਨ ਦੀ ਗੱਲ ਕਿਉਂ ਨਹੀਂ ਕਰਦੇ ਬਾਬਾ ਹਰਨਾਮ ਸਿੰਘ ਧੁੰਮਾ ?

29 Jan, 2026 10:01 PM
ਖ਼ਾਲਿਸਤਾਨ ਦੀ ਗੱਲ ਕਿਉਂ ਨਹੀਂ ਕਰਦੇ ਬਾਬਾ ਹਰਨਾਮ ਸਿੰਘ ਧੁੰਮਾ ?

ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਨਕਲੀ ਗੱਦੀ-ਨਸ਼ੀਨ ਬਾਬਾ ਹਰਨਾਮ ਸਿੰਘ ਧੁੰਮਾਂ 26 ਜਨਵਰੀ 2026 ਨੂੰ ਖਾਲਿਸਤਾਨ ਦੇ ਹੱਕ ਵਿੱਚ ਕਿਉਂ ਨਹੀਂ ਪਹੁੰਚੇ ? ਸੱਚ ਦੇ ਉੱਪਰ ਝੂਠ ਦੀ ਸੌ ਚਾਦਰ ਵੀ ਪਾ ਦਿਉ ਪਰ ਸੱਚ ਸੂਰਜ ਵਾਂਗ ਫੇਰ ਵੀ ਸੌ ਝੂਠੀਆਂ ਚਾਦਰਾਂ ਨੂੰ ਪਾੜ ਕੇ ਇੱਕ ਦਿਨ ਬਾਹਰ ਆ ਹੀ ਜਾਂਦਾ ਹੈ । ਖੋਤੇ ਦੇ ਉੱਪਰ ਸ਼ੇਰ ਦੀ ਖੱਲ ਪਾਉਣ ਦੇ ਨਾਲ ਖੋਤਾ ਸ਼ੇਰ ਨਹੀਂ ਬਣ ਜਾਂਦਾ । ਚੋਰਾਂ ਨੇ ਗਲ ਪਾ ਲਿਆ ਸਾਧਾਂ ਦਾ ਬਾਣਾ । ਇਹ ਗੱਲਾਂ ਸਿਰਫ ਬਾਬਾ ਹਰਨਾਮ ਸਿੰਘ ਲਈ ਲਿਖ ਰਹੇ ਹਾਂ । ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਨੇ ਵੀਹਵੀਂ ਸਦੀ ਵਿੱਚ ਇਤਿਹਾਸ ਸਿਰਜਿਆ ਹੈ , ਕੌਮ ਦੀ ਅਗਵਾਈ ਕੀਤੀ ਸੀ , ਦੁਨੀਆਂ ਦੀ ਚੌਥੀ ਤਾਕਤ ਅਖਵਾਉਣ ਵਾਲੀ ਹਿੰਦ ਹਕੂਮਤ ਨੂੰ ਵੰਗਾਰਿਆ ਹੀ ਨਹੀਂ ਸਗੋਂ ਜੂਨ 1984 ਵਿੱਚ ਭਾਰਤੀ ਫੌਜਾਂ ਨੂੰ ਲੋਹੇ ਦੇ ਚਣੇ ਵੀ ਚਬਾਏ ਸਨ , ਜਿਸ ਦਾ ਅੱਜ ਤੱਕ ਵੀ ਇਤਿਹਾਸ ਲਿਖਿਆ ਵਾਚਿਆ ਜਾ ਰਿਹਾ ਹੈ । ਦਮਦਮੀ ਟਕਸਾਲ ਮਹਿਤਾ ਨੇ ਲੱਖਾਂ ਹੀ ਜੁਝਾਰੂ ਯੋਧੇ ਪੈਦਾ ਕੀਤੇ ਸਨ ਜਿਨ੍ਹਾਂ ਨੇ ਜੂਨ 1984 ਤੋਂ ਬਾਅਦ ਵੀ ਹਿੰਦ ਹਕੂਮਤ ਨੂੰ ਸੀਮਿਤ ਜਿਹੇ ਹਥਿਆਰਾਂ ਨਾਲ ਦਸ ਸਾਲ ਵਾਹਣੇ ਵਾਹਣ ਪਾਈ ਰੱਖਿਆ ਸੀ । ਭਾਈ ਮਨਵੀਰ ਸਿੰਘ ਚਹੇੜੂ ਜਨਰਲ ਲਾਭ ਸਿੰਘ ਭਾਈ ਗੁਰਦੇਵ ਸਿੰਘ ਦੇਬੂ ਭਾਈ ਸੁਖਦੇਵ ਸਿੰਘ ਸਖੀਰਾ ਜਥੇਦਾਰ ਗੁਰਦੇਵ ਸਿੰਘ ਜੀ ਕਾਉਂਕੇ ਆਦਿਕ ਹਜਾਰਾਂ ਹੀ ਟਕਸਾਲੀ ਸਿੰਘਾਂ ਦੇ ਨਾਮ ਅੱਜ ਵੀ ਇਤਿਹਾਸ ਵਿੱਚ ਧ੍ਰੂ ਤਾਰੇ ਵਾਂਗ ਚਮਕਦੇ ਹਨ । ਸੰਤ ਜਰਨੈਲ ਸਿੰਘ ਜੀ ਖਾਲਸਾ ਦੀ ਸ਼ਹਾਦਤ ਤੋਂ ਬਾਅਦ ਕਰੀਬ ਵੀਹ ਸਾਲ ਬ੍ਰਹਮ ਗਿਆਨੀ ਬਾਬਾ ਠਾਕੁਰ ਸਿੰਘ ਜੀ ਨੇ ਕੌਮ ਦੀ ਬੜੀ ਸੁਚੱਜੇ ਢੰਗ ਨਾਲ ਅਗਵਾਈ ਕੀਤੀ । ਅਸੀਂ ਖੁਦ ਕਈ ਕਈ ਦਿਨ ਮਹਿਤਾ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਰਹਿ ਕੇ ਆਉਂਦੇ ਸੀ । ਜੂਨ 1984 ਤੋਂ ਬਾਅਦ ਭਾਈ ਮਨਵੀਰ ਸਿੰਘ ਭਾਈ ਮੋਹਕਮ ਸਿੰਘ ਵਰਗੇ ਹੋਰ ਵੀ ਕਈ ਸਿੰਘਾਂ ਨੇ ਉੱਪਰਾਲਾ ਕਰਕੇ ਪਹਿਲਾਂ ਮਹਿਤਾ ਸਾਹਿਬ ਕਨਵੈਨਸ਼ਨ ਸੱਦੀ ਸਿੱਖ ਕੌਮ ਵਿੱਚ ਊਰਜਾ ਭਰੀ ਸੀ । ਉੱਥੇ ਕਨਵੈਨਸ਼ਨ ਤੋਂ ਬਾਅਦ ਹੀ ਸਰਬੱਤ ਖਾਲਸਾ ਵਾਰੇ ਵਿਚਾਰਾਂ ਕਰਕੇ ਲਿਖਤੀ ਮਤਾ ਪਾਸ ਕਰਕੇ ਬਾਬਾ ਠਾਕੁਰ ਸਿੰਘ ਜੀ ਦੀ ਇਜਾਜ਼ਤ ਲੈਕੇ ਉੱਨਾਂ ਦੇ ਸਾਈਨ ਕਰਵਾਕੇ 26 ਜਨਵਰੀ 1986 ਵਾਲੇ ਸਰਬੱਤ ਖਾਲਸਾ ਦਾ ਪਰੋਗਰਾਮ ਪੱਕਾ ਕਰਕੇ ਪੂਰੇ ਪੰਥ ਨੂੰ ਸੱਦਾ ਦੇ ਦਿੱਤਾ ਗਿਆ ਸੀ ਜਿਸ ਵਿੱਚ ਦਾਸ ਹਰਪ੍ਰੀਤ ਸਿੰਘ ਪੰਮਾ ਖੁਦ ਵੀ ਸਰੀਰਕ ਤੌਰ ਤੇ ਹਾਜ਼ਰ ਸੀ । ਸਟੇਜ ਸੈਕਟਰੀ ਭਾਈ ਮੋਹਕਮ ਸਿੰਘ ਜੀ ਸਨ । ਪੂਰੀ ਦਰਬਾਰ ਸਾਹਿਬ ਜੀ ਦੀ ਪਰਕਰਮਾ ਕੇਸਰੀ ਰੰਗ ਵਿੱਚ ਰੰਗੀ ਗਈ ਸੀ । ਸਰਬੱਤ ਖਾਲਸਾ ਵਿੱਚ ਬਹੁਤ ਹੀ ਚੜ੍ਹਦੀ ਕਲਾ ਵਾਲੇ ਮਤੇ ਪਾਸ ਕਰਕੇ ਕੌਮ ਨੂੰ ਖਾਲਿਸਤਾਨ ਦੀ ਆਜ਼ਾਦੀ ਲਈ ਜੂਝਣ ਅਤੇ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦਾ ਬਦਲਾ ਲੈਣ ਲਈ ਵੀ ਪ੍ਰੇਰਿਤ ਕੀਤਾ ਗਿਆ ਸੀ । ਉੱਸ ਤੋਂ ਬਾਅਦ 29 ਅਪ੍ਰੈਲ 1986 ਨੂੰ ਖੁੱਲ੍ਹੇਆਮ ਖਾਲਿਸਤਾਨ ਦਾ ਐਲਾਨ ਕਰ ਦਿੱਤਾ ਗਿਆ ਸੀ ਅਤੇ ਹਿੰਦੋਸਤਾਨ ਨਾਲ ਇੱਕ ਲਕੀਰ ਖਿਚ ਦਿੱਤੀ ਗਈ ਸੀ । ਏਸ ਕਰਕੇ 1985 ਤੋਂ 1995 ਦੇ ਇੱਕ ਦਹਾਕੇ ਵਿੱਚ ਸਿੱਖਾਂ ਨੇ ਭਾਰਤ ਸਰਕਾਰ ਨਾਲ ਲਹੂ ਡੋਲ੍ਹਵੀਂ ਲੜਾਈ ਲੜੀ ਅਤੇ ਹਿੰਦੋਸਤਾਨ ਦੇ ਬੜੇ ਬੜੇ ਥੰਮ੍ਹ ਮਾਰ ਗਿਰਾਏ । ਬਾਬਾ ਠਾਕੁਰ ਸਿੰਘ ਜੀ ਦੇ ਸੱਚਖੰਡ ਗਮਨ ਕਰਨ ਤੋਂ ਬਾਅਦ ਦਮਦਮੀ ਟਕਸਾਲ ਮਹਿਤਾ ਦਾ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾਂ ਨੂੰ ਅਮਰੀਕਾ ਤੋਂ ਲਿਆ ਕੇ ਬਣਾਇਆ ਗਿਆ ਜੋ ਕਿ ਹੁਣ ਸ਼ਰੇਆਮ ਹੀ ਬੀ ਜੇ ਪੀ ਦੀ ਝੋਲੀ ਵਿੱਚ ਡਿੱਗ ਪਿਆ ਹੈ । ਅਸਲ ਵਿੱਚ ਇਹ ਬਾਬਾ ਧੁੰਮਾ ਹੈ ਹੀ ਨਾਗਪੁਰ ਅਤੇ ਆਰ ਐਸ ਐਸ ਬੀਜੇਪੀ ਅਤੇ ਭਾਰਤ ਏਜੰਸੀਆਂ ਦਾ ਬੰਦਾ । ਇਹ ਗੰਗਾ ਅਤੇ ਮਹਾਂਰਾਸ਼ਟਰ ਤੱਕ ਆਰ ਐਸ ਐਸ ਦੇ ਬੀਜੇਪੀ ਦੇ ਸਮਾਗਮਾਂ ਤੱਕ ਤਾਂ ਪਹੁੰਚ ਜਾਂਦਾ ਹੈ ਪਰ ਇਸ ਚੋਰ ਬਾਬੇ ਲਈ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੂਰ ਪੈਂਦੇ ਹਨ । ਇਹ ਹੁਣ ਕੌਮ ਜਾਣੇ ਪੰਥਕ ਲੀਡਰ ਅਤੇ ਸਿੱਖ ਡਾਈਸਪੋਰਾ ਜਾਣੇ ਅਤੇ ਦੱਸਣ ਕੇ ਏਸ ਮਰੇ ਹੋਏ ਸੱਪ ਦਾ ਹੁਣ ਕੀ ਕਰਨਾ ਹੈ ਅਤੇ ਕਿਵੇਂ ਏਸ ਨੂੰ ਪੰਥ ਦੇ ਗਲੋਂ ਲਾਹੁਣਾ ਹੈ। ਦੂਜਾ ਪੰਥ ਅਤੇ ਪੰਥਕ ਹੋਣ ਦਾ ਢਿੰਡੋਰਾ ਪਿੱਟਣ ਵਾਲਾ ਬਾਦਲ ਦਲ ਵੀ ਕਿਉਂ ਨਹੀਂ ਪਹੁੰਚਿਆ ਖਾਲਿਸਤਾਨ ਦੇ ਹੱਕ ਵਿੱਚ? ਇਹ ਵੀ ਗਦਾਰ ਲਾਣਾ ਹੀ ਹੈ, ਇਹ ਸਿਰਫ ਢੌਂਗ ਕਰਦੇ ਹਨ ਅਕਾਲੀ ਅਤੇ ਪੰਥਕ ਹੋਣ ਦਾ ਪਰ ਥੱਲੇ ਕੱਛੇ ਇਹਨਾਂ ਦੇ ਵੀ ਖਾਕੀ ਹੀ ਪਾਏ ਹੋਏ ਹਨ । ਜਿਹੜਾ ਵੀ ਸਿੱਖ ਖਾਲਿਸਤਾਨ ਦਾ ਵਿਰੋਧੀ ਹੈ ਉੱਸ ਨੂੰ ਸਿੱਖ ਕਹਾਉਣ ਦਾ ਹੀ ਕੋਈ ਹੱਕ ਨਹੀ ਹੈ । ਬਾਕੀ ਅਸੀਂ ਹੋਰਨਾਂ ਜਥੇਬੰਦੀਆਂ ਡੇਰਿਆਂ ਬਾਬਿਆਂ ਨਿਹੰਗਾਂ ਸਿੰਘ ਜਥੇਬੰਦੀਆਂ ਸੰਪਰਦਾਵਾਂ ਨੂੰ ਵੀ ਬੇਨਤੀ ਕਰਦੇ ਹਾਂ ਅਤੇ ਫੌਜੀਆਂ ਅਤੇ ਪੁਲੀਸ ਵਾਲਿਆਂ ਸਿੱਖਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਭਾਈ ਹੁਣ ਹਿੰਦੋਸਤਾਨ ਭਾਰਤ ਇੰਡੀਆ ਦਾ ਖਹਿੜਾ ਛੱਡ ਕੇ ਆਪਣੇ ਘਰ ਆਪਣੇ ਦੇਸ਼ ਖਾਲਿਸਤਾਨ ਵੱਲ ਨੂੰ ਆ ਜਾਓ । ਭਾਰਤ ਨੇ ਤੁਹਾਨੂੰ ਟਿਸ਼ੂ ਪੇਪਰ ਵਾਂਗ ਵਰਤ ਕੇ ਕੂੜਾ ਦਾਨ ਵਿੱਚ ਹੀ ਸੁੱਟਣਾ ਹੈ ਅਤੇ ਹੁਣ ਤੱਕ ਕਈਆਂ ਨੂੰ ਸੁੱਟਿਆ ਵੀ ਹੈ । ਹੁਣ ਫੌਜ ਵਿੱਚ ਸਿੱਖਾਂ ਦੀ ਗਿਣਤੀ ਘਟੀ ਹੈ ਤਾਂ ਚੀਕਾਂ ਪੈਣ ਲੱਗ ਪਈਆਂ ਹਨ । ਕਿਉਂਕਿ ਮਰਨ ਲਈ ਸਿੱਖ ਅਤੇ ਮਲਾਈਆਂ ਖਾਣ ਲਈ ਹਿੰਦੂ ਬਣੇ ਹਨ । ਹੁਣ ਭਾਰਤ ਦੇ ਬਾਰਡਰਾਂ ਦੀ ਰਾਖੀ ਆਰ ਐਸ ਐਸ ਅਤੇ ਸ਼ਿਵ ਸੈਨਾ ਤੇ ਬਜਰੰਗ ਦਲ ਦੇ ਬਹਾਦਰ ਯੋਧੇ ਗੁਰਸਿਮਰਨ ਮੰਡ ਤੇ ਅਮਿੱਤ ਅਰੋੜਾ ਵਰਗੇ ਕਰਿਆ ਕਰਨਗੇ । ਹਾਲੇ ਤਾਂ ਬਾਬਾ ਧੁੰਮਾ ਜੀ ਸਾਲ ਸ਼ੁਰੂ ਹੀ ਹੋਇਆ ਹੈ । 12 ਫਰਵਰੀ ਨੂੰ ਫਤਹਿਗੜ੍ਹ ਵੀ ਸੰਤਾਂ ਦਾ ਜਨਮ ਦਿਹਾੜਾ ਮਨਾਇਆ ਜਾਣਾ ਹੈ ਉੱਥੇ ਵੀ ਖਾਲਿਸਤਾਨ ਦੇ ਨਾਹਰੇ ਲੱਗਣੇ ਹਨ , ਉੱਥੇ ਹੀ ਪਹੁੰਚ ਜਾਇਓ , 29 ਅਪ੍ਰੈਲ ਨੂੰ ਫੇਰ ਖਾਲਿਸਤਾਨ ਐਲਾਨਨਾਮਾ ਦਿਵਸ ਮਨਾਉਣਾ ਹੈ ਉੱਥੇ ਹੀ ਪਹੁੰਚ ਜਾਇਓ, 2 ਜੂਨ ਨੂੰ ਪਿੰਡ ਰੋਡੇ ਵੀ ਸੰਤਾਂ ਦਾ ਜਨਮ ਦਿਹਾੜਾ ਮਨਾਇਆ ਜਾਣਾ ਉੱਥੇ ਹੀ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਲਗਾ ਦਿਓ , ਫੇਰ ਘੱਲੂਘਾਰਾ ਦਿਵਸ ਵੀ ਜੂਨ ਵਿੱਚ ਹੀ ਮਨਾਇਆ ਜਾਵੇਗਾ ਉੱਥੇ ਹੀ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਲਗਾ ਦਿਓ । ਅਸੀਂ ਇੰਤਜ਼ਾਰ ਕਰਾਂਗੇ ਤੁਹਾਡੀਆਂ ਹਾਜਰੀਆਂ ਦਾ । ਅਗਰ ਬੀਜੇਪੀ ਹੀ ਤੁਹਾਡੀ ਗੁਰੂ ਹੈ ਤਾਂ ਫੇਰ ਦਮਦਮੀ ਟਕਸਾਲ ਦੇ ਮੁੱਖੀ ਦਾ ਅਹੁਦਾ ਅਤੇ ਸੰਤ ਸਮਾਜ ਦੇ ਮੁੱਖੀ ਦਾ ਆਹੁਦਾ ਛੱਡ ਕੇ ਭਗਵੇਂ ਰੰਗ ਵਿੱਚ ਰੰਗ ਲਉ ਆਪਣੇ ਆਪ ਨੂੰ, ਬਾਹਰੋਂ ਹੀ ਰੰਗਣਾ ਹੈ ਅੰਦਰੋਂ ਤਾਂ ਤੁਸੀਂ ਭਗਵੇਂ ਬਿਰਗੇਡ ਦੇ ਮੈਂਬਰ ਹੀ ਹੋ । ਵੈਸੇ ਵੀ ਦੋਗਲਿਆਂ ਦੇ ਇੱਕ ਦਿਨ ਮੂੰਹ ਕਾਲੇ ਹੀ ਹੁੰਦੇ ਹਨ । ਬਾਕੀ ਖਾਲਸਾ ਜੀ ਚੜ੍ਹਦੀ ਕਲਾ ਵਿੱਚ ਰਹੋ ਅਤੇ ਪੱਕੇ ਖਾਲਿਸਤਾਨੀ ਬਣੋ।
 

       ਹਰਪ੍ਰੀਤ ਸਿੰਘ ਪੰਮਾ (ਅਸਟਰੀਆ)

Posted By: GURBHEJ SINGH ANANDPURI

Loading…
Loading the web debug toolbar…
Attempt #