Nazrana Times

ਪੰਜਾਬੀ

ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਡਰਾਵੇ ਵੈਰੀ ਨੂੰ...

08 Feb, 2026 05:11 PM
ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਡਰਾਵੇ ਵੈਰੀ ਨੂੰ...

ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਹਾਲ ਹੀ ਪਿਛਲੇ ਦਿਨਾਂ ਵਿੱਚ ਇੱਕ ਸਿੱਖ ਮੁੰਡੇ ਰਣਜੋਤ ਸਿੰਘ ਨਾਲ ਹੋਈ ਕੁੱਟਮਾਰ ਅਤੇ ਪੰਜਾਬ ਪੁਲੀਸ ਦੇ ਤਸ਼ੱਦਦ ਦੀ ਖ਼ਬਰ ਤਕਰੀਬਨ ਆਪ ਸਭ ਨੇ ਹੀ ਸੁਣੀ ਹੈ।  ਜਿਹਨਾਂ ਨੇ 1980 -1990 ਦਾ ਦੌਰ ਨਹੀਂ ਦੇਖਿਆ ਸੁਣਿਆਂ ਉੱਹ ਖੁਦ ਲੁਧਿਆਣੇ ਜਾ ਕੇ ਮੁੰਡੇ ਰਣਜੋਤ ਸਿੰਘ ਨੂੰ ਵੇਖੋ ਮਿਲੋ ਗੱਲਬਾਤ ਕਰੋ ਅਤੇ ਪੁੱਛੋ ਕਿ ਉੱਸ ਨਾਲ ਕੀ ਕੀ ਹੋਇਆ ਹੈ। ਕਿਉਂਕਿ ਸ਼ੋਸ਼ਲ ਮੀਡੀਆ ਉੱਪਰ ਵੀ ਪੂਰੀ ਖਬਰ ਕਈ ਵਾਰੀ ਬੰਦਾ ਨਹੀਂ ਦੱਸ ਸਕਦਾ ਹੁੰਦਾ। ਇਹ ਤਾਂ ਫੇਰ ਵੀ ਸ਼ੋਸ਼ਲ ਮੀਡੀਆ ਦੀ ਹੀ ਤਾਕਤ ਹੈ ਕਿ ਉੱਸ ਮੁੰਡੇ ਉੱਪਰ ਤਸ਼ੱਦਦ ਕਰਨ ਵਾਲੇ ਪੁਲੀਸ ਵਾਲਿਆਂ ਉੱਪਰ ਕਾਰਵਾਈ ਹੋ ਗਈ ਹੈ। ਕਹਾਣੀ ਇਸ ਤਰ੍ਹਾਂ ਸੀ ਰਣਜੋਤ ਹੂਵਰ ਟੈਕਸੀ ਚਲਾਉਂਦਾ ਹੈ, ਉੱਸਦੀ ਕਾਰ ਕਿਸੇ ਦੂਜੀ ਕਾਰ ਨਾਲ ਟਕਰਾ ਗਈ , ਦੂਜੀ ਕਾਰ ਵਾਲਾ ਧਨਾਢ ਆਦਮੀ ਸੀ , ਸ਼ਾਇਦ ਕਿਸੇ ਫੈਕਟਰੀ ਵਗੈਰਾ ਦਾ ਮਾਲਕ ਸੀ , ਫੇਰ ਵੀ ਰਣਜੋਤ ਸਿੰਘ ਨੇ ਕਿਹਾ ਕਿ ਭਾਈ ਜੀ ਤੁਹਾਡਾ ਜੋ ਵੀ ਨੁਕਸਾਨ ਹੋਇਆ ਹੈ ਮੈਂ ਉੱਹ ਭਰ ਦਿੰਦਾ ਹਾਂ, ਕਹੋ ਤਾਂ ਡਬਲ ਹਰਜਾਨਾ ਭਰ ਦਿੰਦਾ ਹਾਂ , ਪਰ ਉੱਸ ਧਨਾਢ ਬੰਦੇ ਅਤੇ ਉੱਸ ਦੇ ਸਾਥੀ ਦੀ ਨਿਗਾਹ ਰਣਜੋਤ ਸਿੰਘ ਦੀ ਗੱਡੀ ਦੇ ਉੱਪਰ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਲੱਗੀ ਹੋਈ ਤਸਵੀਰ ਉੱਪਰ ਪੈ ਗਈ , ਉੱਹ ਧਨਾਢ ਜੀ ਸੰਤਾਂ ਦੇ ਵਿਰੋਧੀ ਸਨ , ਉੱਹ ਕਹਿੰਦੇ ਤੂੰ ਤਾਂ ਅੱਤਵਾਦੀ ਏਂ ਖਾਲਿਸਤਾਨੀ ਏਂ  , ਰਣਜੋਤ ਸਿੰਘ ਨੂੰ ਕੁੱਟਣ ਲੱਗ ਪਏ ਅਤੇ ਪੁਲੀਸ ਸਟੇਸ਼ਨ ਫੋਨ ਕਰਕੇ ਪੁਲੀਸ ਬੁਲਾ ਲਈ , ਜਿਹੜਾ ਪੁਲੀਸ ਵਾਲਾ ਆਇਆ ਉੱਹ ਵੀ ਸੰਤਾਂ ਦਾ ਵਿਰੋਧੀ ਸੀ , ਪਹਿਲਾਂ ਰਣਜੋਤ ਸਿੰਘ ਨੂੰ ਘਟਨਾ ਵਾਲੀ ਜਗ੍ਹਾ ਉੱਪਰ ਕੁੱਟਿਆ ਗਿਆ, ਫੇਰ ਧਨਾਢ ਸਾਹਿਬ ਨੇ ਪੁਲੀਸ ਨੂੰ ਪੈਸੇ ਚਾਹੜ ਕੇ ਰਣਜੋਤ ਸਿੰਘ ਦੀ ਹੋਰ ਕੁੱਟਮਾਰ ਕਰਨ ਲਈ ਕਿਹਾ। ਹੁਣ ਠਾਣੇ ਹੁੰਦੇ ਹਨ ਬੁੱਚੜਖ਼ਾਨੇ ਅਤੇ ਪੁਲੀਸ ਵਾਲੇ ਹੁੰਦੇ ਹਨ ਬੁੱਚੜ ਅਤੇ ਜਿਊਂਦੇ ਜਾਗਦੇ ਜਮ । ਪੁਲੀਸ ਵਾਲਿਆਂ ਨੇ ਰੱਜ ਕੇ ਰਣਜੋਤ ਸਿੰਘ ਦੀ ਮਾਰ ਕੁਟਾਈ ਕੀਤੀ, ਏਥੋਂ ਤੱਕ ਕਿ ਉੱਸ ਦੀਆਂ ਉਂਗਲਾਂ ਦੇ ਨੌਂਹ ਵੀ ਪਲਾਸ ਨਾਲ ਪੁੱਟ ਦਿੱਤੇ। ਸਾਰੀ ਰਾਤ ਰਣਜੋਤ ਸਿੰਘ ਨੂੰ ਕਹਿਰ ਦੀ ਠੰਡ ਵਿੱਚ ਬਿਨਾਂ ਬਿਸਤਰੇ ਰਜਾਈ ਤਲਾਈ ਦੇ ਰੱਖਿਆ ਅਤੇ ਫੇਰ ਕੋਰੇ ਕਾਗਜ਼ ਉੱਪਰ ਸਾਈਨ ਕਰਵਾਕੇ ਰਣਜੋਤ ਸਿੰਘ ਉੱਤੇ 107/151 ਦਾ ਪਰਚਾ ਦਰਜ ਕਰ ਦਿੱਤਾ। ਲੇਕਿਨ ਰਣਜੋਤ ਸਿੰਘ ਨੇ ਆਪਣੇ ਉੱਪਰ ਹੋਏ ਤਸ਼ੱਦਦ ਦੀ ਕਹਾਣੀ ਅਤੇ ਫੋਟੋਆਂ ਸ਼ੋਸ਼ਲ ਮੀਡੀਆ ਉੱਪਰ ਅੱਪਲੋਡ ਕਰ ਦਿੱਤੀਆਂ ਅਤੇ ਸਿੱਖ ਕੌਮ ਨੂੰ ਗੁਹਾਰ ਲਗਾਈ ਕਿ ਮੇਰੀ ਮਦਦ ਕੀਤੀ ਜਾਵੇ। ਫੇਰ ਕਿਤੇ ਸਿੱਖ ਜਥੇਬੰਦੀਆਂ ਨੇ ਪਹੁੰਚ ਕੇ ਹਰ ਵਾਰੀ ਦੀ ਤਰ੍ਹਾਂ ਧਰਨਾ ਲਗਾ ਕੇ ਸੜਕ ਬੰਦ ਕਰਕੇ ਕੇ ਦੋਸ਼ੀਆਂ ਉੱਪਰ ਪਰਚਾ ਕਰਵਾਇਆ ਅਤੇ ਪੁਲੀਸ ਵਾਲੇ ਦੋਸ਼ੀ ਨੂੰ ਸਸਪੈਂਡ ਕਰਵਾਇਆ। ਹੁਣ ਰਣਜੋਤ ਸਿੰਘ ਕਹਿੰਦਾ ਹੈ ਕਿ ਮੈਂ ਸਿੱਖ ਹਾਂ ਪੰਜਾਬੀ ਹਾਂ ਤੇ ਡਰਨ ਵਾਲਾ ਨਹੀਂ ਹਾਂ। ਪੂਰਾ ਠੀਕ ਅਤੇ ਤੰਦਰੁਸਤ ਹੋਣ ਤੋਂ ਬਾਅਦ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਪਹਿਲਾਂ ਨਾਲੋਂ ਵੀ ਵੱਡੀ ਤਸਵੀਰ ਗੱਡੀ ਉੱਪਰ ਲਗਾਵਾਂਗਾ , ਚਾਹੀਦਾ ਵੀ ਏਸੇ ਤਰ੍ਹਾਂ ਹੀ ਹੈ । ਬਾਕੀ ਏਸ ਘਟਨਾ ਉੱਪਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਕੁਲਦੀਪ ਸਿੰਘ ਗੜਗੱਜ ਜੀ ਨੇ ਤਾਂ ਸਖਤ ਸਟੈਂਡ ਲਿਆ ਪਰ ਪੰਜਾਬ ਦੇ ਪੁੱਤ ਅਖਵਾਉਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕੋਈ ਵੀ ਬਿਆਨ ਨਹੀਂ ਆਇਆ।  ਏਸ ਕਰਕੇ ਸਿੱਖ ਕੌਮ ਕਿਤੇ ਏਸ ਭੁਲੇਖੇ ਵਿੱਚ ਨਾ ਰਹੇ ਕਿ ਅੱਜ 1984 ਨਹੀਂ ਵਾਪਰ ਸਕਦਾ । ਏਹ 1984 ਵੇਲੇ ਦੀਆਂ ਸਰਕਾਰਾਂ ਨੇ ਹੀ ਸਿੱਖਾਂ ਅਤੇ ਸਿੱਖੀ ਨੂੰ ਖਤਮ ਕਰਨ ਲਈ ਇਹਨਾਂ ਬੁੱਚੜ ਪੁਲੀਸ ਵਾਲਿਆਂ ਦੇ ਮੂੰਹ ਨੂੰ ਖੂਨ ਲਗਾਇਆ ਹੋਇਆ ਹੈ। ਅੱਜ ਰਣਜੋਤ ਸਿੰਘ ਲੁਧਿਆਣਾ ਅਤੇ ਕੱਲ੍ਹ ਨੂੰ ਕਿਸੇ ਹੋਰ ਸਿੱਖ ਦੀ ਤੁਹਾਡੀ ਜਾਂ ਮੇਰੀ ਵੀ ਵਾਰੀ ਆ ਸਕਦੀ ਹੈ। ਸੰਤਾਂ ਦੀ ਤਸਵੀਰ ਨਾਲ ਨਫ਼ਰਤ ਅਤੇ ਸੰਤਾਂ ਦੀ ਤਸਵੀਰ ਦਾ ਡਰ ਅੱਜ ਵੀ ਸਿੱਖੀ ਦਿਆਂ ਦੁਸ਼ਮਣਾਂ ਦੇ ਵਿੱਚ ਕਾਇਮ ਹੈ ਅਤੇ ਅੱਗੋਂ ਵੀ ਰਹੇਗਾ।  ਬਾਕੀ ਗੁਰਪਤਵੰਤ ਸਿੰਘ ਪੰਨੂ ਖਾਲਿਸਤਾਨ ਦੇ ਮਸਲੇ ਉੱਪਰ ਧੱਕ ਪਾਈ ਜਾ ਰਿਹਾ ਹੈ । ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਨੂੰ ਸਿੱਖਸ ਫੌਰ ਜਸਟਿਸ ਅਤੇ ਗੁਰਪਤਵੰਤ ਸਿੰਘ ਪੰਨੂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਣ ਦਾ ਹੁਣ ਸਮਾਂ ਹੈ। ਸਾਰੇ ਸਿੱਖ ਬਾਣੀ ਵੱਧ ਤੋਂ ਵੱਧ ਪੜ੍ਹੋ ਅਤੇ ਅਰਦਾਸਾਂ ਕਰੋ ਕਿ ਸਿੱਖ ਨੂੰ ਜਲਦੀ ਤੋਂ ਜਲਦੀ ਆਪਣਾ ਕੌਮੀ ਘਰ ਖਾਲਿਸਤਾਨ ਪ੍ਰਾਪਤ ਹੋਵੇ ਤਾਂ ਫੇਰ ਅਸੀਂ ਏਹੋ ਜਿਹੇ ਬੁੱਚੜ ਪੁਲੀਸ ਵਾਲਿਆਂ ਨੂੰ ਖਾਲਸਾਈ ਪਰੰਪਰਾਵਾਂ ਅਨੁਸਾਰ ਸਜ਼ਾਵਾਂ ਦੇਈਏ ਜੀ । ਜਾਗਦੇ ਅਤੇ ਚੜ੍ਹਦੀ ਕਲਾ ਵਿੱਚ ਰਹੋ ਜੀ ।                                      
 

   ਹਰਪ੍ਰੀਤ ਸਿੰਘ ਪੰਮਾ (ਆਸਟਰੀਆ)

Posted By: GURBHEJ SINGH ANANDPURI