ਸ਼ਬਦ ਗੁਰੂ ਬਿਨ ਮੁਕਤਿ ਨਾਂ ਹੋਵੈ
07 Dec, 2025 05:35 PM
ਪ੍ਰਭ ਮਿਲਨੇ ਕੀ ਪਿਆਸ ਸਤਾਵੇ
ਲੱਗਾ ਝੂਠਾ ਕਰਨ ਸਲਾਹਾਂ
ਕਿਸਨੂ ਦੱਸਾਂ ਕਿਸ ਕੋ ਰੋਵਾਂ,
ਕਿਸ ਦਾ ਜਾ ਕੇ ਦਰ ਖੜਕਾਵਾਂ
ਜਾਂ ਕੋਈ ਮੰਤਰ ਮੂੰਤਰ ਪੜ੍ਹ ਲਾਂ
ਜਾਂ ਫਿਰ ਧੂਣੀ ਧਾਣੀ ਲਾਵਾਂ
ਇੱਕ ਮਨ ਕਰਦਾ ਕਾਬੇ ਜਾਵਾਂ
ਜਾਂ ਫਿਰ ਗੰਗਾ ਜਾ ਕੇ ਨ੍ਹਾਵਾਂ
ਦੁਨੀਆਂ ਚਾਰ ਦਿਹਾੜੇ ਦੀ ਏ
ਰੌਲੀ ਪਾਈ ਵਾਂਗਰ ਕਾਂਵਾਂ
ਗਲੀ ਗਲੀ ਵਿੱਚ ਭੱਜਾ ਫਿਰਦਾਂ
ਲੱਭਦਾ ਨਹੀਂ ਉਸਦਾ ਸਿਰਨਾਵਾਂ
ਅੱਕ ਹਾਰ ਕੇ ਸੋਚੀਂ ਪੈ ਗਿਆ
ਹੁਣ ਫਿਰ ਉਸ ਨੂੰ ਕਿੱਥੋਂ ਪਾਵਾਂ
ਮਿਲ ਜੇ ਪ੍ਰੀਤਮ ਪਿਆਰਾ ਮੇਰਾ
ਸਭੇ ਖਿੜ੍ਹੀਆਂ ਦਿੱਸਣ ਫਿਜ਼ਾਵਾਂ
ਕੋਈ ਤਾਂ ਸਖੀਓ ਦੱਸੇ ਮੈਨੂੰ,ਉਸਦੇ
ਘਰ ਵੱਲ ਜਾਂਦੀਆਂ ਰਾਹਾਂ
ਪੈਰੀਂ ਥੱਕਾਂ ਸਿਰ ਜੁਲਾਂ
ਨਾ ਕੁਝ ਪੀਵਾਂ ਨਾਂ ਕੁਝ ਖਾਵਾਂ
ਸ਼ਬਦ ਅਵਾਜਾ ਕੰਨਾਂ ਸੁਣਿਆਂ
ਸੁਣ ਮੂਰਖ ਮਨ ਤੈ ਸਮਝਾਵਾਂ
ਸ਼ਬਦ ਗੁਰੂ ਬਿਨ ਮੁਕਤਿ ਨਾਂ ਹੋਵੈ
ਬਾਕੀ ਝੂਠੀਆਂ ਕੁੱਲ ਸਾਲਾਹਾਂ
✍️ ਜਗਜੀਤ ਸਿੰਘ ਚੀਮਾਂ
WhatsApp 98555-31984
Posted By: GURBHEJ SINGH ANANDPURI








