Nazrana Times

ਪੰਜਾਬੀ

ਗੁਰੂ ਅਰਜਨ ਦੇਵ ਖਾਲਸਾ ਕਾਲਜ ਦੇ ਵਿਦਿਆਰਥੀਆਂ ਵਲੋਂ ਐਚਡੀਐਫਸੀ ਬੈਂਕ ਦਾ ਦੌਰਾ

22 Jan, 2026 05:25 PM
ਗੁਰੂ ਅਰਜਨ ਦੇਵ ਖਾਲਸਾ ਕਾਲਜ ਦੇ ਵਿਦਿਆਰਥੀਆਂ ਵਲੋਂ ਐਚਡੀਐਫਸੀ ਬੈਂਕ ਦਾ ਦੌਰਾ

ਬੈਂਕ ਮੈਨੇਜਰ ਰਾਹੁਲ ਪਠਾਨੀਆਂ ਵਲੋਂ ਵਿਦਿਆਰਥੀਆਂ ਦੇ ਗਿਆਨ ਵਿੱਚ ਕੀਤਾ ਵਾਧਾ


ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,22 ਜਨਵਰੀ
 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਫਲਤਾ ਪੂਰਵਕ ਚੱਲ ਰਹੇ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ,ਪ੍ਰਿੰਸੀਪਲ ਡਾ.ਹਰਮਨਦੀਪ ਸਿੰਘ ਗਿੱਲ ਦੀ ਅਗਵਾਈ ਹੇਠ,ਪ੍ਰੋ.ਪਰਮਜੀਤ ਕੌਰ ਦੀ ਦੇਖ ਰੇਖ ਹੇਠ 10+2 ਕਾਮਰਸ ਅਤੇ ਬੀ.ਕਾਮ ਦੇ ਵਿਦਿਆਰਥੀਆਂ ਨੂੰ ਐਚ.ਡੀ.ਐਫ.ਸੀ. ਬੈਂਕ ਚੋਹਲਾ ਸਾਹਿਬ ਦਾ ਦੌਰਾ ਕਰਵਾਇਆ ਗਿਆ।ਜਿਸ ਵਿੱਚ ਬੈਂਕ ਦੇ ਮੈਨੇਜਰ ਸ਼੍ਰੀ ਰਾਹੁਲ ਪਠਾਨੀਆ ਵੱਲੋਂ ਵਿਦਿਆਰਥੀਆਂ ਨੂੰ ਡਿਜੀਟਲ ਬੈਂਕਿੰਗ,ਸਟੋਕ ਟ੍ਰੇਡਿੰਗ,ਸ਼ੇਅਰ ਮਾਰਕਿਟਿੰਗ,ਵੋਚਰ ਫਿਲਿੰਗ ਅਤੇ ਫੋਨ ਐਪ ਬਾਰੇ ਜਾਣਕਾਰੀ ਦਿੱਤੀ।ਇਸ ਤੋਂ ਇਲਾਵਾ ਸਾਡੀ ਰੋਜਾਨਾ ਜ਼ਿੰਦਗੀ ਅਤੇ ਕੰਮ ਕਾਜ ਵਿੱਚ ਬੈਂਕ ਦੀ ਕੀ ਮਹੱਤਤਾ ਉਸ ਬਾਰੇ ਵੀ ਦੱਸਿਆ ਗਿਆ।ਇਸੇ ਦੌਰਾਨ ਬੈਂਕ ਮੈਨੇਜਰ ਨੇ ਦੱਸਿਆ ਕਿ ਜੇਕਰ ਵਿਦਿਆਰਥੀ ਬੈਂਕ ਵਿੱਚ ਨੌਕਰੀ ਕਰਨਾ ਚਾਹੁੰਦੇ ਹਨ ਤਾਂ ਕਿਵੇਂ ਉਹ ਵੱਖ-ਵੱਖ ਕੋਰਸਾਂ ਨੂੰ ਲੈ ਕੇ ਜਿਵੇਂ ਕਿ ਬੀ ਕਾਮ, ਬੀ.ਬੀ.ਏ,ਐਮ.ਬੀ.ਏ,ਬੀ.ਏ ਇਕਨਾਮਿਕਸ ਆਦਿ ਕੋਰਸਾਂ ਨੂੰ ਵਿਸ਼ੇ ਦੇ ਤੌਰ 'ਤੇ ਪੜ੍ਹ ਕੇ ਬੈਂਕਾਂ ਵਿੱਚ ਨੌਕਰੀ ਪ੍ਰਾਪਤ ਕਰ ਸਕਦੇ ਹਨ। ਵਿਦਿਆਰਥੀਆਂ ਦੁਆਰਾ ਕੀਤੇ ਗਏ ਪ੍ਰਸ਼ਨਾਂ ਦੇ ਉੱਤਰ ਦੇ ਕੇ ਉਹਨਾਂ ਨੂੰ ਸੰਤੁਸ਼ਟ ਕੀਤਾ ਗਿਆ।ਇਸ ਮੌਕੇ ਤੇ ਪ੍ਰੋ.ਮਨਪ੍ਰੀਤ ਕੌਰ,ਪ੍ਰੋ.ਸੰਦੀਪ ਕੌਰ ਅਤੇ ਪ੍ਰੋਫੈਸਰ ਅੰਮ੍ਰਿਤਪ੍ਰੀਤ ਕੌਰ ਹਾਜ਼ਰ ਸਨ।ਇਸ ਦੌਰੇ ਨਾਲ ਵਿਦਿਆਰਥੀਆਂ ਦੇ ਵਿੱਚ ਪ੍ਰਯੋਗੀ ਗਿਆਨ ਵਿੱਚ ਵਾਧਾ ਹੋਇਆ ਅਤੇ ਵਿਦਿਆਰਥੀਆਂ ਵੱਲੋਂ ਇਸ ਦੌਰੇ ਦੀ ਭਰਪੂਰ ਸ਼ਲਾਘਾ ਕੀਤੀ ਗਈ।ਇਸ ਮੌਕੇ 'ਤੇ ਕਾਲਜ ਦੇ ਪ੍ਰਿੰਸੀਪਲ ਨੇ ਬੋਲਦਿਆਂ ਹੋਇਆ ਦੱਸਿਆ ਕਿ ਵਿਦਿਆਰਥੀਆਂ ਨੂੰ ਵਿਵਹਾਰਿਕ ਅਤੇ ਪ੍ਰਯੋਗੀ ਸਿੱਖਿਆ ਦੇਣ ਦੇ ਲਈ ਉਹਨਾਂ ਨੂੰ ਇਸ ਤਰੀਕੇ ਨਾਲ ਅਲੱਗ-ਅਲੱਗ ਸਥਾਨਿਕ ਖੇਤਰਾਂ 'ਤੇ ਲੈ ਜਾ ਕੇ ਵਿਵਹਾਰਿਕ ਗਿਆਨ ਦਿੱਤਾ ਜਾਵੇਗਾ ਤਾਂ ਕਿ ਵਿਦਿਆਰਥੀਆਂ ਦੇ ਵਿੱਚ ਹਰ ਚੀਜ਼ ਨੂੰ ਜਾਣ ਕੇ ਉਹਦੇ ਵਿੱਚ ਵਿਚਰ ਕੇ ਗਿਆਨ ਹਾਸਿਲ ਕਰਨ ਦੇ ਵੱਧ ਤੋਂ ਵੱਧ ਮੌਕੇ ਮਿਲਣ।

Posted By: GURBHEJ SINGH ANANDPURI