Nazrana Times

ਪੰਜਾਬੀ

ਭਾਜਪਾ ਕਦੇ ਵੀ ਪੰਥ ਤੇ ਪੰਜਾਬ ਦਾ ਭਲਾ ਨਹੀਂ ਕਰ ਸਕਦੀ : ਭਾਈ ਗੁਰਪ੍ਰੀਤ ਸਿੰਘ

18 Mar, 2026 07:39 PM
ਭਾਜਪਾ ਕਦੇ ਵੀ ਪੰਥ ਤੇ ਪੰਜਾਬ ਦਾ ਭਲਾ ਨਹੀਂ ਕਰ ਸਕਦੀ : ਭਾਈ ਗੁਰਪ੍ਰੀਤ ਸਿੰਘ

ਅੰਮ੍ਰਿਤਸਰ, 18 ਮਾਰਚ , ਜੁਗਰਾਜ ਸਿੰਘ ਸਰਹਾਲੀ 

ਭਾਈ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਭਾਜਪਾ ਵੱਲੋਂ ਅਮਿਤ ਸ਼ਾਹ ਦੀ ਅਗਵਾਈ ਵਿੱਚ ਮੋਗਾ ਵਿੱਚ ਕੀਤੀ ਰੈਲੀ ਪੰਜਾਬੀਆਂ ਲਈ ਇੱਕ ਛਲਾਵਾ ਹੈ। ਉਹਨਾਂ ਕਿਹਾ ਕਿ ਭਾਜਪਾ ਕਦੇ ਵੀ ਪੰਥ ਅਤੇ ਪੰਜਾਬ ਦਾ ਭਲਾ ਨਹੀਂ ਕਰ ਸਕਦੀ, ਕਾਂਗਰਸ ਵਾਂਗ ਭਾਜਪਾ ਵੀ ਪੰਥ ਅਤੇ ਪੰਜਾਬ ਦੀ ਦੋਖੀ ਪਾਰਟੀ ਹੈ। ਉਹਨਾਂ ਕਿਹਾ ਕਿ ਅਫਸੋਸ ਹੈ ਕਿ ਆਪਣੇ ਆਪ ਨੂੰ ਅਕਾਲੀ ਅਖਵਾਉਂਦੇ ਬਾਦਲਕਿਆਂ ਨੇ 24 ਸਾਲ ਭਾਜਪਾ ਨਾਲ ਸਾਂਝ ਪਾਈ ਰੱਖੀ ਤੇ ਹੁਣ ਇਹ ਭਾਜਪਾ ਪੰਜਾਬ ਵਿੱਚ ਆਪਣੇ ਪੈਰ ਪੂਰੀ ਤਰ੍ਹਾਂ ਜਮਾਉਣਾ ਚਾਹੁੰਦੀ ਹੈ। ਭਾਈ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਭਾਜਪਾ ਨੇ ਅਜੇ ਤੱਕ ਨਾ ਤਾਂ ਸਿੱਖਾਂ ਨੂੰ ਵੱਖਰੀ ਕੌਮ ਮੰਨਿਆ ਹੈ ਅਤੇ ਨਾ ਹੀ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਹੈ, ਉਲਟਾ ਸਾਡੀ ਨਵੀਂ ਪੀੜੀ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੀ ਸਾਥੀਆਂ ਸਮੇਤ ਸਲਾਖਾਂ ਪਿੱਛੇ ਕੈਦ ਕਰਕੇ ਰੱਖਿਆ ਹੋਇਆ ਹੈ। ਭਾਈ ਗੁਰਪ੍ਰੀਤ ਸਿੰਘ ਨੇ ਸਿੱਖ ਪੰਥ ਦੀਆਂ ਧਾਰਮਿਕ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਦਾ ਸਾਥ ਦੇ ਕੇ ਪੰਥ ਅਤੇ ਪੰਜਾਬ ਨਾਲ ਧਰੋਹ ਨਾ ਕਮਾਉਣ। ਭਾਈ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਭਾਰਤ ਦੇ ਜਿਸ ਜਿਸ ਵੀ ਸੂਬੇ ਵਿੱਚ ਭਾਜਪਾ ਦੀ ਸਰਕਾਰ ਹੈ ਉਥੋਂ ਦੇ ਲੋਕ ਬੇਹੱਦ ਦੁਖੀ ਹਨ ਤੇ ਸੋਚ ਕੇ ਵੇਖੋ ਇਹ ਭਾਜਪਾ ਪੰਜਾਬ ਦਾ ਭਲਾ ਕਿਵੇਂ ਕਰ ਸਕਦੀ ਹੈ। ਭਾਈ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਭਾਜਪਾ ਨਾਲ ਤਾਲਮੇਲ ਰੱਖਣ ਵਾਲੇ ਸਿੱਖ ਕੌਮ ਨਾਲ ਗਦਾਰੀ ਕਰ ਰਹੇ ਹਨ।

Posted By: GURBHEJ SINGH ANANDPURI