ਕਸਬਾ ਟਾਂਗਰਾ ਚਾਹਲ ਇਲੈਕਟਰੋਨਕਸ ਤੇ ਦਿਨ ਦਿਹਾੜੇ 53 ਹਜਾਰ ਦੀ ਠੱਗੀ ਮਾਰੀ ਠੱਗ ਲੋਕਾਂ ਨੇ ਇੱਕ ਏਸੀ ਤੇ ਇੱਕ ਵੱਡਾ ਬੈਟਰਾਂ ਲੈ ਕੇ ਰਫੂ ਚੱਕਰ ਹੋਏ|
22 May, 2025 12:35 AM
ਟਾਂਗਰਾ , 21 ਮਈ ਸੁਰਜੀਤ ਸਿੰਘ ਖਾਲਸਾ
ਠੱਗ ਲੋਕਾਂ ਵੱਲੋਂ ਠੱਗੀਆਂ ਮਾਰਨ ਦੇ ਨਵੇਂ ਨਵੇਂ ਤਰੀਕੇ ਅਪਣਾਏ ਜਾ ਰਹੇ ਹਨ। ਇਸ ਤਰ੍ਹਾਂ ਦਾ ਹੀ ਇੱਕ ਅੱਜ ਠੱਗੀ ਦਾ ਮਾਮਲਾ ਕਸਬਾ ਟਾਂਗਰਾ ਤੋਂ ਸਾਹਮਣੇ ਆਇਆ ਹੈ। ਚਾਹਲ ਇਲੈਕਟਰੋਨਕਸ ਤੇ ਇੱਕ ਕਾਰ ਦੇ ਵਿੱਚ ਸਵਾਰ ਵਿਅਕਤੀ ਆਏ ਉਹਨਾਂ ਇੱਕ ਏਸੀ ਤੇ ਬੈਟਰਾ ਮੰਗਿਆ ਉਸਦੀ ਕੀਮਤ ਪੁੱਛ ਕੇ ਉਹਨੇ ਪੈਸੇ ਇਕ ਮੈਸੇਜ ਦੁਆਰਾ ਪਾਉਣ ਦਾ ਕਹਿ ਕੇ ਜਦੋਂ ਉਹ ਕਿਹਾ ਕਿ ਤੁਸੀਂ ਮੈਸੇਜ ਚੈੱਕ ਕਰ ਲਓ ਅਸੀਂ ਪੈਸੇ ਪਾ ਦਿੱਤੇ ਆ ਉਹ ਦੁਕਾਨ ਵਾਲਿਆਂ ਨੇ ਸਮਝਿਆ ਕਿ ਪੈਸੇ ਆ ਗਏ ਹਨ ਉਹਨਾਂ ਸਮਾਨ ਚਕਾ ਦਿੱਤਾ ਜਦੋਂ ਬਾਅਦ ਵਿੱਚ ਜਦੋਂ ਬੈਂਕ ਖਾਤਾ ਚੈੱਕ ਕੀਤਾ ਤਾਂ ਉਹ ਮੈਸੇਜ ਜਾਲੀ ਨਿਕਲਿਆ ਜਦੋਂ ਤੱਕ ਦੁਕਾਨਦਾਰਾਂ ਨੂੰ ਪਤਾ ਲੱਗਾ ਉਦੋਂ ਤੱਕ ਠੱਗ ਲੋਕ ਜਿਹੜੇ ਉਥੋਂ ਰਫੂ ਚੱਕਰ ਹੋ ਚੁੱਕੇ ਸਨ ਇਹ ਅਨੋਖੀ ਠੱਗੀ ਵੱਲ ਵੇਖ ਕੇ ਸਾਰੇ ਦੁਕਾਨਦਾਰ ਚਿੰਤਾ ਵਿੱਚ ਪੈ ਗੲੇ ਹਨ ਕਿ ਡੀਜੀਟਲ ਲੈਣ ਦੇਣ ਦੇ ਵਿੱਚ ਵੱਡੀਆਂ ਠੱਗੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਇਸ ਦੀ ਸੂਚਨਾ ਤੁਰੰਤ ਪੁਲਿਸ ਚੌਂਕੀ ਟਾਂਗਰਾ ਨੂੰ ਦੇ ਦਿੱਤੀ ਏਐਸ ਨਰਿੰਦਰ ਪਾਲ ਸਿੰਘ ਨੇ ਕਿਹਾ ਕਿ ਜਿਸ ਫੋਨ ਨੰਬਰ ਤੋਂ ਮੈਸੇਜ ਆਇਆ ਉਸ ਦੀ ਸਾਰੀ ਲੋਕੇਸ਼ਨ ਅਤੇ ਡਰੈਸ ਚੱਕ ਕੀਤਾ ਜਾ ਰਿਹਾ ਇਹ ਠੱਗ ਬਹੁਤ ਜਲਦੀ ਜਿਹੜੇ ਗਿਰਿਫਤ ਵਿੱਚ ਹੋਣਗੇ|
Posted By: GURBHEJ SINGH ANANDPURI








