Nazrana Times

ਪੰਜਾਬੀ

ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਸੰਗਰਾਂਦ ਵਾਲੇ ਦਿਨ ਪੌਦੇ ਲਗਾ ਕੇ ਸਾਵਣ ਮਹੀਨੇ ਦੀ ਕੀਤੀ ਸ਼ੁਰੂਆਤ

16 Jul, 2026 03:09 PM

ਚੰਡੀਗੜ੍ਹ, 16 ਜੁਲਾਈ (ਮੰਗਤ ਸਿੰਘ ਸੈਦਪੁਰ) : ਨਗਰ ਨਿਗਮ ਦੇ ਵਾਰਡ ਨੰਬਰ 30 ਤੋਂ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਵੱਲੋਂ ਵਣ-ਮਹਾਂਉਤਸਵ ਦੇ ਮੱਦੇਨਜ਼ਰ ਅੱਜ ਸੰਗਰਾਂਦ ਵਾਲੇ ਦਿਨ ਆਪਣੇ ਵਾਰਡ ਦੇ ਅਧੀਨ ਸੈਕਟਰ 41-ਏ ਸਥਿਤ ਸ੍ਰੀ ਦੁਰਗਾ ਮੰਦਰ ਦੇ ਨਾਲ ਵਾਲੇ ਪਾਰਕ ਵਿੱਚ ਪੌਦੇ ਲਗਾ ਕੇ ਸਾਵਣ ਮਹੀਨੇ ਦੀ ਸ਼ੁਰੂਆਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਕਿਹਾ ਕਿ ਆਪਣੇ ਵਾਰਡ ਦੇ ਹਰ ਕੋਨੇ ਵਿੱਚ ਹਰਿਆਵਲ ਪੈਦਾ ਕਰਨ ਦੇ ਮਕਸਦ ਨਾਲ ਇਹ ਪੌਦੇ ਲਗਾਏ ਜਾ ਰਹੇ ਹਨ ਅਤੇ ਉਸ ਖੇਤਰ ਦੇ ਬੱਚਿਆਂ ਸਮੇਤ ਔਰਤਾਂ ਅਤੇ ਮਰਦਾਂ ਨੂੰ ਵੀ ਨਾਲ ਜੋੜਿਆ ਜਾਂਦਾ ਹੈ ਤਾਂ ਕਿ ਹਰ ਇੱਕ ਦੇ ਮਨ ਵਿੱਚ ਪੌਦੇ ਲਗਾਉਣ ਦੀ ਚਿਣਗ ਪੈਦਾ ਹੋ ਸਕੇ। ਉਨ੍ਹਾਂ ਨੇ ਵਾਰਡ ਵਾਸੀਆਂ ਨੂੰ ਸਾਵਣ ਮਹੀਨੇ ਦੀ ਵਧਾਈ ਵੀ ਦਿੱਤੀ।

 ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਦੁਰਗਾ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐੱਚ.ਐੱਲ. ਛਾਬੜਾ, ਜਨਰਲ ਸਕੱਤਰ ਮਨੋਹਰ ਲਾਲ, ਕੈਸ਼ੀਅਰ ਆਦਰਸ਼ ਨਰੂਲਾ, ਮੋਨੂੰ ਮਲਹੋਤਰਾ, ਰਾਮ ਬਿਲਾਸ ਗਰਗ, ਧਰਮ ਚੰਦ, ਨੰਦ ਲਾਲ, ਰਵਿੰਦਰ ਸ਼ਰਮਾ, ਮਮਤਾ, ਨੀਲਮ, ਮਾਸਟਰ ਜਗਤ ਨਰਾਇਣ, ਮੋਨੂੰ ਵਰਮਾ, ਸੁਰੇਸ਼ ਸ਼ਰਮਾ ਆਦਿ ਵੀ ਹਾਜ਼ਰ ਸਨ।

Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ

Latest News