Nazrana Times

ਪੰਜਾਬੀ

ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਉਂਦਾ ਹੈ ਐੱਚ ਪੀ ਵੀ ਟੀਕਾਕਰਨ

10 Jul, 2026 04:39 PM

ਕਪੂਰਥਲਾ, 10 ਜੁਲਾਈ - ਗੌਰਵ ਮੜੀਆ
ਮਹਿਲਾਵਾਂ ਵਿਚ ਹੋਣ ਵਾਲੇ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਅ ਲਈ ਸਰਕਾਰ ਵੱਲੋਂ ਸਾਰੇ ਸਰਕਾਰੀ ਸਿਹਤ ਕੇਂਦਰਾਂ ਤੇ ਐੱਚ ਪੀ ਵੀ ਟੀਕਾਕਰਨ ਮੁਫ਼ਤ ਕੀਤਾ ਜਾਂਦਾ ਹੈ। ਇਸੇ ਸੰਬਧ ਚ ਅੱਜ ਸਿਹਤ ਵਿਭਾਗ ਕਪੂਰਥਲਾ ਵਿਖੇ ਸਟੇਟ ਤੋਂ ਡਾਕਟਰ ਇਸ਼ਿਤਾ ਵੱਲੋਂ ਐੱਚ ਪੀ ਵੀ ਟੀਕਾਕਰਨ ਮੁਹਿੰਮ ਦੇ ਸੰਬਧ ਚ ਜਾਣਕਾਰੀ ਲਈ ਗਈ।ਓਹਨਾਂ ਵੱਲੋਂ ਸੰਬਧਤ ਸਟਾਫ਼ ਨੂੰ ਇਸ ਵੈਕਸੀਨ ਦੇ ਸੰਬਧ ਚ ਜਾਣਕਾਰੀ ਵੀ ਦਿੱਤੀ ਗਈ ਤੇ ਨਾਲ ਹੀ ਜ਼ੋਰ ਦਿੱਤਾ ਕਿ ਫੀਲਡ ਵਿਚ ਵੀ ਇਸ ਸੰਬਧੀ ਜਾਗਰੂਕਤਾ ਕੀਤੀ ਜਾਵੇ। ਜਿਲਾ ਟੀਕਾਕਰਨ ਅਫ਼ਸਰ ਡਾਕਟਰ ਰਣਦੀਪ ਸਿੰਘ ਨੇ ਦਸਿਆ ਕਿ 14 ਤੋਂ 15 ਸਾਲ ਦੀਆਂ ਕੁੜੀਆਂ ਦੇ ਉਕਤ ਵੈਕਸੀਨ ਸਾਰੇ ਸਰਕਾਰੀ ਸਿਹਤ ਕੇਂਦਰਾਂ ਤੇ ਮੁਫ਼ਤ ਲਗਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਐੱਚ ਪੀ ਵੀ ਟੀਕਾਕਰਨ ਮੁਹਿੰਮ ਦੇ ਤਹਿਤ 31 ਅਗਸਤ ਤਕ ਰੋਜ਼ਾਨਾ ਸਾਰੇ ਸਰਕਾਰੀ ਸਿਹਤ ਕੇਂਦਰਾਂ ਵਿਖੇ 14 ਤੋਂ 15 ਸਾਲ ਤਕ ਦੀਆਂ ਕੁੜੀਆਂ ਨੂੰ ਮੁਫ਼ਤ ਟੀਕਾ ਲਗਾਇਆ ਜਾਂਦਾ ਹੈ । ਡਾਕਟਰ ਰਣਦੀਪ ਸਿੰਘ ਨੇ ਇਹ ਵੀ ਦਸਿਆ ਕਿ ਉਕਤ ਟੀਕਾ ਲਗਾਉਣ ਨਾਲ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਕਾਫੀ ਹੱਦ ਤਕ ਬਚਿਆ ਜਾ ਸਕਦਾ ਹੈ। ਇਸ ਮੋਕੇ ਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਪਰਮਿੰਦਰ ਕੌਰ ਵੀ ਹਾਜ਼ਰ ਸਨ।

Posted By: GURBHEJ SINGH ANANDPURI

Latest News