ਈਡੀਆਂ ਤੇ ਸੀਬੀਆਂ !
ਈਡੀਆਂ ਤੇ ਸੀਬੀਆਂ !
ਮੰਤਰੀ ਜਾਂ ਸੰਤਰੀ ਵਿਧਾਇਕ ਬਣ ਜਾਂਦੇ ਜਦੋਂ
ਮੌਕਾ ਬਣ ਜਾਏ ਦੂਰ ਕਰਨ ਲਈ ਗਰੀਬੀਆਂ।
ਈਨ ਮੰਨੀਂ ਹੋਵੇ ਭਾਈ ਜਿਨ੍ਹਾਂ ਨੇ ਕਮਲ ਵਾਲ਼ੀ
ਓਹੀ ਪਾਰਟੀਆਂ ਜਾਣੋ ਸਾਊ ਅਤੇ ਬੀਬੀਆਂ।
ਵਾਸ਼ਿੰਗ ਮਸ਼ੀਨ ਬਿਨਾਂ ਪਾਕ ਸਾਫ ਹੋ ਜਾਂਦੇ ਨੇ
ਉਤਲਿਆਂ ਦੇ ਨਾਲ਼ ਬਣ ਜਾਣ ਜੇ ਕਰੀਬੀਆਂ।
ਇੰਜਣ ਡਬਲ ਜੇ ਬਣਾਉਣਾ ਹੋਵੇ ਕੰਮ ਆਉਣ
‘ਸਾਮ ਦਾਮ ਦੰਡ ਭੇਦ’ ਵਾਲ਼ੀਆਂ ਹਬੀਬੀਆਂ।
ਨੈਰੇਟਿਵ ਸਿਰਜਣੇ ਲਈ ਝੱਟ ਵੱਜ ਪੈਂਦੀਆਂ ਨੇ
ਗੋਦੀ ਵਾਜੇ ਦੀਆਂ ਇੱਕ ਸੁਰ ਹੋ ਕੇ ਜੀਬ੍ਹੀਆਂ।
ਹੋਵੇ ਸਰਕਾਰ ਜਿੱਥੇ ‘ਸਿੰਗਲ ਇੰਜਣ’ ਵਾਲ਼ੀ
ਉੱਥੇ ਪੁੱਜ ਜਾਂਦੀਆਂ ਨੇ ਈਡੀਆਂ ਤੇ ਸੀਬੀਆਂ!
-ਤਰਲੋਚਨ ਸਿੰਘ ਦੁਪਾਲ ਪੁਰ
001-408-905-5517
Posted By: Tarlochan Singh Dupalpur