ਸਾਰੀਆਂ ਪੰਥਕ ਧਿਰਾਂ ਨਾਲ ਏਕਤਾ ਕਰਕੇ ਬਣਾਵਾਂਗੇ ਸਾਂਝਾ ਪੰਥਕ ਮੁਹਾਜ-ਗਿਆਨੀ ਹਰਪ੍ਰੀਤ ਸਿੰਘ।
ਜਲੰਧਰ-: 25 ਅਪ੍ਰੈਲ ,ਅਮਰਜੀਤ ਸਿੰਘ ਭਾਨਾ
ਸਾਰੀਆਂ ਪੰਥਕ ਧਿਰਾਂ ਨੂੰ ਨਾਲ ਲੈ ਕੇ ਇਕ ਸਾਂਝਾ ਮੁਹਾਜ ਬਣਾਇਆ ਜਾਵੇਗਾ ਤਾਂ ਜੋ ਪੰਜਾਬ ਦੀ ਖੇਤਰੀ ਸ਼ਕਤੀ ਨੂੰ ਮਜ਼ਬੂਤ ਕੀਤਾ ਜਾ ਸਕੇ। ਇਹਨਾਂ ਗੱਲਾਂ ਦਾ ਪ੍ਰਗਟਾਵਾ ਗਿਆਨੀ ਹਰਪ੍ਰੀਤ ਸਿੰਘ ਨੇ ਸਾਰੀਆਂ ਪੰਥਕ ਧਿਰਾਂ ਦੀ ਇਕ ਸਾਂਝੀ ਮੀਟਿੰਗ ਤੋਂ ਬਾਦ ਪ੍ਰੈੱਸ ਕਾਨਫਰੰਸ ਵਿੱਚ ਕੀਤਾ। ਉਹਨਾਂ ਦੱਸਿਆ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਜਲੰਧਰ ਵਿੱਚ ਹੋਈ ਅੱਜ ਦੀ ਇਸ ਮੀਟਿੰਗ ਵਿੱਚ ਯੁਨਾਈਟਡ ਅਕਾਲੀ ਦਲ ਵੱਲੋਂ ਸ ਗੁਰਦੀਪ ਸਿੰਘ ਬਠਿੰਡਾ, ਸ ਬੂਟਾ ਸਿੰਘ ਰਣਸੀਂਹ, ਅਕਾਲੀ ਦਲ ਸੁਤੰਤਰ ਵੱਲੋਂ ਸ ਪਰਮਜੀਤ ਸਿੰਘ ਸਹੌਲੀ, ਬੇਗਮਪੁਰਾ ਖਾਲਸਾ ਰਾਜ ਪਾਰਟੀ ਵੱਲੋਂ ਸ ਗੁਰਿੰਦਰ ਸਿੰਘ ਬਾਜਵਾ, ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ ਸ ਇੰਦਰਜੀਤ ਸਿੰਘ, ਕੌਮੀ ਇਨਸਾਫ ਮੋਰਚੇ ਤੋਂ ਸ ਪਾਲ ਸਿੰਘ ਫਰਾਂਸ ਸ਼ਾਮਲ ਹੋਏ। ਮੀਟਿੰਗ ਵਿੱਚ ਸਾਰੀਆਂ ਧਿਰਾਂ ਨੇ ਸਾਂਝੇ ਪ੍ਰੋਗਰਾਮ ਤਹਿਤ ਮਿਲ ਕੇ ਚੱਲਣ ਦਾ ਅਹਿਦ ਕੀਤਾ। ਇਸ ਮੀਟਿੰਗ ਵਿੱਚ ਇਕ ਸਾਂਝੀ ਕਮੇਟੀ ਬਣਾਉਣ ਦਾ ਵੀ ਫੈਸਲਾ ਹੋਇਆ ਜੋ ਰਹਿੰਦੇ ਪੰਥਕ ਗਰੁੱਪਾਂ ਅਤੇ ਹਮਖਿਆਲੀ ਕਿਸਾਨ ਯੂਨੀਅਨ ਨਾਲ ਏਕਤਾ ਬਾਰੇ ਗੱਲਬਾਤ ਕਰੇਗੀ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਇਕ ਬਹੁਤ ਵੱਡੀ ਉਪਲੱਬਧੀ ਹੋਵੇਗੀ ਜੇ ਸਾਰੀਆਂ ਧਿਰਾਂ ਸਾਂਝੇ ਪਲੇਟਫਾਰਮ 'ਤੇ ਇਕੱਤਰ ਹੋ ਜਾਂਦੀਆਂ ਹਨ। ਅੱਜ ਦੀ ਇਸ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਰਪ੍ਰਸਤ ਸ ਰਵੀਇੰਦਰ ਸਿੰਘ, ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ, ਸ ਸਰਵਣ ਸਿੰਘ ਫਿਲੌਰ, ਬੀਬੀ ਹਰਜੀਤ ਕੌਰ ਤਲਵੰਡੀ, ਬੀਬੀ ਸਿਮਰਜੀਤ ਕੌਰ ਸਿੱਧੂ, ਸ ਮਹਿੰਦਰਪਾਲ ਸਿੰਘ ਬਿਨਾਕਾ, ਸ ਅਮਰਜੀਤ ਸਿੰਘ ਕਿਸ਼ਨਪੁਰਾ, ਹਰਵਿੰਦਰ ਸਿੰਘ ਚਿਤਕਾਰਾ, ਸ ਅਮਰਜੀਤ ਸਿੰਘ ਗੁਰੂ ਗੋਬਿੰਦ ਸਿੰਘ ਨਗਰ, ਸ ਸੁਖਮੋਹਨ ਸਿੰਘ ਸਹਿਗਲ, ਸ ਬਲਜੀਤ ਸਿੰਘ ਅਕਾਲੀਆਂ ਵਾਲਾ, ਸ ਗੁਰਲਾਭ ਸਿੰਘ ਧਰਮਕੋਟ, ਸ ਸੁਖਦੇਵ ਸਿੰਘ ਫਗਵਾੜਾ, ਸ ਪਰਮਪਾਲ ਸਿੰਘ ਸਭਰਾਅ, ਸ ਅਵਤਾਰ ਸਿੰਘ ਕਲੇਰ ਸ ਜਗਜੀਤ ਸਿੰਘ ਗਾਬਾ ਆਦਿ ਆਗੂ ਹਾਜਿਰ ਸਨ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਨੇ ਜਾਰੀ ਕੀਤਾ।
Posted By: GURBHEJ SINGH ANANDPURI