Nazrana Times

ਪੰਜਾਬੀ

ਪੰਜਾਬ ਦਾ ਭਵਿੱਖ ਸਿਰਫ ਭਾਰਤੀ ਜਨਤਾ ਪਾਰਟੀ ਦੇ ਹੱਥਾਂ ਵਿੱਚ ਹੀ ਸੁਰੱਖਿਅਤ– ਹਰਜੀਤ ਸੰਧੂ

05 Aug, 2025 02:45 AM

ਪਿੰਡ ਝਬਾਲ ਖੁਰਦ ਵਿਖੇ ਭਾਜਪਾ ਸਰਕਾਰ ਦੀਆਂ ਸਹੂਲਤਾਂ ਲਈ ਵਿਸ਼ੇਸ਼ ਅਭਿਆਨ ਤਹਿਤ ਕੈਂਪ ਆਯੋਜਿਤ

ਰਾਕੇਸ਼ ਨਈਅਰ ਚੋਹਲਾ

ਝਬਾਲ/ਤਰਨਤਾਰਨ,4 ਅਗਸਤ

ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਸ ਦੀ ਅਗਵਾਈ ਕਾਮਯਾਬ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਕਰ ਰਹੇ ਹਨ ਵੱਲੋਂ ਦੇਸ਼ ਦੇ ਹਰ ਕੋਨੇ ਵਿੱਚ ਬਿਨਾਂ ਭੇਦਭਾਵ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।ਇਸੇ ਤਹਿਤ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪਿੰਡ ਝਬਾਲ ਖੁਰਦ ਵਿਖੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਪਾਰਟੀ ਆਗੂ ਸਾਬਕਾ ਸਰਪੰਚ ਧੰਨਬੀਰ ਸਿੰਘ, ਪਾਰਟੀ ਆਗੂ ਬੀਬੀ ਬਲਵੀਰ ਕੌਰ ਬੀਰੋ ਤੇ ਉਨਾਂ ਦੀ ਸਮੁੱਚੀ ਟੀਮ ਦੇ ਉੱਦਮਾਂ ਸਦਕਾ ਮੋਦੀ ਵਿਸ਼ੇਸ਼ ਅਭਿਆਨ ਤਹਿਤ ਆਨਲਾਈਨ ਸਕੀਮਾਂ ਦਾ ਕੈਂਪ ਲਗਾਇਆ ਗਿਆ ਅਤੇ ਮੌਕੇ 'ਤੇ ਹੀ ਸਹੂਲਤਾਂ ਨਾਲ ਸੰਬੰਧਤ ਕਾਰਡ ਵੀ ਬਣਾ ਕੇ ਦਿੱਤੇ ਗਏ। ਜਿਸ ਨਾਲ ਚਿਰਾਂ ਤੋਂ ਨਿਰਾਸ਼ ਲੋਕ ਮੋਦੀ ਸਰਕਾਰ ਦੀਆਂ ਸਕੀਮਾਂ ਤੋਂ ਖੁਸ਼ ਅਤੇ ਪ੍ਰਭਾਵਿਤ ਹੋਏ।ਇਸ ਮੌਕੇ 'ਤੇ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਹਮੇਸ਼ਾਂ ਹੀ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਧੋਖਾ ਦਿੱਤਾ ਅਤੇ ਵਿਸ਼ਵਾਸ਼ਘਾਤ ਕਰਨ ਤੋਂ ਇਲਾਵਾ ਪੰਜਾਬੀਆਂ ਨੂੰ ਕੁਝ ਨਹੀਂ ਦਿੱਤਾ ਇਸ ਕਰਕੇ ਲੋਕ ਇਨਾਂ ਸਾਰੀਆਂ ਰਵਾਇਤੀ ਪਾਰਟੀਆਂ ਦੀਆਂ ਲੂੰਬੜਚਾਲਾਂ ਸਮਝ ਚੁੱਕੇ ਹਨ ਅਤੇ ਹੁਣ ਭਾਰਤੀ ਜਨਤਾ ਪਾਰਟੀ ਉੱਪਰ ਹੀ ਆਸ ਦੀ ਕਿਰਨ ਬਣਦੀ ਦੇਖ ਰਹੇ ਹਨ,ਪਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਜੋ ਸੁਪਨਾ ਲਿਆ ਹੈ ਉਸ ਨੂੰ ਪੂਰਾ ਕਰਨ ਲਈ ਸਾਨੂੰ ਵੀ ਭਾਜਪਾ ਨੂੰ ਸਤਿਕਾਰ ਅਤੇ ਬਹੁਮਤ ਦੇਣਾ ਜਰੂਰੀ ਹੈ ਤਾਂ ਹੀ ਪੰਜਾਬ ਦੀ ਸੱਤਾ 'ਤੇ ਭਾਜਪਾ ਬੈਠ ਕੇ ਪੰਜਾਬੀਆਂ ਲਈ ਇਤਿਹਾਸਕ ਮੀਲ ਪੱਥਰ ਸਥਾਪਿਤ ਕਰੇਗੀ।ਕਿਉਂਕਿ ਕਿ ਇਹ ਬਿਲਕੁਲ ਸੱਚ ਹੈ ਕਿ ਪੰਜਾਬ ਦਾ ਭਵਿੱਖ ਸਿਰਫ ਭਾਰਤੀ ਜਨਤਾ ਪਾਰਟੀ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹੈ। ਉਨਾਂ ਕਿਹਾ ਕਿ ਸਮੁੱਚੀ ਟੀਮ ਦੇ ਸਹਿਯੋਗ ਨਾਲ ਪਿੰਡ ਪਿੰਡ ਘਰ ਘਰ ਜਾ ਕੇ ਭਾਰਤੀ ਜਨਤਾ ਪਾਰਟੀ ਦੀਆਂ ਰੀਤੀਆਂ ਨੀਤੀਆਂ ਤੋਂ ਜਾਣੂ ਕਰਵਾ ਕੇ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਵੀ ਭਾਜਪਾ ਦੀਆਂ ਨੀਤੀਆਂ ਨੂੰ ਸਮਝ ਚੁੱਕੇ ਹਨ ਅਤੇ ਧੜਾਧੜ ਭਾਜਪਾ ਵਿੱਚ ਸ਼ਮੂਲੀਅਤ ਕਰ ਰਹੇ ਹਨ।ਇਸ ਮੌਕੇ 'ਤੇ ਲਗਾਏ ਗਏ ਕੈਂਪ ਵਿੱਚ ਲੋਕਾਂ ਨੂੰ ਮੁਫਤ ਇਲਾਜ ਲਈ ਮੈਡੀਕਲ ਕਾਰਡ,ਕਿਸਾਨ ਸਨਮਾਨ ਨਿਧੀ ਯੋਜਨਾ,ਅਵਾਸ ਯੋਜਨਾ,ਈ-ਸ਼੍ਰਮ ਕਾਰਡ,ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ,ਐੱਨ.ਐੱਸ.ਏ.ਪੀ ਤਹਿਤ ਪੈਨਸ਼ਨ, ਪ੍ਰਧਾਨ ਮੰਤਰੀ ਸੂਰਯਾ ਘਰ ਮੁਫਤ ਬਿਜਲੀ ਯੋਜਨਾ,ਟੂਲ ਕਿੱਟ,ਸਿਲਾਈ ਸਿਖਲਾਈ ਕੈਂਪ ਆਦਿ ਸਕੀਮਾਂ ਤਹਿਤ ਲੋਕਾਂ ਨੂੰ ਸਹੂਲਤ ਦਿੱਤੀ ਗਈ।ਇਸ ਮੌਕੇ 'ਤੇ ਜਿਲਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ,ਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ,ਸਰਕਲ ਪ੍ਰਧਾਨ ਭੋਲਾ ਸਿੰਘ ਰਾਣਾ,ਮੋਰਚਾ ਜਨਰਲ ਸਕੱਤਰ ਹਰਜੀਤ ਸਿੰਘ ਕੰਗ, ਮਾਸਟਰ ਬਲਦੇਵ ਸਿੰਘ ਮੰਡ, ਬਲਧੀਰ ਸਿੰਘ,ਬਲਜਿੰਦਰ ਸਿੰਘ ਚੀਮਾ,ਰੇਸ਼ਮ ਸਿੰਘ,ਸਵਿੰਦਰ ਸਿੰਘ ਠੱਠਗੜ,ਪਿੰਡ ਝਬਾਲ ਖੁਰਦ ਦੇ ਮੋਹਤਬਰ ਲੋਕ ਜਿੰਨਾਂ ਵਿੱਚ ਪੰਚਾਇਤ ਮੈਂਬਰ ਮਨੋਹਰ ਸਿੰਘ,ਪੰਚਾਇਤ ਮੈਂਬਰ ਨਿਸ਼ਾਨ ਸਿੰਘ,ਸਾਬਕਾ ਪੰਚਾਇਤ ਮੈਂਬਰ ਮਹਾਂਬੀਰ ਸਿੰਘ,ਰਵਿੰਦਰ ਸਿੰਘ ਲੱਠਾ,ਅੰਗਰੇਜ਼ ਸਿੰਘ ਝਬਾਲ,ਛਿੰਦਾ ਸਿੰਘ, ਸੁਖਚੈਨ ਸਿੰਘ,ਹਰਦੀਪ ਸਿੰਘ, ਸਤਨਾਮ ਸਿੰਘ,ਸੁਖਵਿੰਦਰ ਸਿੰਘ, ਸੁਰਜੀਤ ਕੌਰ,ਰਜਵੰਤ ਕੌਰ, ਪੱਪੂ ਸਿੰਘ, ਗਗਨਦੀਪ ਸਿੰਘ,ਕਾਬਲ ਸਿੰਘ, ਗੁਰਵਿੰਦਰ ਸਿੰਘ ਆਦਿ ਪਾਰਟੀ ਆਗੂ ਸਾਹਿਬਾਨ ਮੌਜੂਦ ਸਨ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #