Nazrana Times

ਪੰਜਾਬੀ

ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਵਲੋਂ ਪੈਨਸ਼ਨਰਾਂ/ਮੁਲਾਜਮਾਂ ਦੇ ਹਿਤਾਂ ਲਈ ਸ਼ੰਘਰਸ਼ ਦਾ ਬਿਗਲ ਵਜਾ ਦਿਤਾ ਹੈ - ਰਣਜੀਤ ਸਿੰਘ ਗਿਲ ਤਲਵੰਡੀ

26 Aug, 2026 04:52 PM

ਟਾਂਗਰਾ, ਸੁਰਜੀਤ ਸਿੰਘ ਖ਼ਾਲਸਾ 
ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਦਿਹਾਤੀ ਸਰਕਲ ਦੇ ਪ੍ਰਧਾਨ ਰਣਜੀਤ ਸਿੰਘ ਤਲਵੰਡੀ ਨੇ ਦੱਸਿਆ ਕਿ ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪਾਵਰਕਾਮ ਟਰਾਂਸਕੋ ਸਬਅਰਬਨ ਸਰਕਲ ਦੇ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਅਪੀਲ ਹੈ ਕਿ ਆਪਣੀਆਂ ਹੱਕੀ ਮੰਗਾਂ ਦੇ ਸਬੰਧ ਵਿੱਚ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਦਿੱਤੇ ਮਹਾਬੰਦ ਦੇ ਪ੍ਰੋਗਰਾਮ ਦਾ ਸਮਰਥਨ ਕਰਦੇ ਹੋਏ ਮਿਤੀ 27-08-26 ਨੂੰ ਸਮਾਂ 10 ਵਜੇ ਸਾਰੇ ਪੈਨਸ਼ਨਰਜ਼ ਸਾਥੀ ਸਰਕਲ ਪੱਧਰੀ ਰੋਸ ਮੁਜ਼ਾਹਰੇ ਵਿੱਚ ਪਾਵਰ ਕਲੋਨੀ ਮਜੀਠਾ ਰੋਡ ਅੰਮ੍ਰਿਤਸਰ ਵਿਖੇ ਪਹੁੰਚਣ ਤਾਂ ਕਿ ਇਸ ਮੁਲਾਜ਼ਮ ਤੇ ਪੈਨਸ਼ਨਰਜ਼ ਵਿਰੋਧੀ ਪਾਰਟੀ ਦੀ ਮੌਜੂਦਾ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾ ਸਕੇ |

Posted By: GURBHEJ SINGH ANANDPURI

Latest News