Nazrana Times

ਪੰਜਾਬੀ

ਸੁਨੀਤਾ ਸੋਨੀ ਨੇ ਖਮਾਣੋ ਦੀ ਨਗਰ ਪੰਚਾਇਤ ਦੀ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ

16 Jul, 2026 09:38 PM

ਪਹਿਲ ਦੇ ਅਧਾਰ ਤੇ ਖਮਾਣੂ ਦੇ ਹੋਣਗੇ ਵਿਕਾਸ ਕਾਰਜ ਸੁਨੀਤਾ ਸੋਨੀ 

ਖਮਾਣੋ,16 ਜੁਲਾਈ (ਸਤਵਿੰਦਰ ਸਿੰਘ ) - ਖਮਾਣੋ ਨਗਰ ਪੰਚਾਇਤ ਦੀ ਪ੍ਰਧਾਨ ਵਜੋਂ ਸੁਨੀਤਾ ਸੋਨੀ ਤੇ ਉਪ ਪ੍ਰਧਾਨ ਅਸ਼ੋਕ ਕੁਮਾਰ ਨੇ ਹਲਕੇ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੀ ਅਗਵਾਈ 'ਚ ਆਪਣਾ ਅਹੁਦਾ ਸੰਭਾਲ ਲਿਆ। ਇਸ ਮੌਕੇ ਉਨਾਂ ਨੂੰ ਨਗਰ ਪੰਚਾਇਤ ਖਮਾਣੋਂ ਦੀ ਪ੍ਰਧਾਨ ਦੀ ਕੁਰਸੀ ਤੇ ਬਿਠਾਉਣ ਮੌਕੇ ਹਲਕੇ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਸੁਨੀਤਾ ਸੋਨੀ ਸਮੇਤ ਸਾਰੇ ਕੌਂਸਲਰਾਂ ਨੂੰ ਵਧਾਈ ਦਿੱਤੀ ਤੇ ਸੁਨੀਤਾ ਸੋਨੀ ਅਤੇ ਅਸ਼ੋਕ ਕੁਮਾਰ ਨੇ ਆਪੋ ਆਪਣੇ ਅਹੁਦੇ ਸੰਭਾਲਣ ਮੌਕੇ ਖਮਾਣੋ ਵਾਸੀਆਂ ਤੇ ਕੌਂਸਲਰਾਂ ਦਾ ਧੰਨਵਾਦ ਕੀਤਾ।

ਇਸ ਸਬੰਧੀ ਅਹੁਦਾ ਸੰਭਾਲਣ ਵੇਲੇ ਸੁਨੀਤਾ ਸੋਨੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਕਾਰਜ ਪਹਿਲ ਦੇ ਆਧਾਰ ਤੇ ਸ਼ੁਰੂ ਕਰਨਗੇ। ਇਸ ਮੌਕੇ ਰੁਪਿੰਦਰ ਸਿੰਘ ਹੈਪੀ ਨੇ ਵੀ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਅੰਦਰ ਹਰ ਵਾਰਡ 'ਚ ਰਿਕਾਰਡ ਤੋੜ ਵਿਕਾਸ ਕਾਰਜਾਂ ਲਈ ਯਤਨ ਆਰੰਭੇ ਜਾਣਗੇ। ਇਸ ਮੌਕੇ ਜਸਪ੍ਰੀਤ ਕੌਰ ਭੁੱਲਰ, ਮਨਜੀਤ ਕੌਰ ਬੇਦੀ,ਸ਼ਰਨਜੀਤ ਸਿੰਘ, ਰੁਪਿੰਦਰ ਕੌਰ,ਮਨਦੀਪ ਸਿੰਘ,ਗੁਰਿੰਦਰ ਸਿੰਘ ਸੋਨੀ, ਸੁਖਵਿੰਦਰ ਸਿੰਘ ਨਿੱਕੂ,ਬਹਾਦਰ ਸਿੰਘ,ਗੁਰਿੰਦਰ ਕੌਰ, ਅਮਰਿੰਦਰ ਸਿੰਘ ਮੋਲਾ,ਦਰਸ਼ਨ ਸੋਨੀ,ਮੋਨੂ ਸੋਨੀ,ਆਦਿ ਤੋਂ ਇਲਾਵਾ ਹੋਰ ਵੀ ਸ਼ਹਿਰ ਵਾਸੀ ਵੱਡੀ ਗਿਣਤੀ ਵਿਚ ਹਾਜਿਰ ਸਨ।

Latest News