Nazrana Times

ਪੰਜਾਬੀ

ਕੈਨੇਡਾ ਦੇ ਸੂਬੇ ਕਿਊਬੈਕ ਦੇ ਮੋਂਟਰੀਅਲ ਸ਼ਹਿਰ ਵਿੱਚ ਇੰਟਰਨੈਸ਼ਨਲ ਸਿੱਖ ਕੌਂਸਲ ਵੱਲੋਂ ਇਕੱਤਰਤਾ ਕੀਤੀ ਗਈ

21 Aug, 2025 11:54 PM

ਅੰਮ੍ਰਿਤਸਰ 21 ਅਗਸਤ (ਰਣਜੀਤ ਸਿੰਘ ਖਾਲਸਾ ) 

ਕਨੇਡਾ ਦੇ ਸੂਬੇ ਕਿਊਬੈਕ ਦੇ ਮੋਟਰੀਅਲ ਸ਼ਹਿਰ ਵਿੱਚ ਇੰਟਰਨੈਸ਼ਨਲ ਸਿੱਖ ਕੌਂਸਲ ਵੱਲੋਂ ਇੱਕ ਇਕੱਤਰਤਾ ਕੀਤੀ ਗਈ । ਜਿਸ ਵਿੱਚ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਖੁੱਸੇ ਹੋਏ ਸਿੱਖ ਰਾਜ, 1947 ਵਿੱਚ ਹੋਏ ਪੰਜਾਬ ਦੇ ਉਜਾੜੇ, ਪਿਛਲੇ 4 ਦਹਾਕਿਆਂ ਤੋ ਹੋ ਰਹੀ ਨਸਲਕੁਸ਼ੀ, ਪੰਜਾਬ ਨੂੰ ਵੰਡਣ ਦੀਆਂ ਚਾਲਾਂ, ਅਤੇ ਸਿੱਖ ਜੁਝਾਰੂਆ ਦੇ ਕੀਤੇ ਜਾ ਰਹੇ ਕਤਲੇਆਮ, ਇਹਨਾਂ ਸਾਰੇ ਮੁੱਦਿਆਂ ਤੇ ਗੱਲਬਾਤ ਕੀਤੀ ਗਈ । ਇੰਟਰਨੈਸ਼ਨਲ ਸਿੱਖ ਕੌਂਸਲ ਤੇ ਵਾਰਿਸ ਪੰਜਾਬ ਕੇਲੇਫੋਰਨੀਆਂ ਵੱਲੋਂ ਭਾਈ ਅਮਨਦੀਪ ਸਿੱਘ ਨੇ ਪੰਜਾਬ ਦੇ ਹਲਾਤ ਅਤੇ ਪੰਜਾਬ ਦੀ ਅਜ਼ਾਦੀ ਦੇ ਚੱਲ ਰਹੇ ਸੰਘਰਸ਼ ਨੂੰ ਬੜੀ ਗੰਭੀਰਤਾ ਅਤੇ ਸੰਜੀਦਗੀ ਨਾਲ ਪੇਸ਼ ਕੀਤਾ । ਏ ਕੇ ਐਫ ਦੇ ਆਗੂ ਸ. ਐਸ ਪੀ ਸਿੰਘ ਨਾਲ ਨੇ ਨੌਜਵਾਨਾਂ ਵਿੱਚ ਜੋਸ਼ ਭਰਦਿਆਂ ਨੌਜਵਾਨਾਂ ਨੂੰ ਅਨੰਦਪੁਰ ਘਰ ਵਾਪਸੀ ਲਈ ਪ੍ਰੇਰਿਆ ਅਤੇ ਪੰਜਾਬ ਦੀ ਅਜ਼ਾਦੀ ਲਈ ਹਰ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ । ਚੈਨਲ 84 ਤੋ ਭਾਈ ਮਨਵੀਰ ਸਿੰਘ ਨੇ ਵੀ ਸਟੇਜ ਤੋਂ ਬੋਲਦਿਆਂ ਹਿਦੋਸ਼ਤਾਨੀ ਹਕੂਮਤ ਵੱਲੋਂ ਵਿਦੇਸ਼ਾਂ ਵਿੱਚ ਸਿੱਖਾਂ ਦੇ ਕੀਤੇ ਗਏ ਕਤਲੇਆਮ ਅਤੇ ਜੇਲ੍ਹਾਂ ਵਿੱਚ ਕੈਦ ਕੀਤੇ ਗਏ ਸਿੱਖਾਂ ਦੀ ਗੱਲ ਕੀਤੀ ਗਈ । ਸਿੱਖ ਐਕਟਿਵਸ ਅਤੇ ਰਿਸਰਚਰ ਬਾਰਕਲੇ ਯੂਨੀਵਰਸਿਟੀ ਦੇ ਨੌਜਵਾਨ ਭਾਈ ਕਰਮ ਸਿੰਘ ਨੇ ਵੀ ਪੰਜਾਬ ਤੋਂ ਹੋ ਰਹੇ ਸਿੱਖਾਂ ਦੇ ਪ੍ਰਵਾਸ ਤੇ ਬੋਲਦਿਆਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਇਸ ਦੇ ਭਿਆਨਕ ਨਤੀਜੇ ਸਾਹਮਣੇ ਆਉਣਗੇ ।

ਇਸ ਮੌਕੇ ਆਈਆਂ ਹੋਈਆਂ ਬੇਅੰਤ ਸੰਗਤਾਂ ਦਾ ਏ ਕੇ ਐਫ ਜੱਥੇਬੰਦੀ ਵੱਲੋਂ ਧੰਨਵਾਦ ਕੀਤਾ ਗਿਆ ਅਤੇ ਮੋਟਰੀਅਲ ਵਿੱਚ ਜੱਥੇਬੰਦੀ ਦੀਆਂ ਸੇਵਾਵਾਂ ਗੁਰਦੇਵ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਸੌਂਪੀਆਂ ਗਈਆਂ ।

ਇੱਥੇ ਹੀ ਏ ਕੇ ਐਫ ਇੰਟਰਨੈਸਨਲ ਜੱਥੇਬੰਦੀ ਵੱਲੋਂ ਜੱਲਵਤਨੀ ਜੋਧੇ ਭਾਈ ਲਖਬੀਰ ਸਿੰਘ ਰੋਡੇ ਵੱਲੋਂ ਕੌਮ ਨੂੰ ਦਿੱਤੀਆਂ ਸੇਵਾਵਾਂ ਨੂੰ ਯਾਦ ਕਰਦਿਆਂ । ਭਾਈ ਲਖਬੀਰ ਸਿੰਘ ਰੋਡੇ ਦੇ ਸਪੁੱਤਰ ਭਾਈ ਭਗਤ ਸਿੰਘ ਨੂੰ ਵਿਸ਼ੇਸ਼ ਤੌਰ ਤੇ ਗੋਲ਼ਡ ਮੈਡਲ ਅਤੇ ਸ੍ਰੀ ਸਹਿਬ ਨਾਲ ਸਨਮਾਨਿਤ ਕੀਤਾ ਗਿਆ ।

ਇਸ ਮੌਕੇ ਸਟੇਜ ਤੇ ਭਾਈ ਅਨਦੀਪ ਸਿੰਘ ਕੈਲੇਫੋਰਨੀਆ, ਐਸ ਪੀ ਸਿੰਘ ਮਾਨ, ਭਾਈ ਮਨਵੀਰ ਸਿੰਘ ,ਭਾਈ ਭਗਤ ਸਿੰਘ ਰੋਡੇ,ਸਟੇਜ ਸੈਕਟਰੀ ਭਾਈ ਸਤਨਾਮ ਸਿੰਘ ਲੱਖੋਵਾਲ , ਗੁਰਦੇਵ ਸਿੰਘ, ਭਾਈ ਸੁਰਜੀਤ ਸਿੰਘ ,ਭਾਈ ਕਰਮ ਸਿੰਘ USA ,ਸਰੋਵਰ ਸਿੰਘ ਵੜੈਚ ਸਰੀ, ਤਲਵਿੰਦਰ ਸਿੰਘ ਅੰਬਰਸਰੀਆ, ਸਰਵਨ ਸਿੰਘ ਔਲਖ, ਰਾਜਵਿੰਦਰ ਸਿੰਘ ਆਦਿ ਹਾਜ਼ਰ ਸਨ ।

ਕੌਮੀ ਘਰ ਖਾਲਿਸਤਾਨ ਦੇ ਕਾਰਜਾਂ ਲਈ ਅਸੀ ਹਰੇਕ ਜਥੇਬੰਦੀ ਦੇ ਨਾਲ ਮੋਡੇ ਨਾਲ ਮੋਡਾ ਜੋੜ ਕੇ ਖੜੇ ਸੀ, ਖੜੇ ਹਾਂ ਤੇ ਅਕਾਲ ਪੁਰਖ ਦੀ ਕਿਰਪਾ ਸਦਕਾ ਖੜੇ ਰਹਾਂਗੇ । ਸਾਡਾ ਕਿਸੇ ਵੀ ਵਿਅਕਤੀ ਵਿਸ਼ੇਸ਼ ਨਾਲ ਕੋਈ ਵੈਰ-ਵਿਰੋਧ ਨਹੀਂ ਹੈ, ਸੋ ਆਉ ਜਾਣੇ- ਅਣਜਾਣੇ ਵਿੱਚ ਪਈਆਂ ਦੂਰੀਆਂ ਨੂੰ ਗੁਰਫਤਹਿ ਅਤੇ ਪਿਆਰ ਭਰੀ ਗਲਵੱਕੜੀ ਨਾਲ ਦੂਰ ਕਰੀਏ ।

ਇੱਕ ਮੰਜ਼ਿਲ ਹਲੀਮੀ ਰਾਜ਼ ਬਣਾਉਣ ਲਈ ਹਿੱਕਾਂ ਡਾਹ ਕੇ ਇੱਕ-ਦੂਜੇ ਦਾ ਸਾਥ ਦੇਈਏ ਤੇ ਇੱਕ ਨਿਸ਼ਾਨ ਸਾਹਿਬ ਦੀ ਛਤਰ-ਛਾਇਆ ਹੇਠ ਇੱਕੱਠੇ ਹੋਈਏ ਤੇ ਜਾਲਮ ਹਕੂਮਤ ਨੂੰ ਮੂਹ ਤੋੜ ਜਵਾਬ ਦੇ ਕੇ ਸਿੱਖ-ਇੱਕਜੁੱਟਤਾ ਦਾ ਅਹਿਸਾਸ ਕਰਵਾਈਏ!

Posted By: ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

Latest News

Loading…
Loading the web debug toolbar…
Attempt #