ਜਨਰਲ ਲਾਭ ਸਿੰਘ ਦੀ ਕਿਰਦਾਰਕੁਸ਼ੀ, ਪੰਮਾ ਪੰਜਵੜ ਦੀ ਸ਼ਹੀਦੀ 'ਤੇ ਖ਼ੁਸ਼ੀ ਅਤੇ ਦਲਜੀਤ ਸਿੰਘ ਬਿੱਟੂ ਨੂੰ ਮਰਵਾਉਣ ਦੀ ਸਾਜ਼ਿਸ਼ ਰਚਦਾ ਰਿਹੈ ਕੰਵਰਜੀਤ ਸਿੰਘ ਯੂ ਐਸ ਏ : ਭਾਈ ਭੁਪਿੰਦਰ ਸਿੰਘ ਛੇ ਜੂਨ
ਦਮਦਮੀ ਟਕਸਾਲ, ਜਥੇਦਾਰ ਸੁਖਦੇਵ ਸਿੰਘ ਬੱਬਰ, ਵਧਾਵਾ ਸਿੰਘ ਬੱਬਰ ਅਤੇ ਜਥੇਦਾਰ ਹਵਾਰਾ ਬਾਰੇ ਵੀ ਬੋਲ ਚੁੱਕੈ ਅਪਸ਼ਬਦ
ਅੰਮ੍ਰਿਤਸਰ, 15 ਜੁਲਾਈ , ਨਜਰਾਨਾ ਟਾਈਮਜ ਬਿਊਰੋ
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਪੁਤਲਾ ਫੂਕ ਰਹੇ ਸੈਂਕੜੇ ਸ਼ਿਵ ਸੈਨਿਕਾਂ ਨੂੰ ਇਕੱਲਿਆਂ ਹੀ ਭਜਾ ਕੇ 'ਸਵਾ ਲਾਖ ਸੇ ਏਕ ਲੜਾਊਂ' ਵਾਲਾ ਇਤਿਹਾਸ ਸਿਰਜਣ ਵਾਲੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਅੱਜ ਆਪਣੇ ਫੇਸਬੁੱਕ ਖਾਤੇ ਉੱਤੇ ਕੰਵਰਜੀਤ ਸਿੰਘ ਯੂ.ਐਸ.ਏ. ਬਾਰੇ ਹੋਰ ਖੁਲਾਸੇ ਕਰਦਿਆਂ ਲਿਖਿਆ ਹੈ ਕਿ ਪਹਿਲੀ ਤਸਵੀਰ ਸ਼ਹੀਦ ਜਨਰਲ ਲਾਭ ਸਿੰਘ ਪੰਜਵੜ ਅਤੇ ਦੂਸਰੀ ਤਸਵੀਰ ਕੰਵਰਜੀਤ ਸਿੰਘ (ਪਿੰਡ ਤਲਵੰਡੀ ਗੋਨੀ, ਜ਼ਿਲ੍ਹਾ ਹੁਸ਼ਿਆਰਪੁਰ ਹਾਲ ਵਾਸੀ ਅਮਰੀਕਾ) ਦੀ ਹੈ। ਕੰਵਰਜੀਤ ਜੋ ਪੁਲਿਸ ਦੀ ਨੌਕਰੀ ਕਰਦਾ-ਕਰਦਾ ਜਰਨਲ ਲਾਭ ਸਿੰਘ ਦੀ ਖਾਲਿਸਤਾਨ ਕਮਾਂਡੋ ਫੋਰਸ ਜਥੇਬੰਦੀ ਵਿੱਚ ਸ਼ਾਮਲ ਹੋ ਗਿਆ ਸੀ। ਕੁਝ ਚਿਰ ਬਾਅਦ ਹੀ ਜਰਨਲ ਲਾਭ ਸਿੰਘ ਨੂੰ ਅਤੇ ਉਹਨਾਂ ਦੇ ਸਾਥੀ ਸਿੰਘਾਂ ਨੂੰ ਇਸ ਟੋਟ ਦੀਆਂ ਮਾੜੀਆਂ ਹਰਕਤਾਂ ਦੀ ਜਾਣਕਾਰੀ ਮਿਲੀ ਤਾਂ ਤੁਰੰਤ ਜਰਨਲ ਲਾਭ ਨੇ ਟਾਊਟ ਕੰਵਰਜੀਤ ਤੇ ਉਸਦੇ ਇੱਕ ਸਾਥੀ ਨੂੰ ਬੇਇੱਜ਼ਤੀ ਕਰਕੇ ਕੱਢ ਦਿੱਤਾ। ਕੰਵਰਜੀਤ ਹਮੇਸ਼ਾਂ ਜਰਨਲ ਲਾਭ ਸਿੰਘ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਪਰਮਜੀਤ ਸਿੰਘ ਪੰਜਵੜ, ਜਥੇਦਾਰ ਜਗਤਾਰ ਸਿੰਘ ਹਵਾਰਾ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪਿਤਾ ਬਾਪੂ ਜੋਗਿੰਦਰ ਸਿੰਘ ਵਿਰੁੱਧ ਬੋਲਦਾ ਸੀ। ਇਹ ਬੰਦਾ ਜਥੇਦਾਰ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਅਤੇ ਜਥੇਦਾਰ ਵਧਾਵਾ ਸਿੰਘ ਬੱਬਰ ਦੇ ਵਿਰੋਧ ਵਿੱਚ ਵੀ ਬੋਲਦਾ ਸੀ ਅਤੇ ਤਰ੍ਹਾਂ-ਤਰ੍ਹਾਂ ਦੇ ਇਲਜ਼ਾਮ ਲਗਾਉਂਦਾ ਸੀ ਜੋ ਮੈਂ ਲਿਖਣ ਤੋਂ ਗ਼ੁਰੇਜ਼ ਕਰ ਰਿਹਾ ਹਾਂ। ਇਹ ਕੰਵਰਜੀਤ ਟੋਟ ਭਾਈ ਦਲਜੀਤ ਸਿੰਘ ਬਿੱਟੂ ਨੂੰ ਮਰਵਾਉਣਾ ਚਾਹੁੰਦਾ ਸੀ ਤੇ ਕਹਿੰਦਾ ਸੀ ਕਿ ਇਸ ਨੂੰ ਮਾਰਨਾ ਬਹੁਤ ਵੱਡਾ ਪੁੰਨ ਹੈ। ਜੇ ਗੈਂਗਸਟਰ ਤੋਂ ਮਰਵਾਇਆ ਤਾਂ ਬਿੱਟੂ ਨੇ ਸ਼ਹੀਦ ਬਣ ਜਾਣਾ, ਇਸ ਲਈ ਕੋਈ ਇਸ ਨੂੰ ਤੇਰੇ ਵਰਗਾ ਸਿੱਖ ਕੌਮ ਦਾ ਕੋਈ ਯੋਧਾ ਮਾਰੇ ਤਾਂ ਬਿੱਟੂ ਨੂੰ ਮਾਰ ਕੇ ਇਤਿਹਾਸ ਵਿੱਚ ਸਦੀਆਂ ਤੱਕ ਨਾਮ ਰਹੇਗਾ। ਜਿਸ ਤਰੀਕੇ ਨਾਲ ਜਨਰਲ ਲਾਭ ਸਿੰਘ ਦੀ ਸ਼ਹੀਦੀ ਹੋਈ ਇਹ ਉਸ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਭੱਦੀਆਂ ਗੱਲਾਂ ਕਰਕੇ ਕਿਰਦਾਰਕੁਸ਼ੀ ਕਰਦਾ ਸੀ, ਇਹੋ ਜਿਹੇ ਹੀ ਇਲਜ਼ਾਮ ਇਸਨੇ ਜਥੇਦਾਰ ਭਾਈ ਸੁਖਦੇਵ ਸਿੰਘ ਬੱਬਰ ਬਾਰੇ ਵੀ ਲਗਾਏ ਸਨ। ਜਿਸ ਦਿਨ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਹੋਈ ਤਾਂ ਉਹਨਾਂ ਨਾਲ ਸਹਿਮਤ ਅਤੇ ਅਸਹਿਮਤ ਸਾਰੇ ਹੀ ਸਿੱਖਾਂ ਨੇ ਭਾਰੀ ਦੁੱਖ ਮਨਾਇਆ, ਪਰ ਇਹ ਕੰਵਰਜੀਤ ਟੋਟ ਜੋ ਬਹੁਤ ਖੁਸ਼ ਸੀ ਅਤੇ ਕਹਿੰਦਾ ਸੀ ਕਿ ਇੱਦਾਂ ਵੱਜਦੀਆਂ ਹੁੰਦੀਆਂ ਗੋਲ਼ੀਆਂ ਦੇ ਬਦਲੇ ਗੋਲੀਆਂ, ਇਸਨੇ ਸੰਧੂ ਅੰਮ੍ਰਿਤ ਵੇਲੇ ਮਾਰਿਆ ਤੇ ਹੁਣ ਪੰਜਵੜ ਵੀ ਤੜਕੇ ਉਸੇ ਤਰ੍ਹਾਂ ਅਗਲਿਆਂ ਨੇ ਮਾਰਿਆ। ਇਹ ਕੰਵਰਜੀਤ ਇਹ ਵੀ ਕਹਿੰਦਾ ਸੀ ਕਿ ਸੰਤ ਜਰਨੈਲ ਸਿੰਘ ਦਾ ਨਾਮ ਲੈਣਾ ਤਾਂ ਸਾਡੀ ਮਜਬੂਰੀ ਹੈ, ਅਸਲ ਚ ਦਮਦਮੀ ਟਕਸਾਲ ਨੇ ਕੁਝ ਨਹੀਂ ਕੀਤਾ, ਸਾਰਾ ਕੁਝ ਤਾਂ ਅਸੀਂ ਹੀ ਕੀਤਾ ਹੈ। ਮੈਨੂੰ ਇਸ ਦੀਆਂ ਗੱਲਾਂ ਤੋਂ ਮਹਿਸੂਸ ਹੁੰਦਾ ਸੀ ਕਿ ਜਰਨਲ ਲਾਭ ਸਿੰਘ ਜੀ ਦੀ ਸ਼ਹੀਦੀ ਵਿੱਚ ਵੀ ਇਸ ਦਾ ਪੂਰਾ ਹੱਥ ਸੀ, ਕਿਉਂਕਿ ਜਨਰਲ ਲਾਭ ਸਿੰਘ ਨੂੰ ਇਹ ਆਪਣਾ ਵੈਰੀ ਮੰਨਦਾ ਸੀ, ਅਤੇ ਜਰਨਲ ਲਾਭ ਸਿੰਘ ਦਾ ਇੱਕ ਕਾਤਲ ਇਸ ਟੋਟ ਦੇ ਕਹਿਣ ਮੁਤਾਬਿਕ ਇਸ ਦੇ ਨੇੜੇ ਹੀ (ਅਮਰੀਕਾ) ਰਹਿੰਦਾ ਹੈ, ਬਾਕੀ ਪੁਰਾਣੇ ਸਿੰਘ ਇਸ ਖੋਜ ਕਰਨ। ਇਹ ਆਪਣੇ ਆਪ ਨੂੰ ਬੱਬਰ ਦੱਸਦਾ ਹੈ ਤੇ ਬੱਬਰਾਂ ਦੇ ਇੱਕ ਛੋਟੇ ਜਿਹੇ ਗਰੁੱਪ ਨਾਲ ਵੀ ਸੰਬੰਧਿਤ ਹੈ। ਮੈਂ ਜੋਂ ਵੀ ਲਿਖਿਆ ਹੈ ਪੂਰੀ ਜ਼ਿੰਮੇਵਾਰੀ ਨਾਲ ਲਿਖਿਆ ਹੈ ਤੇ ਮੈਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਇਹ ਗੱਲਾ ਕਹਿ ਸਕਦਾਂ ਹਾਂ। ਜ਼ਿਕਰਯੋਗ ਹੈ ਕਿ ਕੰਵਰਜੀਤ ਸਿੰਘ ਯੂ.ਐਸ.ਏ. ਨੇ ਫੈਡਰੇਸ਼ਨ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਸ਼ਹੀਦਾਂ ਬਾਬਤ ਲਿਖੀਆਂ ਕਿਤਾਬਾਂ ਦੇ ਵਿਰੁੱਧ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਵੀ ਲਿਖੀ ਹੈ ਜਿਸ ਦ ਰਣਜੀਤ ਸਿੰਘ ਕੋਲ ਸਾਰੇ ਸਬੂਤ ਮੌਜੂਦ ਹਨ ਅਤੇ ਇਹੀ ਕੰਵਰਜੀਤ ਜੋ ਸ਼ਹੀਦ ਭਾਈ ਬਲਵਿੰਦਰ ਸਿੰਘ ਪੰਜੋਲਾ ਦੀ ਸਪੁੱਤਰੀ ਢਾਡੀ ਬੀਬੀ ਕਿਰਨਜੋਤ ਕੌਰ ਖਾਲਸਾ ਅਤੇ ਹੋਰ ਸੰਘਰਸ਼ੀ ਸਿੰਘਾਂ ਖਿਲਾਫ ਕਾਫੀ ਮੰਦੀ ਸ਼ਬਦਾਵਲੀ ਲਿਖ ਚੁੱਕਾ ਹੈ ਜਿਸ ਬਾਰੇ ਇਸਨੇ ਕੁਝ ਮਹੀਨੇ ਪਹਿਲਾਂ ਮਾਫੀ ਵੀ ਮੰਗੀ ਸੀ ਪਰ ਹੁਣ ਦੁਬਾਰਾ ਫਿਰ ਇਹ ਪੁਲਿਸ ਨੂੰ ਚਿੱਠੀਆਂ ਲਿਖ ਰਿਹਾ ਹੈ।
Posted By: GURBHEJ SINGH ANANDPURI