Nazrana Times

ਪੰਜਾਬੀ

ਨਸ਼ਿਆਂ ਵਿਰੁੱਧ ਯੁੱਧ ਲਹਿਰ ਨੂੰ ਹਰ ਘਰ ਤੱਕ ਪਹੁੰਚਾਵਾਂਗੇ ਇਸ ਲਈ ਲੋਕਾਂ ਦਾ ਸਾਥ ਚਾਹੀਦਾ - ਚੇਅਰਮੈਨ ਛਨਾਖ ਸਿੰਘ

30 May, 2025 08:49 PM

ਟਾਂਗਰਾ - ਸੁਰਜੀਤ ਸਿੰਘ ਖਾਲਸਾ

ਨਸ਼ਿਆਂ ਦੇ ਕਾਰੋਬਾਰ ਕਰਨ ਵਾਲਿਆਂ ਨੂੰ ਜਾਂ ਤਾਂ ਆਪਣਾ ਧੰਦਾ ਪੱਕੇ ਤੌਰ ਤੇ ਬੰਦ ਕਰਨਾ ਪਵੇਗਾ ਜਾਂ ਪੰਜਾਬ ਛੱਡ ਕੇ ਭੱਜਣਾ ਪਵੇਗਾ ਉਹਨਾਂ ਲਈ ਹੁਣ ਲੋਕਾਂ ਵਿੱਚ ਕੋਈ ਥਾਂ ਨਹੀਂ ਹੈ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪਿੰਡ ਟਾਂਗਰਾ ਵਿਖੇ ਚੇਅਰਮੈਨ ਸ਼ਨਾਖ ਸਿੰਘ ਸਰਬਜੀਤ ਸਿੰਘ ਡਿੰਪੀ ਸੀਨੀਅਰ ਆਗੂ ਹਰਪਾਲ ਸਿੰਘ ਚੌਹਾਨ ਨੇ ਕਿਹਾ ਕਿ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਲੋਕਾਂ ਨੇ ਨਸ਼ੇ ਦੇ ਕਾਰੋਬਾਰ ਤੋਂ ਆਪਣੀਆਂ ਵੱਡੀਆਂ ਵੱਡੀਆਂ ਜਾਇਦਾਦਾਂ ਉਸਾਰੀਆਂ ਹਨ ਉਹਨਾਂ ਸਾਰਿਆਂ ਤੇ ਹੁਣ ਪੀਲਾ ਪੰਜਾ ਚੱਲੇਗਾ ਜਿਹੜੇ ਨੌਜਵਾਨ ਕਿਸੇ ਗਲਤੀ ਕਾਰਨ ਨਸ਼ਿਆਂ ਦੇ ਵਿੱਚ ਜਕੜੇ ਜਾ ਚੁੱਕੇ ਹਨ ਉਹਨਾਂ ਦਾ ਇਲਾਜ ਕਰਾਉਣ ਲਈ ਸਰਕਾਰ ਹਰ ਤਰ੍ਹਾਂ ਦਾ ਖਰਚਾ ਆਪਣੇ ਕੋਲੋਂ ਕਰੇਗੀ ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਸਮਾਜ ਨੂੰ ਤਰਕੀ ਤੇ ਵਿਕਾਸ ਵਲ ਤੋਰਨ ਲਈ ਅੱਗੇ ਆਉਣ ਨਸ਼ੇ ਨੂੰ ਜੜਾਂ ਤੋਂ ਖਤਮ ਕਰਨ ਵਾਸਤੇ ਲੋਕਾਂ ਦੇ ਸਹਿਯੋਗ ਦੀ ਲੋੜ ਹੈ ਇਸ ਸਮੇਂ ਪ੍ਰਮੁੱਖ ਆਗੂ ਸਰਪੰਚ ਟਾਂਗਰਾ ਲਖਵਿੰਦਰ ਕੌਰ ਭੱਠਲ ਸਰਪੰਚ ਅਡਾ ਟਾਂਗਰਾ ਗੁਰਦੇਵ ਸਿੰਘ ਦੇਬੀ ਮੈਂਬਰ ਸਾਹਿਬ ਸਿੰਘ ਮੈਂਬਰ ਸ਼ਸ਼ੀ ਅਤੇ ਹੋਰ ਪੰਚਾਇਤ ਮੈਂਬਰ ਹਾਜ਼ਰ ਸਨ|

Posted By: GURBHEJ SINGH ANANDPURI

Latest News

Loading…
Loading the web debug toolbar…
Attempt #