Nazrana Times

ਪੰਜਾਬੀ

ਬੱਬਰ ਖ਼ਾਲਸਾ ਨੂੰ ਬਦਨਾਮ ਕਰਨ ਲਈ ਜਥੇਬੰਦੀ ਦਾ ਝੂਠਾ ਨਾਮ ਵਰਤ ਕੇ ਕੰਵਰਜੀਤ ਸਿੰਘ ਯੂ.ਐਸ.ਏ. ਸਾਨੂੰ ਗੈਂਗਸਟਰਾਂ ਤੋਂ ਮਰਵਾਉਣਾ ਚਾਹੁੰਦਾ ਹੈ : ਰਣਜੀਤ ਸਿੰਘ, ਭੁਪਿੰਦਰ ਸਿੰਘ, ਕਿਰਨਜੋਤ ਕੌਰ

16 Jul, 2025 01:51 AM

ਦਮਦਮੀ ਟਕਸਾਲ, ਜਥੇਦਾਰ ਹਵਾਰਾ, ਵਧਾਵਾ ਸਿੰਘ, ਪੰਜਵੜ ਤੇ ਬਿੱਟੂ ਦੀ ਵੀ ਕਰ ਚੁੱਕੈ ਕਿਰਦਾਰਕੁਸ਼ੀ

ਅੰਮ੍ਰਿਤਸਰ, 15 ਜੁਲਾਈ, ਨਜਰਾਨਾ ਟਾਈਮਜ ਬਿਊਰੋ

ਸਿੱਖ ਪ੍ਰਚਾਰਕ, ਪੰਥਕ ਲੇਖਕ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਸ਼ਹੀਦ ਭਾਈ ਬਲਵਿੰਦਰ ਸਿੰਘ ਪੰਜੋਲਾ ਦੀ ਸਪੁੱਤਰੀ ਢਾਡੀ ਬੀਬੀ ਕਿਰਨਜੋਤ ਕੌਰ ਖਾਲਸਾ ਨੇ ਦੁਬਾਰਾ ਫਿਰ ਇਹ ਖੁਲਾਸਾ ਕਰਦਿਆਂ ਸੋਸ਼ਲ ਮੀਡੀਆ ਖਾਤੇ ਉੱਤੇ ਲਿਖਿਆ ਹੈ ਕਿ ਕੰਵਰਜੀਤ ਸਿੰਘ ਯੂ.ਐਸ.ਏ. ਜੋ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਤੇ ਪੰਥਕ ਸਿੰਘਾਂ ਦੀ ਪੁਲਿਸ ਨੂੰ ਟਾਊਟੀ ਕਰ ਰਿਹਾ ਹੈ ਤੇ ਸ਼ਹੀਦ ਪਰਿਵਾਰ ਦੀ ਧੀ ਨੂੰ ਵਾਰ-ਵਾਰ ਜ਼ਲੀਲ ਕਰ ਰਿਹਾ ਹੈ। ਇਸ ਦੀ ਕਰਤੂਤ ਕਰਕੇ ਸ਼ਹੀਦ ਭਾਈ ਬਲਵਿੰਦਰ ਸਿੰਘ ਪੰਜੋਲਾ ਦੀ ਧੀ ਨੂੰ, ਭੁਪਿੰਦਰ ਸਿੰਘ ਛੇ ਜੂਨ ਨੂੰ ਅਤੇ ਰਣਜੀਤ ਸਿੰਘ ਨੂੰ ਚਾਰ ਘੰਟੇ ਹੁਸ਼ਿਆਰਪੁਰ ਦੇ ਥਾਣੇ ਵਿੱਚ ਖੱਜਲ ਖੁਆਰ ਹੋਣਾ ਪਿਆ। ਇਹ ਸਾਨੂੰ ਮਾਰਨ ਦੀਆਂ ਧਮਕੀਆਂ ਵੀ ਦਿਵਾ ਚੁੱਕਾ ਹੈ, ਹੁਣ ਵੀ ਲੋਕਾਂ ਨੂੰ ਕਹਿੰਦਾ ਫਿਰਦਾ ਹੈ ਕਿ ਉਹ ਗੈਂਗਸਟਰਾਂ ਤੋਂ ਸਾਨੂੰ ਮਰਵਾ ਦੇਵੇਗਾ, ਇਹ ਬੰਦਾ ਕਿਸੇ ਸਿਰਫਿਰੇ ਨੂੰ ਪੈਸੇ ਦੇ ਕੇ ਸਾਨੂੰ ਮਾਰਨ ਦਾ ਪਲੈਨ ਬਣਾ ਰਿਹਾ ਹੈ। ਇਹ ਭਾਈ ਦਲਜੀਤ ਸਿੰਘ ਬਿੱਟੂ ਨੂੰ ਮਰਵਾਉਣ ਲਈ ਵੀ ਬੰਦੇ ਤਿਆਰ ਕਰਦਾ ਰਿਹਾ ਸੀ। ਕੰਵਰਜੀਤ ਸਿੰਘ ਬਾਰੇ ਇਹ ਵੀ ਪਤਾ ਲੱਗਾ ਹੈ ਕਿ ਇਹ ਪਹਿਲਾਂ ਪੁਲਿਸ ਵਿੱਚ ਹੁੰਦਾ ਸੀ ਤੇ ਸਰਕਾਰ ਨੇ ਇਸ ਕੈਟ ਨੂੰ ਸੰਘਰਸ਼ੀ ਸਿੰਘਾਂ ਵਿੱਚ ਫਿੱਟ ਕਰ ਦਿੱਤਾ ਜਿਸ ਦਾ ਪਤਾ ਲੱਗਦਿਆਂ ਹੀ ਜੁਝਾਰੂ ਸਿੰਘਾਂ ਨੇ ਇਸਨੂੰ ਖ਼ਾਲਿਸਤਾਨ ਕਮਾਂਡੋ ਫੋਰਸ ਵਿੱਚੋਂ ਕੱਢਿਆ ਤੇ ਬਾਅਦ ਵਿੱਚ ਇਹ ਬੱਬਰਾਂ ਦੇ ਸੰਪਰਕ ਵਿੱਚ ਆ ਗਿਆ ਤੇ ਇਸ ਨੇ ਸੰਘਰਸ਼ ਦਾ ਬਹੁਤ ਨੁਕਸਾਨ ਕੀਤਾ। ਅਸੀਂ ਸਮਝਦੇ ਹਾਂ ਕਿ ਅਜਿਹੇ ਕੈਟਾਂ-ਮੁਖਬਰਾਂ ਕਰਕੇ ਹੀ ਜਥੇਦਾਰ ਭਾਈ ਸੁਖਦੇਵ ਸਿੰਘ ਬੱਬਰ, ਜਥੇਦਾਰ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ, ਜਥੇਦਾਰ ਭਾਈ ਤਲਵਿੰਦਰ ਸਿੰਘ ਬੱਬਰ ਅਤੇ ਹੋਰ ਸੂਰਮੇ ਫੜੇ ਗਏ ਹੋਣਗੇ। ਸੰਘਰਸ਼ ਵਿੱਚ ਇਸ ਨੂੰ ਕੈਟ, ਡਾਕਟਰ ਤੇ ਪਰੈਡੂ ਕਿਹਾ ਜਾਂਦਾ ਸੀ ਤੇ ਹੁਣ ਵੀ ਇਹ ਭਾਰਤ ਸਰਕਾਰ ਲਈ ਕੰਮ ਕਰ ਰਿਹਾ ਹੈ। ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਸ਼ਹੀਦਾਂ ਬਾਬਤ ਲਿਖੀਆਂ ਕਿਤਾਬਾਂ ਖ਼ਿਲਾਫ਼ ਅਮਿਤ ਸ਼ਾਹ ਨੂੰ ਚਿੱਠੀ ਵੀ ਲਿਖ ਚੁੱਕਾ ਹੈ, ਜਿਸ ਕਰਕੇ ਦੋ ਵਾਰ ਅਸੀਂ ਸੀ.ਆਈ.ਏ. ਸਟਾਫ ਵਿੱਚ ਪੇਸ਼ੀ ਭੁਗਤ ਕੇ ਆਏ ਹਾਂ। ਕੌਮੀ ਸ਼ਹੀਦਾਂ ਅਤੇ ਜੁਝਾਰੂ ਸਿੰਘਾਂ ਖ਼ਿਲਾਫ਼ ਇਹ ਬੇਹੱਦ ਘਟੀਆ ਸ਼ਬਦਾਵਲੀ ਬੋਲਦਾ ਹੈ। ਇਸ ਨੇ ਬੰਦੀ ਸਿੰਘ ਭਾਈ ਗੁਰਮੀਤ ਸਿੰਘ ਇੰਜੀਨੀਅਰ ਦੇ ਜੁਝਾਰੂ ਚਾਚਾ ਜੀ ਭਾਈ ਜਰਨੈਲ ਸਿੰਘ ਜੀ ਨੂੰ ਵੀ ਨਹੀਂ ਸੀ ਬਖਸ਼ਿਆ ਤੇ ਹੋਰ ਵੀ ਕਾਫ਼ੀ ਸਿੰਘਾਂ ਨੂੰ ਇਸਨੇ ਮਾਨਸਿਕ ਪੱਖੋਂ ਪ੍ਰੇਸ਼ਾਨ ਕੀਤਾ ਸੀ। ਇਸ ਨੇ ਦਮਦਮੀ ਟਕਸਾਲ ਖ਼ਿਲਾਫ਼ ਅਤਿ ਨੀਚ ਸ਼ਬਦ ਲਿਖੇ ਹਨ। ਸੰਤ ਭਿੰਡਰਾਂਵਾਲਿਆਂ ਦੇ ਪਿਤਾ ਬਾਪੂ ਜੋਗਿੰਦਰ ਸਿੰਘ ਅਤੇ ਜਥੇਦਾਰ ਭਾਈ ਵਧਾਵਾ ਸਿੰਘ ਬੱਬਰ ਦੇ ਖ਼ਿਲਾਫ਼ ਵੀ ਇਹ ਬਹੁਤ ਬੋਲਦਾ ਹੈ। ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਵੀ ਕਿਰਦਾਰਕੁਸ਼ੀ ਕਰ ਚੁੱਕਾ ਹੈ। ਇਸ ਨੇ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ 'ਤੇ ਖ਼ੁਸ਼ੀ ਮਨਾਈ ਅਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦਾ ਵੀ ਇਹ ਵੱਡਾ ਦੋਖੀ ਹੈ ਤੇ ਰਣਜੀਤ ਸਿੰਘ ਦੀ ਕਿਤਾਬ 'ਚ ਉਹਨਾਂ ਦੀ ਜੀਵਨੀ ਪੜ੍ਹ ਕੇ ਪਿੱਟ ਉੱਠਿਆ, ਭਾਈ ਗਜਿੰਦਰ ਸਿੰਘ ਦਲ ਖ਼ਾਲਸਾ ਦੇ ਸੰਦੇਸ਼ ਤੋਂ ਵੀ ਇਸਨੂੰ ਬਹੁਤ ਤਕਲੀਫ਼ ਹੋਈ ਤੇ ਸਰਕਾਰ ਨੂੰ ਲਿਖੀ ਚਿੱਠੀ ਵਿੱਚ ਇਸ ਨੇ ਉਹ ਲਿਖਤਾਂ ਨੱਥੀ ਕੀਤੀਆਂ। ਇਸ ਦੀਆਂ ਕਰਤੂਤਾਂ ਕਰਕੇ ਹੀ ਬੱਬਰ ਖ਼ਾਲਸਾ ਦੇ ਤਿੰਨ ਸਿੰਘਾਂ ਨੇ ਸਪੱਸ਼ਟ ਕੀਤਾ ਸੀ ਕਿ ਇਹ ਜਥੇਬੰਦੀ ਦਾ ਮੈਂਬਰ ਨਹੀਂ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਬੱਬਰਾਂ ਨਾਲ ਸੰਬੰਧਤ ਇਹਨਾਂ ਤਿੰਨਾਂ ਸਿੰਘਾਂ ਨੇ ਹੀ ਇਸ ਨੂੰ ਬਚਾਉਣ ਅਤੇ ਗੱਲ ਨੂੰ ਦਬਾਉਣ ਦਾ ਯਤਨ ਕੀਤਾ ਸੀ, ਜਿਸ ਕਰਕੇ ਅਸੀਂ ਪਿਛਲੀ ਵਾਰ ਚੁੱਪ ਕਰ ਗਏ ਸੀ। ਉਹਨਾਂ ਨੇ ਇਸ ਦੀਆਂ ਕਰਤੂਤਾਂ ਕਰਕੇ ਇਸ ਕੋਲੋਂ ਅੱਧ-ਅਧੂਰੀ ਮਾਫ਼ੀ ਵੀ ਮੰਗਵਾਈ ਸੀ ਅਤੇ ਜ਼ਿੰਮੇਵਾਰੀ ਚੁੱਕੀ ਸੀ ਕਿ ਇਹ ਹੁਣ ਅੱਗੇ ਤੋਂ ਕੋਈ ਵੀ ਅਜਿਹੀ ਹਰਕਤ ਨਹੀਂ ਕਰੇਗਾ। ਅਸੀਂ ਉਦੋਂ ਵੀ ਕਿਹਾ ਸੀ ਕਿ ਇਹ ਬੰਦਾ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ ਵਾਲਾ ਨਹੀਂ ਹੈ ਤੇ ਸਰਕਾਰ ਦੇ ਏਜੰਡੇ ਤਹਿਤ ਕੰਮ ਕਰ ਰਿਹਾ ਹੈ, ਇਸ ਖਿਲਾਫ ਕਾਰਵਾਈ ਕੀਤੀ ਜਾਵੇ। ਹੁਣ ਜਦੋਂ ਕੰਵਰਜੀਤ ਸਿੰਘ ਯੂ.ਐਸ.ਏ. ਉਰਫ ਕਮਲਜੀਤ ਸਿੰਘ (ਪਿੰਡ ਤਲਵੰਡੀ ਗੋਨੀ ਜ਼ਿਲ੍ਹਾ ਹੁਸ਼ਿਆਰਪੁਰ) ਦੁਬਾਰਾ ਫਿਰ ਸਰਕਾਰ ਨੂੰ ਚਿੱਠੀਆਂ ਲਿਖ ਰਿਹਾ ਹੈ ਤਾਂ ਇਸ ਦੇ ਕੁਝ ਸਾਥੀ ਹੁਣ ਖਾਮੋਸ਼ ਹੋ ਚੁੱਕੇ ਹਨ, ਉਹ ਇਸ ਦੀ ਹਰਕਤ ਖਿਲਾਫ ਬੋਲ ਨਹੀਂ ਰਹੇ। ਇਸ ਦੀ ਜ਼ਿੰਮੇਵਾਰੀ ਚੁੱਕਣ ਵਾਲੇ ਸਿੰਘਾਂ ਨਾਲ ਜਦੋਂ ਅਸੀਂ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਬੰਦਾ ਬਹੁਤ ਗਲਤ ਹਰਕਤ ਕਰ ਰਿਹਾ ਹੈ, ਤੁਸੀਂ ਇਸ ਖ਼ਿਲਾਫ਼ ਹੁਣ ਖੁਦ ਨਜਿੱਠੋ, ਅਸੀਂ ਵਿੱਚ ਨਹੀਂ ਆਵਾਂਗੇ। ਅਸੀਂ ਖ਼ਾਲਸਾ ਪੰਥ ਨੂੰ ਦੁਬਾਰਾ ਫਿਰ ਦੱਸਣਾ ਚਾਹੁੰਦੇ ਹਾਂ ਕਿ ਇਹ ਕੰਵਰਜੀਤ ਸਿੰਘ ਯੂਐਸਏ ਜੋ ਸਾਡਾ ਜਾਨੀ ਨੁਕਸਾਨ ਜਾਂ ਫਿਰ ਸਰਕਾਰ ਕੋਲੋਂ ਕੋਈ ਕਾਰਵਾਈ ਕਰਵਾ ਸਕਦਾ ਹੈ। ਇਸ ਦਾ ਹੁਣ ਕੀ ਕੀਤਾ ਜਾਵੇ ?

Posted By: ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

Latest News

Loading…
Loading the web debug toolbar…
Attempt #