Nazrana Times

ਪੰਜਾਬੀ

ਪ੍ਰਸਿੱਧ ਜਿੳਤਿਸ਼ੀ ਕੇ਼.ਪੀ. ਸਿੰਘ ਨੂੰ ਅਧਿਆਤਮਿਕਤਾ ਦੇ ਖ਼ੇਤਰ ਵਿੱਚ ਖੋਜਾਂ ਅਤੇ ਯਤਨਾਂ ਲਈ’ ਲੰਡਨ ਬੁੱਕ ਆਫ਼ ਰਿਕਾਰਡਜ਼’  ਦਾ ਸਰਟੀਫਿਕੇਟ ਪ੍ਰਦਾਨ

08 Oct, 2026 04:02 PM

ਜਲੰਧਰ, 8 ਅਕਤੂਬਰ ਗੌਰਵ ਮੜੀਆ 

ਕੇ.ਪੀ਼ ਸਿੰਘ ਨੂਰਮਹਿਲ   ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਸੰਬੰਧਤ ਵਿਸ਼ਵ-ਪ੍ਰਸਿੱਧ ਜਿਓਤਿਸ਼ੀ ਪੰਡਿਤ ਕੇ.ਪੀ. ਸਿੰਘ ਨੂਰਮਹਿਲ ਉਰਫ਼ ਕਰਮਪਾਲ ਸਿੰਘ ਦੁਸਾਂਝ ਨੂੰ, ਜਿਓਤਿਸ਼, ਵਾਸਤੂ ਅਤੇ ਅਧਿਆਤਮਿਕਤਾ ਦੇ ਖੇਤਰ ਵਿੱਚ 1978 ਤੋਂ ਲੈ ਕੇ ਹੁਣ ਤੱਕ ਦੀਆਂ ਉਨ੍ਹਾਂ ਦੀਆਂ ਖੋਜਾਂ ਅਤੇ ਯਤਨਾਂ ਲਈ 'ਲੰਡਨ ਬੁੱਕ ਆਫ਼ ਵਰਲਡ ਰਿਕਾਰਡਜ਼' ਦਾ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ ਹੈ ਜੋ ਕਿ ਦੁਨੀਆ ਭਰ ਵਿੱਚ ਅਸਾਧਾਰਣ ਅਤੇ ਮਹੱਤਵਪੂਰਨ ਮਨੁੱਖੀ ਪ੍ਰਾਪਤੀਆਂ, ਰਿਕਾਰਡਾਂ ਅਤੇ ਵਿਸ਼ੇਸ਼ ਯੋਗਦਾਨ ਨੂੰ ਮਾਨਤਾ ਦੇਣ ਵਾਲੀ ਇੱਕ ਪ੍ਰਮੁੱਖ ਅੰਤਰਰਾਸ਼ਟਰੀ ਸੰਸਥਾ ਹੈ। ਇਹ ਸਰਟੀਫਿਕੇਟ ਯੂਰਪੀਅਨ ਯੂਨੀਅਨ ਦੇ ਕਰੋਏਸ਼ੀਆ ਗਣਰਾਜ ਦੇ ਮੁੱਖੀ ਡਾ. ਇਵਾਨ ਗਾਸੀਨਾ ਅਤੇ ਭਾਰਤ ਦੇ ਅੰਤਰਰਾਸ਼ਟਰੀ ਚੇਅਰਮੈਨ ਡਾ. ਅਵਿਨਾਸ਼ ਡੀ. ਸਾਕੁੰਡੇ ਦੇ ਦਸਤਖ਼ਤਾਂ ਨਾਲ ਭੇਟ ਕੀਤਾ ਗਿਆ।

 ਇਹ ਸੰਸਥਾ ਯੂਨਾਈਟਿਡ ਕਿੰਗਡਮ ਅਤੇ ਯੂਰਪ ਸਮੇਤ ਵਿਸ਼ਵ ਪੱਧਰ 'ਤੇ ਕੰਮ ਕਰਦੀ ਹੈ ਅਤੇ ਉਨ੍ਹਾਂ ਵਿਅਕਤੀਆਂ, ਸੰਸਥਾਵਾਂ ਅਤੇ ਆਗੂਆਂ ਦਾ ਸਨਮਾਨ ਕਰਦੀ ਹੈ ਜੋ ਵੱਖ-ਵੱਖ ਖੇਤਰਾਂ ਵਿੱਚ ਅਸਾਧਾਰਣ ਪ੍ਰਤਿਭਾ, ਹੁਨਰ ਅਤੇ ਸ਼ਾਨਦਾਰ ਕੰਮ ਦਾ ਪ੍ਰਦਰਸ਼ਨ ਕਰਦੇ ਹਨ। ਸੰਸਥਾ ਦੁਆਰਾ ਤੈਅ ਕੀਤੇ ਗਏ ਮਿਆਰਾਂ ਅਤੇ ਜਿਊਰੀ ਦੀ ਸਖ਼ਤ ਜਾਂਚ ਤੋਂ ਬਾਅਦ ਰਿਕਾਰਡਾਂ ਦੀ ਪੁਸ਼ਟੀ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਸਫਲ ਉਮੀਦਵਾਰ ਨੂੰ ਸਰਟੀਫਿਕੇਟ ਅਤੇ ਐਕਸੀਲੈਂਸ ਅਵਾਰਡ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਲੰਡਨ ਬੁੱਕ ਆਫ਼ ਵਰਲਡ ਰਿਕਾਰਡਜ਼ ਵਿੱਚ ਆਪਣਾ ਨਾਮ ਸ਼ਾਮਲ ਹੋਣ ਤੋਂ ਬਾਅਦ, ਸ੍ਰੀ ਸਿੰਘ ਨੂੰ ਸਾਰੇ ਜਿਓਤਿਸ਼ ਭਾਈਚਾਰੇ, ਦੋਸਤਾਂ ਅਤੇ ਸ਼ੁਭਚਿੰਤਕਾਂ ਵੱਲੋਂ ਲਗਾਤਾਰ ਵਧਾਈ ਸੁਨੇਹੇ ਮਿਲ ਰਹੇ ਹਨ।

Posted By: Gaurav Maria

Latest News