Nazrana Times

ਪੰਜਾਬੀ

ਆਦਮਪੁਰ ਵਿਖੇ ਯੂਨੀਵਰਸਿਟੀ ਚੋਣਾਂ ਲਈ ਵੋਟਾਂ ਪਈਆਂ

20 Jan, 2025 05:30 AM

ਆਦਮਪੁਰ 17 ਅਕਤੂਬਰ - (ਮਨਪ੍ਰੀਤ ਕੌਰ)ਪੰਜਾਬ ਯੂਨੀਵਰਸਟੀ ਦੀ ਸੈਨੇਟ ਚੁਨਣ ਲਈ ਅੱਜ ਰਾਮਗੜ੍ਹੀਆ ਕਾਲਜ ਆਦਮਪੁਰ ਵਿਖੇ ਵੋਟਾਂ ਪਈਆਂ ਜਿਸ ਵਿਚ ਯੂਨੀਵਰਸਿਟੀ ਤੋਂ ਪੜ੍ਹੇ ਰਜਿਸਟਰਡ ਵੋਟਰਾਂ ਨੇ ਆਪਣੀ ਵੋਟ ਦਾ ਪ੍ਰਯੋਗ ਕੀਤਾ । ਜਿਕਰਯੋਗ ਹੈ ਕਿ ਜਿੱਤੇ ਹੋਏ ਉਮੀਦਵਾਰ ਯੂਨੀਵਰਸਿਟੀ ਦੇ ਪ੍ਰਬੰਧਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ । ਇਹ ਚੋਣਾਂ ਅੱਜ ਸ਼ਾਂਤੀਪੂਰਨ ਤੇ ਸੁਖਾਵੇਂ ਮਾਹੌਲ ਵਿਚ ਸੰਪੂਰਨ ਹੋਈਆਂ । ਇਸ ਮੋਕੇ ਸੰਨੀ ਮਹਿਮਦਪੁਰ, ਲੈਕਚਰਾਰ ਗੁਰਿੰਦਰ ਸਿੰਘ, ਬੀ. ਐੱਮ. ਮਨਜੋਤ ਸਿੰਘ, ਮਾਸਟਰ ਗੁਰਜੀਤ ਸਿੰਘ ਪੰਡੋਰੀ, ਐਡਵੋਕੇਟ ਹਰਪ੍ਰੀਤ ਸਿੰਘ, ਕਮਲ ਕਡਿਆਣਾ , ਮਹਿੰਦਰਪਾਲ, ਹਰਵਿੰਦਰ ਸਾਬੀ, ਰਮਨ ਬੈਂਸ, ਅਮਨਦੀਪ ਬਿੱਕੀ , ਮਨਜੀਤ ਸਿੰਘ ,ਹਰਵੀਰ ਸਿੰਘ ਬਾਂਸਲ ਤੇ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦੇ ਮੌਜੂਦ ਸਨ ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #