Nazrana Times

ਪੰਜਾਬੀ

ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਜਲੰਧਰ ਜੋਨ ਵੱਲੋਂ ਗੁਰਮਤਿ ਸਮਾਗਮ ਕਰਵਾਇਆ।

20 Jan, 2025 05:30 AM

ਆਦਮਪੁਰ 16  (  ਮਨਪ੍ਰੀਤ ਕੌਰ  ) ਸਿੱਖ ਮਿਸ਼ਨਰੀ ਕਾਲਜ (ਰਜਿ:) ਲੁਧਿਆਣਾ ਦੇ ਜਲੰਧਰ ਜੋਨ ਵੱਲੋਂ ਸਰਕਲ ਕਾਲਰਾ ਦੇ ਭਰਪੂਰ ਸਹਿਯੋਗ ਨਾਲ ਗੁਰੂ ਅਮਰਦਾਸ ਜੀ ਦੇ 450 ਸਾਲਾਂ ਜੋਤੀ ਜੋਤਿ ਸਮਾਉਣ ਦਿਵਸ ਤੇ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਗੱਦੀ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਜੋਗੀਆਣਾ ਸਾਹਿਬ ਪਿੰਡ ਕਾਲਰਾ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸਰਕਲ ਭੁੰਗਰਨੀ ਤੇ ਸਰਕਲ ਕਾਲਰਾ ਦੇ ਬੱਚਿਆਂ ਵੱਲੋਂ ਕੀਰਤਨ ਕੀਤਾ ਗਿਆ। ਸਰਕਲ ਭੋਗਪੁਰ ਦੀ ਵਿਦਿਆਰਥਣ ਨੇ ਲੈਕਚਰ ਕੀਤਾ। ਜਲੰਧਰ ਸਰਕਲ ਦੀਆਂ ਵਿਦਿਆਰਥਣਾਂ ਨੇ ਕਵੀਸ਼ਰੀ ਪੇਸ਼ ਕੀਤੀ। ਬੀਬੀ ਸਰਬਜੀਤ ਕੌਰ ਅਨੰਦਪੁਰੀ ਵੱਲੋਂ ਸੰਗਤਾਂ ਨਾਲ ਸ਼ਬਦ ਵੀਚਾਰ ਦੀ ਸਾਂਝ ਪਾਈ। ਸਮੁੱਚੇ ਪ੍ਰੋਗਰਾਮ ਦੌਰਾਨ ਸ. ਸਵੇਗ ਸਿੰਘ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ।ਸਮਾਗਮ ਦੀ ਸਮਾਪਤੀ ਉਪਰੰਤ ਸ.ਰੱਜਤ ਸਿੰਘ ਜੋਨਲ ਆਰਗੇਨਾਈਜਰ ਦੀ ਅਗਵਾਈ ਵਿੱਚ ਜਲੰਧਰ ਜੋਨ ਦੇ ਸਾਰੇ ਸਰਕਲਾਂ ਦੀ ਸਾਂਝੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸਿੱਖ ਫੁਲਵਾੜੀ ਮੈਗਜ਼ੀਨ ਦੀ ਗਿਣਤੀ ਵਧਾਉਣ ਬਾਰੇ , ਦੋ ਸਾਲਾਂ ਸਿੱਖ ਮਿਸ਼ਨਰੀ ਪੱਤਰ ਵਿਹਾਰ ਕੋਰਸ ਬਾਰੇ, ਸਲਾਨਾ ਗੁਰਮਤਿ ਸਮਾਗਮ ਵਿੱਚ ਵਿੱਚ ਸੰਗਤਾਂ ਦੀ ਗਿਣਤੀ ਵਧਾਉਣ ਬਾਰੇ ਵਿਚਾਰਾਂ ਕੀਤੀਆਂ ਗਈਆਂ। ਨਵੀਂ ਜੋਨਲ ਕਮੇਟੀ ਬਣਾਈ ਗਈ। ਇਸ ਮੀਟਿੰਗ ਵਿਚ ਬਲਜੀਤ ਸਿੰਘ ਸਰਕਲ ਇੰਚਾਰਜ ਜਲੰਧਰ, ਸਵੇਗ ਸਿੰਘ ਸਰਕਲ ਇੰਚਾਰਜ ਕਾਲਰਾ, ਕੁਲਵੀਰ ਕੌਰ ਸਰਕਲ ਇੰਚਾਰਜ ਭੋਗਪੁਰ, ਅਵਤਾਰ ਸਿੰਘ ਸਰਕਲ ਇੰਚਾਰਜ ਅਹਿਰਾਣਾ ਕਲਾਂ, ਸਤਪਾਲ ਸਿੰਘ ਸਰਕਲ ਇੰਚਾਰਜ ਭੁੰਗਰਨੀ ਤੇ ਸਰਬਜੀਤ ਸਿੰਘ, ਮਨਦੀਪ ਸਿੰਘ, ਅੰਮ੍ਰਿਤਪਾਲ ਕੌਰ, ਹਰਰਾਜਵਿੰਦਰ ਕੌਰ, ਨਰਿੰਦਰ ਸਿੰਘ ਆਦਿ ਹਾਜ਼ਰ ਸਨ!

Posted By: GURBHEJ SINGH ANANDPURI

Latest News

Loading…
Loading the web debug toolbar…
Attempt #