ਪੱਦੀ ਜਾਗੀਰ ਦੇ ਖੂਨਦਾਨ ਕੈਂਪ ਵਿੱਚ ਅੰਬੇਡਕਰ ਸੈਨਾ ਆਫ ਇੰਡੀਆ ਦੀ ਵਿਸ਼ੇਸ਼ ਹਾਜ਼ਰੀ
ਅੱਪਰਾ, 13 ਮਈ-(ਤੀਰਥ ਸਿੰਘ ਮੈਂਗੜ੍ਹਾ):-ਗ੍ਰਾਮ ਪੰਚਾਇਤ ਪੱਦੀ ਜਾਗੀਰ ਵੱਲੋਂ ਮਨੁੱਖਤਾ ਦੀ ਭਲਾਈ ਅਤੇ ਸਮਾਜ ਸੇਵਾ ਨੂੰ ਸਮਰਪਿਤ ਖੂਨਦਾਨ ਕੈਂਪ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ, ਜਿਸ ਦੀ ਅੰਬੇਡਕਰ ਸੈਨਾ ਆਫ ਇੰਡੀਆ ਦੇ ਪ੍ਰਧਾਨ ਗੁਲਸ਼ਨ ਮੰਸਦਪੁਰ ਜੀ ਵੱਲੋਂ ਦਿਲੋਂ ਭਰਪੂਰ ਸਲਾਘਾ ਕੀਤੀ ਗਈ। ਅੱਜ ਪੱਦੀ ਜਾਗੀਰ ਵਿਖੇ ਲਗਾਏ ਗਏ ਇਸ ਮਹਾਨ ਉਪਰਾਲੇ ਵਿੱਚ ਹਾਜ਼ਰੀ ਲਗਵਾਉਣ ਦਾ ਮੌਕਾ ਮਿਲਿਆ, ਜਿੱਥੇ ਸਮਾਜ ਸੇਵਾ, ਮਨੁੱਖਤਾ ਅਤੇ ਪਰਉਪਕਾਰ ਦੀ ਭਾਵਨਾ ਸਪੱਸ਼ਟ ਤੌਰ ‘ਤੇ ਨਜ਼ਰ ਆਈ। ਇਸ ਮੌਕੇ ਗੁਲਸ਼ਨ ਮੰਸਦਪੁਰ ਜੀ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਖੂਨਦਾਨ ਕਰਨਾ ਮਨੁੱਖਤਾ ਦੀ ਸਭ ਤੋ ਉਤਮ ਅਤੇ ਪਵਿੱਤਰ ਸੇਵਾ ਹੈ ਉਨਾ ਨੇ ਕਿਹਾ ਕਿ ਖੂਨਦਾਨ ਮਹਾਂਦਾਨ ਹੈ , ਕਿਉਕਿ ਇਹ ਇਕ ਅਜਿਹਾ ਦਾਨ ਹੈ ਜੋ ਕਿਸੇ ਅਨਜਾਣ ਵਿਅਕਤੀ ਨੂੰ ਨਵੀ ਜਿੰਦਗੀ ਦੇ ਸਕਦਾ ਹੈ ਦੁਨੀਆ ਵਿੱਚ ਇਸ ਤੋ ਵੱਡੀ ਸੇਵਾ ਹੋਰ ਕੋਈ ਨਹੀ ਹੋ ਸਕਦੀ ਗੁਲਸ਼ਨ ਮੰਸਦਪੁਰ ਜੀ ਨੇ ਸਮੂਹ ਨੌਜਵਾਨਾ ਅਤੇ ਸਮਾਜ ਸੇਵੀਆ ਨੂੰ ਅਪੀਲ ਕੀਤੀ ਅਤੇ ਇਸ ਨੇਕ ਕਾਰਜ ਨਾਲ ਜੁੜ ਕੇ ਸਮਾਜ ਵਿੱਚ ਮਨੁੱਖਤਾ ਦਾ ਸ਼ੰਦੇਸ਼ ਮਜਬੂਤ ਕਰਨ। ਅੰਬੇਡਕਰ ਸੈਨਾ ਆਫ ਇੰਡੀਆ ਦੇ ਪ੍ਰਧਾਨ ਗੁਲਸ਼ਨ ਮੰਸਦਪੁਰ ਜੀ ਨੇ ਆਪਣੇ ਸੀਨੀਅਰ ਆਗੂਆਂ ਜਸਵਿੰਦਰ ਵਿਰਦੀ , ਬਹਾਦਰ ਲਾਲ, ਦਲਜੀਤ ਕੁਮਾਰ ਅਤੇ ਹੋਰ ਸਾਥੀਆ ਸਮੇਤ ਹਾਜਰੀ ਲਗਾਈ ਇਸ ਮੌਕੇ ਗ੍ਰਾਮ ਪੰਚਾਇਤ ਅਤੇ ਸਮੂਹ ਸੀਨੀਅਰ ਅਹੁਦੇਦਾਰ ਅਤੇ ਗੁਲਸ਼ਨ ਮੰਸਦਪੁਰ ਜੀ ਵਲੋ ਖੂਨ ਦਾਨੀਆ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਸਮਾਜ ਸੇਵਾ ਦੇ ਇਸ ਨੇਕ ਕਾਰਜ ਨਾਲ ਜੁੜ ਕੇ ਮਨ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਗ੍ਰਾਮ ਪੰਚਾਇਤ ਪੱਟੀ ਜਾਗੀਰ ਵੱਲੋਂ ਲਗਾਇਆ ਗਿਆ ਇਹ ਖੂਨਦਾਨ ਕੈਂਪ ਨਾ ਸਿਰਫ਼ ਮਨੁੱਖਤਾ ਦੀ ਸੇਵਾ ਦਾ ਪ੍ਰਤੀਕ ਬਣਿਆ, ਸਗੋਂ ਇਸ ਨੇ ਸਮਾਜ ਵਿੱਚ ਏਕਤਾ, ਭਾਈਚਾਰੇ, ਸਹਿਯੋਗ ਅਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਮਨੁੱਖਤਾ ਭਰੇ ਸੰਦੇਸ਼ ਨੂੰ ਵੀ ਹੋਰ ਮਜ਼ਬੂਤੀ ਨਾਲ ਪ੍ਰਸਾਰਿਤ ਕੀਤਾ। ਅਜਿਹੇ ਉਪਰਾਲੇ ਸੱਚਮੁੱਚ ਸਮਾਜ ਲਈ ਪ੍ਰੇਰਣਾ ਸਰੂਪ ਹੁੰਦੇ ਹਨ।ਇਸ ਮੌਕੇ ਵਿੱਚ ਮੇਰੇ ਨਾਲ ਗ੍ਰਾਮ ਪੰਚਾਇਤ ਪਿੰਡ ਪੱਦੀ ਜਾਗੀਰ, ਅੰਬੇਡਕਰ ਸੈਨਾ ਆਫ ਇੰਡੀਆ, ਅਤੇ ਸਮੂਹ ਸੀਨੀਅਰ ਅਹੁਦੇਦਾਰ ਸਾਥੀ ਹਾਜ਼ਿਰ ਸਨ।
Posted By: GURBHEJ SINGH ANANDPURI