Nazrana Times

ਪੰਜਾਬੀ

ਪਹਿਲਗਾਮ ਹਮਲੇ ਵਾਂਗ ਸਿੱਖਾਂ ਤੇ ਮੁਸਲਮਾਨਾਂ ਨੂੰ ਮਾਰਦੇ ਰਹੇ ਹਿੰਦੂ ਅੱਤਵਾਦੀ

25 Apr, 2025 02:21 AM

ਪਹਿਲਗਾਮ ਹਮਲੇ ਵਾਂਗ ਸਿੱਖਾਂ ਤੇ ਮੁਸਲਮਾਨਾਂ ਨੂੰ ਮਾਰਦੇ ਰਹੇ ਹਿੰਦੂ ਅੱਤਵਾਦੀ

ਪਹਿਲਗਾਮ ਘਟਨਾ ਬਹੁਤ ਹੀ ਦੁੱਖਦਾਈ ਹੈ ਅਤੇ ਉਸ ਤੋਂ ਵੀ ਦੁੱਖਦਾਈ ਹੈ ਧਰਮ ਪੁੱਛ ਕੇ ਮਾਰਨਾ, ਧਰਮ ਪੁੱਛ ਕੇ ਮਾਰਨਾ ਵਾਲੀ ਗੱਲ ਭਾਰਤੀ ਮੀਡੀਆ ਹੀ ਕਹਿ ਰਿਹਾ ਹੈ ਜਦਕਿ ਪਹਿਲਗਾਮ ਹਮਲੇ ਵਿਚ ਬਚੇ ਲੋਕਾਂ ਨੇ ਧਰਮ ਪੁੱਛ ਕੇ ਗੋਲੀ ਮਾਰਨ ਵਾਲੀ ਗੱਲ ਨੂੰ ਨਕਾਰਿਆ ਹੈ। ਚਲੋ ਮੰਨ ਵੀ ਲਿਆ ਜਾਵੇ ਕਿ ਅੱਤਵਾਦੀਆਂ ਨੇ ਧਰਮ ਪੁੱਛ ਕੇ ਗੋਲੀ ਮਾਰੀ ਹੈ ਤਾਂ ਧਰਮ ਦੇ ਅਧਾਰ ਤੇ ਜਾਨੋਂ ਮਾਰਨ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਇੱਕ ਨਵੰਬਰ 1984 ਨੂੰ ਵੀ ਭਾਰਤ ਦੇ ਵੱਖ ਵੱਖ ਸੂਬਿਆਂ ਦੇ ਧਰਮ ਦੇ ਅਧਾਰ ਤੇ ਸਿੱਖ ਨੂੰ ਹਿੰਦੂਆ ਵੱਲੋਂ ਕਤਲ ਕੀਤਾ ਗਿਆ ਸੀ। ਪਹਿਲਗਾਮ ਘਟਨਾ ਵਾਲੇ ਬੰਦੂਕ ਧਾਰੀਆਂ ਨੇ ਸਿਰਫ ਮਰਦਾਂ ਨੂੰ ਹੀ ਗੋਲੀ ਦਾ ਨਿਸ਼ਾਨਾ ਬਣਾਇਆ ਹੈ ਪਰ ਨਵੰਬਰ 1984 ਵਿੱਚ ਹਿੰਦੂ ਅੱਤਵਾਦੀਆਂ ਨੇ ਸਿੱਖਾਂ ਦੀਆਂ ਔਰਤਾਂ ਅਤੇ ਬੱਚਿਆਂ ਨੂੰ ਵੀ ਨਹੀਂ ਸੀ ਛੱਡਿਆ 10 ਸਾਲ ਦੀਆ ਬੱਚੀਆਂ ਤੋਂ ਲੈਕੇ 70 ਸਾਲ ਦੀਆਂ ਬਜ਼ੁਰਗ ਔਰਤਾ ਦਾ ਬਲਾਤਕਾਰ ਕੀਤਾ ਗਿਆ ਸੀ। ਨਵੰਬਰ 1984 ਵਿੱਚ ਸਿੱਖਾ ਨੂੰ ਮਾਰਨ ਵਾਲੇ ਅੱਤਵਾਦੀ ਕਿੰਨੇ ਘਿਣਾਉਣੇ ਸੀ । ਜਿੰਨਾ ਨੇ ਸਬਰ ਸਾਂਝੀ ਵਾਲਤਾ ਦਾ ਸੰਦੇਸ਼ ਦੇਣ ਵਾਲੇ ਸਿੱਖ ਨੂੰ ਤੇ ਮਾਰਿਆ ਹੀ ਸੀ ਤੇ ਗੁਰੂ ਘਰਾਂ ਨੂੰ ਸਾੜ ਦਿੱਤਾ ਅੱਜ 41 ਸਾਲਾਂ ਬਾਅਦ ਵੀ ਕੋਈ ਇਨਸਾਫ ਨਹੀਂ

ਫਿਰ ਧਰਮ ਦੇ ਅਧਾਰ ਤੇ ਦੂਜੀ ਘਟਨਾ ਗੁਜਰਾਤ 2002 ਵਿੱਚ ਵਾਪਰੀ ਇਸ ਵਾਰੀ ਵੀ ਅੱਤਵਾਦੀਆਂ ਉਹੀ ਸੀ ਜਿੰਨਾ ਨੇ ਸਿੱਖਾ ਦੀ ਨਸਲਕੁਸ਼ੀ ਕੀਤੀ ਸੀ ਫਿਰ ਨਵੰਬਰ 1984 ਵਾਲਾ ਭਾਣਾ 2002 ਵਿੱਚ ਗੁਜਰਾਤੀ ਮੁਸਲਮਾਨਾਂ ਤੇ ਵਾਪਰਿਆ। ਘਰ ਸਾੜੇ ਔਰਤਾਂ ਦੇ ਬਲਾਤਕਾਰ ਕੀਤੇ ਮਸਜਿਦਾਂ ਸਾੜੀਆਂ ਛੋਟੀਆਂ ਲੜਕੀਆਂ ਤੋਂ ਲੈ ਕੇ ਵੱਡੀ ਉਮਰ ਦੀਆਂ ਮੁਸਲਿਮ ਔਰਤ ਨੂੰ ਬਲਾਤਕਾਰ ਕੀਤਾ ਗਿਆ ਇੱਕ ਇੱਕ ਮੁਸਲਮਾਨ ਨੂੰ 20,20 ਬੰਦਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਡਿਆਂ ਗਿਆ। ਅੱਜ 23 ਸਾਲਾਂ ਬਾਅਦ ਵੀ ਕੋਈ ਇਨਸਾਫ ਨਹੀਂ

2020 ਵਿੱਚ ਵਿੱਚ ਦਿੱਲੀ ਕੀ ਇਲਾਕਿਆਂ ਵਿੱਚ ਫਿਰ ਬਹੁ ਗਿਣਤੀ ਅੱਤਵਾਦੀਆਂ ਵੱਲੋਂ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ‌ ਮੁਸਲਮਾਨਾਂ ਦਾ ਜਾਨੀ ਮਾਲੀ ਨੁਕਸਾਨ ਵੀ ਹੋਇਆ ਸਾਰੇ ਸਬੂਤ ਬਹੁ ਗਿਣਤੀ ਦੇ ਖਿਲਾਫ ਸੀ ਫਿਰ ਵੀ ਮੁਸਲਮਾਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ

2024 ਇਕ ਵਾਰ ਫਿਰ ਧਰਮ ਵੇਖ ਮਨੀਪੁਰ ਵਿਚ ਇਸਾਈਆਂ ਨੂੰ ਨਿਸ਼ਾਨਾ ਬਣਾਇਆ ਗਿਆ ਇਸਾਈਆਂ ਦੀਆਂ ਔਰਤਾਂ ਨੂੰ ਨੰਗਾ ਕਰਕੇ ਸੜਕਾਂ ਤੇ ਘੁਮਾਇਆ ਗਿਆ ਇੱਕ ਇੱਕ ਔਰਤ ਨਾਲ 40 ,40 ਬੰਦਿਆਂ ਨੇ ਬਲਾਤਕਾਰ ਕੀਤਾ ਇਸ ਵਾਰ ਵੀ ਅੱਤਵਾਦੀ ਉਹੀ ਬਹੁ ਗਿਣਤੀ ਸਨ ਜਿਨ੍ਹਾਂ ਨੇ ਨਵੰਬਰ 1984 ਵਿੱਚ ਸਿੱਖ ਨਾਲ ,2002 ਗੁਜਰਾਤ ਵਿੱਚ ਮੁਸਲਮਾਨਾਂ ਨਾਲ ਖ਼ੂਨ ਦੀ ਹੋਲੀ ਖੇਡੀ ਸੀ। ਈਸਾਈਆਂ ਦੀਆਂ 100 ਦੇ ਕਰੀਬ ਚਰਚਾ ਸਾੜ ਦਿੱਤੀਆਂ ਗਈਆਂ ਔਰਤਾ ਨਾਲ ਬਲਾਤਕਾਰ ਅਤੇ ਬੰਦਿਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ।

ਇਹ ਤੇ ਵੱਡੀਆਂ ਘਟਨਾਵਾਂ ਸਨ ਇਸ ਇਲਾਵਾ ਧਰਮ ਦੇ ਅਧਾਰ ਤੇ ਸੈਂਕੜੇ ਘਟਨਾਵਾਂ ਰੋਜ਼ ਭਾਰਤ ਵਿੱਚ ਹੁੰਦੀਆਂ ਹਨ ਖਾਸ ਕਰਕੇ ਰਾਮਨੌਮੀ, ਕਾਵੜ ਯਾਤਰਾ, ਹੋਲੀ ਮੋਕੇ ਭਾਰਤ ਵੱਖ ਸੂਬਿਆਂ ਵਿਚ ਮੁਸਲਮਾਨਾਂ ਦੇ ਧਾਰਮਿਕ ਸਥਾਨਾਂ ਤੇ ਭਗਵੇਂ ਝੰਡੇ ਲਹਿਰਾਏ ਜਾਂਦੇ ਹਨ। ਮੁਸਲਮਾਨਾਂ ਨੂੰ ਜ਼ਬਰੀ ਹਿੰਦੂ ਧਾਰਮਿਕ ਨਾਅਰੇ ਲਾਉਣ ਲਈ ਮਜਬੂਰ ਕੀਤਾ ਜਾਂਦਾ ਹੈ। ਮਸਜਿਦਾਂ ਸਾਹਮਣੇ ਹਨ ਹਨੁਮਾਨ ਚਾਲੀਸਾ ਪੜੀ ਜਾਂਦੀ ਹੈ।

ਸਿੱਖਾਂ ਨੂੰ ਨੀਵਾਂ ਦਿਖਾਉਣ ਲਈ ਤਰ੍ਹਾਂ ਤਰ੍ਹਾਂ ਦੀਆਂ ਵੀਡੀਓਜ਼ ਬਣਾਈਆਂ ਜਾਂਦੀਆਂ ਹਨ, ਪੱਗ ਵੇਖ ਕੇ ਖਾਲਿਸਤਾਨੀ ਦੇਸ਼ ਧ੍ਰੋਹੀ , ਅਤੇ ਬਾਰਾਂ ਵੱਜਗੇ ਵਰਗੇ ਤੰਂਜ ਕੱਸੇ ਜਾਂਦੇ ਹਨ। ਨਵੰਬਰ 1984 ਯਾਂਦ ਕਰਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ । ਸਿੱਖਾਂ ਪਾਕ ਪਵਿੱਤਰ ਅਸਥਾਨ ਦਰਬਾਰ ਸਾਹਿਬ ਨੂੰ ਵਿਸ਼ਨੂੰ ਮੰਦਰ ਕਿਹਾ ਜਾਂਦਾ ਹੈ। ਅਨੇਕਾਂ ਸਿੱਖ ਗੁਰਦੁਆਰਾ ਨੂੰ ਬਹੁ ਗਿਣਤੀਆ ਵੱਲੋਂ ਕਬਜਾਇਆ ਜਾ ਚੁੱਕਾ ਹੈ ਜਿਨ੍ਹਾਂ ਵਿੱਚ ਗੁਰੂਦਵਾਰਾ ਮੰਗੂ ਮੱਠ, ਗੁਰਦੁਆਰਾ ਡਾਂਗਮਾਰ ਸਾਹਿਬ, ਗੁਰਦੁਆਰਾ ਗਿਆਨ ਗੋਦੜੀ ਸਾਹਿਬ।

ਜਿਹੜੀ ਬਹੁ ਗਿਣਤੀ ਅੱਜ ਮਹਿਸੂਸ ਕਰ ਰਹੀ ਹੈ ਅਸੀਂ ਉਹ ਪੀੜ ਹਰ ਰੋਜ਼ ਮਹਿਸੂਸ ਕਰਦੇ ਹਾਂ ਅਤੇ ਸਾਨੂੰ ਇਹ ਪੀੜ ਕਿਸੇ ਪਾਕਿਸਤਾਨ ਚੀਨ ਯਾਂ ਬੰਗਲਾਦੇਸ਼ ਵੱਲੋਂ ਨਹੀਂ ਦਿੱਤੀ ਜਾਂਦੀ ਸਾਨੂੰ ਪੀੜ ਦੇ ਵਾਲੀ ਭਾਰਤ ਦੀ ਸਰਕਾਰ ਅਤੇ ਬਹੁ ਗਿਣਤੀ ਹੈ। ਸਾਡੇ ਗੁਰਦੁਆਰੇ ਤੇ ਟੈਂਕ ਆਤੇ ਤੋਪਾਂ ਚਲਾ ਕੇ ਦਰਬਾਰ ਸਾਹਿਬ ਦਰਸ਼ਨ ਕਰਨ ਗਈਆ ਸੰਗਤਾਂ ਨੂੰ ਗੋਲੀਆਂ ਮਾਰਨ ਕੇ ਬਹੁ ਗਿਣਤੀ ਵੱਲੋਂ ਲੱਡੂ ਵੰਡੇ ਜਾਂਦੇ ਹਨ ਕੜਾਹ ਪੂੜੀਆਂ ਵੰਡੀਆਂ ਜਾਂਦੀਆਂ ਹਨ ਪਰ ਸਾਨੂੰ ਸਾਡੇ ਗੁਰੂ ਸਾਹਿਬ ਨੇ ਇਹ ਸਿੱਖਿਆ ਨਹੀਂ ਦਿੱਤੀ ਕਿ ਅਸੀਂ ਕਿਸੇ ਦੇ ਮਰਨ ਤੇ ਖੁਸ਼ੀ ਮਨਾਈਏ ਅਸੀਂ ਤੇ ਦੁਸ਼ਮਣ ਦੇ ਮਰਨ ਤੇ ਵੀ ਖੁਸ਼ੀ ਨਹੀਂ ਮਨਾਉਂਦੇ । ਅਸੀ ਫਿਰ ਵੀ ਪਹਿਲਗਾਮ ਵਿਖੇ ਹੋਈ ਮਾੜੀ ਘੱਟਣਾ ਤੇ ਅਫਸੋਸ ਜ਼ਾਹਿਰ ਕਰਦੇ ਹਾਂ।


 ਭੁਪਿੰਦਰ ਸਿੰਘ ਛੇ ਜੂਨ

(ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)

ਮੋ : 9888429938.

Posted By: TAJEEMNOOR KAUR

Latest News

Loading…
Loading the web debug toolbar…
Attempt #