Nazrana Times

ਪੰਜਾਬੀ

ਸ਼ਹੀਦਾਂ ਦੇ ਪਰਿਵਾਰ ਬਨਾਮ ਸੰਘਰਸ਼ ਖ਼ਿਲਾਫ਼ ਬਿਰਤਾਂਤ

09 Feb, 2026 11:25 PM

ਸਿੱਖ ਸੰਘਰਸ਼ ਖ਼ਿਲਾਫ਼ ਬਿਰਤਾਂਤ ਸਿਰਜਣ ਲਈ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਸਿੱਖ ਸੰਘਰਸ਼ ਦੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰੋ, ਵੀਡੀਓ ਬਣਾਓ ਅਤੇ ਇਉਂ ਲੱਗਣ ਲਾ ਦਿਓ ਕਿ ਜਿਵੇਂ ਉਹ ਪਰਿਵਾਰ ਬਹੁਤ ਦੁਖੀ ਹੈ ਅਤੇ ਉਸ ਨੂੰ ਅਫਸੋਸ ਹੈ ਕਿ ਉਹਨਾਂ ਨੇ ਸਿੱਖ ਸੰਘਰਸ਼ ਵਿੱਚ ਹਿੱਸਾ ਕਿਉਂ ਲਿਆ। ਬੇਸ਼ੱਕ ਸ਼ਹੀਦ ਦੇ ਪਰਿਵਾਰ ਦੇ ਮੈਂਬਰ ਆਪਣੀ ਕੁਰਬਾਨੀ ਉੱਤੇ ਫ਼ਖ਼ਰ ਕਰਦੇ ਹੋਣ, ਬੇਸ਼ੱਕ ਉਹ ਗੱਜ-ਵੱਜ ਕੇ ਕਹਿਣ ਕਿ ਖ਼ਾਲਿਸਤਾਨ ਬਗੈਰ ਸਿੱਖ ਕੌਮ ਦਾ ਬਚਣਾ ਨਾ-ਮੁਮਕਿਨ ਹੈ ਪਰ ਤੁਸੀ ਵੀਡੀਓ ਰਾਹੀਂ ਲਗਾਤਾਰ ਇਉਂ ਦਰਸਾਉਂਦੇ ਰਹੋ ਜਿਵੇਂ ਸਿੱਖ ਸੰਘਰਸ਼ ਨਾਲ ਸੰਬੰਧਤ ਸਾਰੇ ਪਰਿਵਾਰ ਬਹੁਤ ਦੁਖੀ ਹੋਣ। ਲਗਾਤਾਰ ਇਹ ਕੁਛ ਕਰਦੇ ਰਹਿਣ ਨਾਲ ਜਿੱਥੇ ਸਿੱਖ ਸੰਘਰਸ਼ ਨਾਲ ਸੰਬੰਧਤ ਸਫਾਂ ਵਿੱਚ ਨਿਰਾਸ਼ਤਾ ਅਤੇ ਬੇਦਿਲੀ ਫੈਲੇਗੀ ਉੱਥੇ ਦੋਖੀਆਂ ਨੂੰ ਕੌਮ ਦਾ ਜਲੂਸ ਕੱਢਣ ਦਾ ਮੌਕਾ ਮਿਲੇਗਾ ਕਿ ਦੇਖੋ ਕੌਮ ਲਈ ਲੜਨ ਮਰਨ ਵਾਲਿਆਂ ਦੇ ਪਰਿਵਾਰ ਰੁਲਦੇ ਫਿਰਦੇ ਹਨ। ਬੇਸ਼ੱਕ ਸ਼ਹੀਦਾਂ ਦੇ ਪਰਿਵਾਰਾਂ ਕੋਲ ਤੁਹਾਡੇ ਤੋਂ ਪਹਿਲਾਂ ਹੋਰ ਹਮਦਰਦ ਗਏ ਹੋਣ, ਬੇਸ਼ੱਕ ਉਹਨਾਂ ਪਰਿਵਾਰਾਂ ਦੀ ਦਸਵੰਧ ਰਾਹੀਂ ਸੰਗਤਾਂ ਨੇ ਸਹਾਇਤਾ ਵੀ ਕੀਤੀ ਹੋਵੇ ਪਰ ਤੁਸੀਂ ਵੀਡੀਓ ਬਣਾਉਣ ਮੌਕੇ ਇਹੀ ਪ੍ਰਭਾਵ ਦੇਣਾ ਹੈ ਕਿ ਮੇਰੇ ਤੋਂ ਪਹਿਲਾਂ ਇਸ ਪਰਿਵਾਰ ਕੋਲ ਕੋਈ ਨਹੀਂ ਆਇਆ। ਕਿਸੇ ਪਰਿਵਾਰ ਨੂੰ ਜੇਕਰ ਆਪਣਾ ਜੱਦੀ ਪੁਸ਼ਤੀ ਘਰ ਛੱਡ ਕੇ ਕਿਸੇ ਹੋਰ ਥਾਂ ਵਧੀਆ ਘਰ ਮਿਲ ਗਿਆ ਹੋਵੇ ਤਾਂ ਪਹਿਲਾਂ ਵਾਲਾ ਢੱਠਿਆ ਹੋਇਆ ਘਰ ਦਿਖਾ ਕੇ ਸੰਗਤਾਂ ਵਿੱਚ ਪ੍ਰਚਾਰੋ ਇਹ ਦੇਖੋ ਇਸ ਪਰਿਵਾਰ ਦੀ ਕਿਸੇ ਨੇ ਸਾਰ ਨਹੀਂ ਲਈ। ਬੇਸ਼ੱਕ ਤੁਹਾਨੂੰ ਪਤਾ ਹੋਵੇ ਕਿ ਸ਼ਹੀਦਾਂ ਦੇ ਵਾਰਸ ਬੁਰਾ ਮੰਨਣਗੇ, ਬੇਸ਼ੱਕ ਤੁਹਾਨੂੰ ਪਤਾ ਹੋਵੇ ਕਿ ਪਰਿਵਾਰ ਵੀ ਇਉਂ ਸਮਝਣਗੇ ਜਿਵੇਂ ਉਹਨਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੋਵੇ ਪਰ ਕੋਈ ਪਰਵਾਹ ਨਾ ਕਰੋ ਅਤੇ ਲਗਾਤਾਰ ਕੌਮ ਦੇ ਯੋਧਿਆਂ ਦੇ ਪਰਿਵਾਰਾਂ ਦਾ ਮੋਢਾ ਵਰਤ ਕੇ ਸਿੱਖ ਸੰਘਰਸ਼ ਖਿਲਾਫ ਮਾਹੌਲ ਸਿਰਜਦੇ ਰਹੋ। ਜੇ ਕੋਈ ਪਰਿਵਾਰ ਬਹੁਤਾ ਹੀ ਚੇਤੰਨ ਹੋਵੇ ਤਾਂ ਉਸ ਨੂੰ ਵਿਚਾਰਾ ਜਿਹਾ ਬਣਾ ਕੇ ਇਉਂ ਪੇਸ਼ ਕਰੋ ਕਿ ਦੇਖਣ ਵਾਲਾ ਦਰਸ਼ਕ ਤਰਸ ਅਤੇ ਦਇਆ ਦੀ ਭਾਵਨਾ ਨਾਲ ਭਰ ਜਾਵੇ। ਇਉਂ ਲਗਾਤਾਰ ਕਰਦੇ ਰਹਿਣ ਨਾਲ ਸਿੱਖਾਂ ਦੀ ਨੌਜਵਾਨ ਪੀੜੀ ਅੰਦਰ ਇਹ ਪ੍ਰਭਾਵ ਵੱਸ ਜਾਵੇਗਾ ਕਿ ਕੌਮ ਲਈ ਲੜਨ ਮਰਨ ਵਾਲਿਆਂ ਦੀ ਕੋਈ ਸਾਰ ਨਹੀਂ ਲੈਂਦਾ। ਕੀ ਤੁਸੀ ਇਸ ਤਰ੍ਹਾਂ ਨਾਂਹਵਾਚਕਤਾ ਫੈਲਾਉਣ ਵਾਲੇ ਲੋਕਾਂ ਨੂੰ ਸਹੀ ਮੰਨਦੇ ਹੋ। 

     ਲੇਖਕ - ਸਰਬਜੀਤ ਸਿੰਘ ਘੁਮਾਣ 
              (ਖ਼ਾਲਿਸਤਾਨੀ ਚਿੰਤਕ)

Posted By: ਸ . ਸਰਬਜੀਤ ਸਿੰਘ ਘੁਮਾਣ ,ਖ਼ਾਲਿਸਤਾਨੀ ਸਿੱਖ ਚਿੰਤਕ

Latest News

Loading…
Loading the web debug toolbar…
Attempt #