ਕਾਂਗਰਸੀ MLA ਖਿਲਾਫ਼ ਕਾਂਗਰਸ ਦੇ 12 ਕੌਂਸਲਰਾਂ ‘ਤੇ ਵਾਰਡ ਇੰਚਾਰਜਾਂ ਵਲੋਂ ਬਗਾਵਤ ਦਾ ਬਿਗਲ
ਪੱਟੀ 15 ਅਗਸਤ (ਡਾਕਟਰ ਜਗਜੀਤ ਸਿੰਘ ਬੱਬੂ)ਨਗਰ ਕੌਂਸਲ ਦਫ਼ਤਰ ਵਿਖੇ ਨਗਰ ਕੌਂਸਲ ਪ੍ਰਧਾਨ ਦਲਬੀਰ ਸਿੰਘ ਸੇਖੋਂ ਵਲੋਂ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਤਿਰੰਗਾ ਲਹਿਰਾਉਣ ਮੌਕੇ ਸ਼ਹਿਰ ਪੱਟੀ ਦੇ ਕਾਂਗਰਸ ਪਾਰਟੀ ਦੇ 15 ਕੌਂਸਲਰਾਂ ਵਿਚੋਂ 12 ਕੌਂਸਲਰਾਂ ਤੇ 4 ਵਾਰਡ ਇੰਚਾਰਜਾਂ ਵਲੋਂ ਬਗਾਵਤ ਕਰਦਿਆਂ ਹੋਇਆਂ ਨਗਰ ਕੌਂਸਲ ਦਫ਼ਤਰ ਵਿਖੇ ਜਾਣ ਤੋਂ ਕੰਨੀ ਕਤਰਾ ਕੇ ਬਗ਼ਾਵਤ ਦਾ ਬਿਗਲ ਵਜਾ ਦਿੱਤਾ। ਜੋ ਕਿ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਤੇ ਨਗਰ ਕੌਂਸਲ ਪ੍ਰਧਾਨ ਦਲਬੀਰ ਸਿੰਘ ਸੇਖੋਂ ਲਈ 2022 ਦੀਆਂ ਚੋਣਾਂ ਲਈ ਖ਼ਤਰੇ ਦੀ ਘੰਟੀ ਬਣ ਗਈ ਹੈ
Posted By: GURBHEJ SINGH ANANDPURI