Nazrana Times

ਪੰਜਾਬੀ

ਸਮਾਜ ਸੇਵਕ ਡਾ. ਐਚ. ਐਸ. ਬਾਵਾ ਅਤੇ ਡਾ. ਸੈਮ, ਰੈੱਡ ਕਰਾਸ ਸੁਸਾਇਟੀ ਦੇ ਮੈਂਬਰ ਨਿਯੁਕਤ

10 Nov, 2026 05:26 PM

ਕਪੂਰਥਲਾ 10 ਨਵੰਬਰ ਗੌਰਵ ਮੜੀਆ 

ਅਜੀਤ ਨਗਰ ਵੈਲਫੇਅਰ ਸੁਸਾਇਟੀ ਕਪੂਰਥਲਾ ਦੇ ਚੇਅਰਮੈਨ ਅਤੇ ਪ੍ਰਸਿੱਧ ਸਮਾਜ ਸੇਵਕ ਡਾ. ਐਚ. ਐਸ. ਬਾਵਾ ਅਤੇ ਡਾ.ਸੈਮੁਅਲ ਮਸੀਹ ਜ਼ਿਲ੍ਹਾ ਚੇਅਰਮੈਨ ਮਸੀਹ ਭਲਾਈ ਬੋਰਡ ਕਪੂਰਥਲਾ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਹੋਇਆਂ, ਇੰਡੀਅਨ ਰੈੱਡ ਕਰਾਸ ਸੁਸਾਇਟੀ ਪੰਜਾਬ ਵਲੋੰ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਖੁਸ਼ੀ ਦੇ ਮੌਕੇ ਤੇ ਖੱਤਰੀ ਅਰੋੜਾ ਵੈਲਫੇਅਰ ਬੋਰਡ ਕਪੂਰਥਲਾ ਦੇ ਜ਼ਿਲ੍ਹਾ ਚੇਅਰਮੈਨ ਅਤੇ ਪੰਜਾਬ ਪ੍ਰਧਾਨ ਨਵਜੀਤ ਸਿੰਘ ਰਾਜੂ, ਐਨ ਜੇ ਪੀ ਸੀ ਆਈ ਦੇ ਨੈਸ਼ਨਲ ਚੇਅਰਮੈਨ ਅਸ਼ੋਕ ਗੋਗਨਾ, ਪ੍ਰਧਾਨ ਕਿਸ਼ੋਰ ਰਾਜਪੂਤ, ਜਨਰਲ ਸਕੱਤਰ ਪੰਜਾਬ ਅਮਰੀਕ ਸਿੰਘ ਮੱਲ੍ਹੀ, ਦੋਆਬਾ ਜੋਨ ਦੇ ਪ੍ਰਧਾਨ ਗੋਰਵ ਮੜੀਆ, ਜ਼ਿਲ੍ਹਾ ਪ੍ਰਧਾਨ ਸਾਹਿਲ ਗੁਪਤਾ, ਕਪੂਰਥਲਾ ਦੇ ਪ੍ਰਧਾਨ ਮਨਮੋਹਣ ਸ਼ਰਮਾ ਮਨੀ ਅਤੇ ਸਚਦੇਵਾ ਪਰਿਵਾਰ ਸਮੇਤ ਅਨੇਕਾਂ ਸ਼ਖਸੀਅਤਾਂ ਵਲੋਂ ਡਾ. ਬਾਵਾ ਅਤੇ ਡਾ. ਸੈਮ ਨੂੰ ਵਧਾਈ ਦਿੱਤੀ ਗਈ। ਪ੍ਰਸਿੱਧ ਸਮਾਜ ਸੇਵਕ ਡਾ. ਐਚ. ਐਸ. ਬਾਵਾ ਅਤੇ ਡਾ. ਸੈਮੁਅਲ ਮਸੀਹ ਵਲੋਂ ਇਸ ਨਿਯੁਕਤੀ ਦੇ ਮੌਕੇ ਤੇ ਸ਼੍ਰੀ ਆਰ ਸੀ ਬਿਰਹਾ ਜ਼ਿਲ੍ਹਾ ਸਕੱਤਰ, ਸ਼੍ਰੀ ਲਲਿਤ ਵਧਵਾ ਸਕੱਤਰ ਜਨਰਲ, ਸ਼੍ਰੀ ਜੇ ਪੀ ਨੱਢਾ ਚੇਅਰਮੈਨ ਮੈਨੇਜਿੰਗ ਬਾਡੀ ਅਤੇ ਸ਼੍ਰੀ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਵਰਣਨਯੋਗ ਹੈ ਕਿ ਡਾ. ਬਾਵਾ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਹੋਇਆਂ ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਵਲੋਂ ਉਹਨਾਂ ਨੂੰ ਉਚੇਚੇ ਤੌਰ ਤੇ 15 ਅਗਸਤ ਦੇ ਮੋਕੇ ਤੇ ਸਨਮਾਨਿਤ ਵੀ ਕੀਤਾ ਗਿਆ ਸੀ।

Posted By: Gaurav Maria

Latest News