ਨਵਜੋਤ ਕੌਰ ਸਿੱਧੂ ਦਾ ਵੱਡਾ ਇਲਜ਼ਾਮ, ਕੈਪਟਨ ਦੇ ਸਾਹਮਣੇ ਪੀੜਿਤ ਪਰਿਵਾਰ ਤੇ ਸਿੱਧੂ ਵਿਚਾਲੇ ਹੋਇਆ ਸੀ ਰਾਜ਼ੀਨਾਮਾ
ਚੰਡੀਗੜ੍ਹ : – ਰੋਡ ਰੇਜ ਮਾਮਲੇ ‘ਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵੱਡੇ ਦੋਸ਼ ਲਾਏ ਹਨ। ਉਨ੍ਹਾਂ ਟਵੀਟ ਕੀਤਾ ਕਿ ਕੈਪਟਨ ਦੇ ਸਾਹਮਣੇ ਪੀੜਤ ਪਰਿਵਾਰ ਅਤੇ ਸਿੱਧੂ ਵਿਚਾਲੇ ਸਮਝੌਤਾ ਹੋਇਆ ਸੀ। ਪੀੜਤ ਪਰਿਵਾਰ ਨੇ ਇਹ ਵੀ ਮੰਨਿਆ ਸੀ ਕਿ ਨਵਜੋਤ ਸਿੱਧੂ ਨੇ ਉਹਨਾਂ ਦੇ ਪਿਤਾ ਨੂੰ ਛੂਹਿਆ ਵੀ ਨਹੀਂ ਸੀ। ਉਨ੍ਹਾਂ ਅੱਗੇ ਸਵਾਲ ਕੀਤਾ ਕਿ ਕੀ ਕੈਪਟਨ ਨੇ ਸਮਝੌਤੇ ਦੇ ਹਲਫ਼ਨਾਮੇ ‘ਤੇ ਦਸਤਖ਼ਤ ਨਹੀਂ ਕੀਤੇ ਹਨ?https://twitter.com/DrDrnavjotsidhu/status/1541701052428300289?s=20&t=3l--oaY8OM4zuBk74D77hghttps://twitter.com/DrDrnavjotsidhu/status/1541701054558904320?s=20&t=3l--oaY8OM4zuBk74D77hg
Posted By: GURBHEJ SINGH ANANDPURI