ਐੱਨ.ਆਰ.ਆਈ. ਅਮਰੀਕ ਸਿੰਘ ਪੱਕਿਆਂ ਵਾਲਿਆਂ ਵਲੋਂ ਐੱਸ.ਟੀ.ਐੱਸ. ਸਕੂਲ ਮੰਡੀ ਵਿਖੇ ਲਗਵਾਇਆ ਵਾਟਰ ਕੂਲਰ
ਐੱਨ.ਆਰ.ਆਈ. ਅਮਰੀਕ ਸਿੰਘ ਪੱਕਿਆਂ ਵਾਲਿਆਂ ਵਲੋਂ ਐੱਸ.ਟੀ.ਐੱਸ. ਸਕੂਲ ਮੰਡੀ ਵਿਖੇ ਲਗਵਾਇਆ ਵਾਟਰ ਕੂਲਰ
ਦਸਵੀਂ ਵਿੱਚੋਂ 77% ਅੰਕ ਹਾਸਿਲ ਕਰਨ ਵਾਲੀ ਬੀਬੀ ਨਰਿੰਦਰ ਕੌਰ ਦਾ ਡਾ. ਅੰਬੇਡਕਰ ਭਵਨ ਅਤੇ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਚੱਕ ਵਲੋਂ ਸਨਮਾਨਿਤ ਕੀਤਾ ਗਿਆ
ਅੱਪਰਾ, 17 ਮਈ (ਤੀਰਥ ਸਿੰਘ ਮੈਂਗੜ੍ਹਾ)-ਸ਼ਹੀਦ ਭਾਈ ਤਾਰਾ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੰਡੀ ਵਿਖੇ ਐਨ.ਆਰ.ਆਈ. ਵਲੋਂ ਵਾਟਰ ਕੂਲਰ ਅਤੇ ਆਰ.ਓ. ਸਿਸਟਮ ਲਗਵਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਹਰਮੇਸ਼ ਲਾਲ ਨੇ ਦੱਸਿਆ ਕਿ ਪਿੰਡ ਚੱਕ ਸਾਹਬੂ ਦੇ ਐਨ.ਆਰ.ਆਈ. ਅਮਰੀਕ ਸਿੰਘ ਸਹੋਤਾ ਪੱਕਿਆਂ ਵਾਲਿਆਂ ਵਲੋਂ ਸਕੂਲ ਵਿਖੇ ਇੱਕ ਆਰ.ਓ. ਅਤੇ ਵਾਟਰ ਕੂਲਰ ਦੀ ਸੇਵਾ ਕਰਵਾਈ ਗਈ ਹੈ। ਸਕੂਲ ਮੈਨੇਜਮੈਂਟ ਅਤੇ ਸਕੂਲ ਸਟਾਫ਼ ਵਲੋਂ ਅਮਰੀਕ ਸਿੰਘ ਸਹੋਤਾ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਸਕੂਲ ਵਿਖੇ ਸਥਾਪਿਤ ਓਪਨ ਸਟੱਡੀ ਸੈਂਟਰ ਸਕੀਮ ਤਹਿਤ ਬੀਬੀ ਨਰਿੰਦਰ ਕੌਰ ਪਿੰਡ ਸਰਹਾਲੀ, ਜਿਹਨਾਂ ਨੇ 77% ਅੰਕ ਹਾਸਲ ਦਸਵੀਂ ਪਾਸ ਕੀਤੀ ਸੀ, ਉਹਨਾਂ ਨੂੰ ਵੀ ਸਕੂਲ ਮੈਨੇਜਮੈਂਟ ਅਤੇ ਸਟਾਫ਼ ਵਲੋਂ ਵਧਾਈ ਦਿੱਤੀ ਗਈ ਅਤੇ ਡਾ. ਅੰਬੇਡਕਰ ਭਵਨ ਅਤੇ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਚੱਕ ਸਾਹਬੂ ਵਲੋਂ ਨਰਿੰਦਰ ਕੌਰ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬੀਬੀ ਨਰਿੰਦਰ ਕੌਰ ਦੀ ਉਮਰ 61 ਸਾਲ ਹੈ। ਨਰਿੰਦਰ ਕੌਰ ਨੇ ਕਿਹਾ ਕਿ ਉਹ ਅੱਗੇ ਵੀ ਆਪਣੀ ਪੜਾਈ ਜਾਰੀ ਰੱਖਣਾ ਚਾਹੁੰਦੇ ਹਨ। ਇਸ ਮੌਕੇ ਪ੍ਰਿੰਸੀਪਲ ਹਰਮੇਸ਼ ਲਾਲ, ਅਵਤਾਰ ਸਿੰਘ ਦਾਰੀ ਪ੍ਰਧਾਨ, ਰਵਿੰਦਰ ਕੁਮਾਰ ਮੈਨੇਜਰ, ਸੋਢੀ ਰਾਮ, ਨਰਿੰਦਰ ਕੁਮਾਰ ਪਾਂਡੇ, ਸੁਖਵਿੰਦਰ ਸਿੰਘ ਸਕੱਤਰ, ਪਰਮਜੀਤ ਸਿੰਘ ਐਸ.ਡੀ.ਓ., ਬਲਦੇਵ ਰਾਜ, ਕਮਲ ਕੁਮਾਰ ਚੱਕ ਸਾਹਬੂ , ਰਾਮ ਲੁਭਾਇਆ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।
Posted By: GURBHEJ SINGH ANANDPURI