Nazrana Times

ਪੰਜਾਬੀ

ਸ਼ਹੀਦ ਜਨਰਲ ਸ਼ਾਮ ਸਿੰਘ ਗੁਰਮਤਿ ਜਾਗ੍ਰਿਤੀ ਮਿਸ਼ਨ ਅਕੈਡਮੀ ਵੱਲੋ ਧਾਰਮਿਕ ਮੁਕਾਬਲੇ ਕਰਵਾਏ

20 Jan, 2025 05:30 AM

ਅੰਮ੍ਰਿਤਸਰ 26 ਦਸੰਬਰ (ਤਾਜੀਮਨੂਰ ਕੌਰ ਅਨੰਦਪੁਰੀ) ਚਾਰ ਸਾਹਿਬਜਾਦੇ ਮਾਤਾ ਗੁਜਰ ਕੌਰ ਜੀ ਤੇ ਇਸ ਮਹੀਨੇ ਦੇ ਸਮੂਹ ਸ਼ਹੀਦਾ ਨੂੰ ਸਮਰਪਿਤ ਸ਼ਹੀਦੀ ਹਫਤੇ ਨੂੰ ਮੁੱਖ ਰੱਖ ਕੇ ਸ਼ਹੀਦ ਜ ਸ਼ਾਮ ਸਿੰਘ ਅਕੈਡਮੀ ਵੱਲੋ ਵਿਸੇਸ਼ ੳਪਰਾਲੇ ਤਹਿਤ ਚੱਲ ਰਹੇ ਗੁਰਮਤਿ ਮੁਕਾਬਲਿਆ ਵਿੱਚ ਕੁਇਜ ਮੁਕਾਬਲੇ ਤੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਅੱਜ ਦੇ ਮੁਕਾਬਲੇ ਵਿੱਚ ਅੱਧੀ ਦਰਜਨ ਤੋ ਉਪਰ ਸਕੂਲ ਕਾਲਜ ਹਾਜਰ ਹੋਏ ਜਿੰਨਾ ਵਿੱਚ ਬਾਬਾ ਦੀਪ ਸਿੰਘ ਪਬਲਿਕ ਸਕੂਲ ਬੱਚੀਵਿੰਡ ਸ਼ਹੀਦ ਭਗਤ ਸਿੰਘ ਮੈਮੋਰੀਅਲ ਸਕੂਲ ਲੋਪੋਕੇ ਬਾਬਾ ਜੀਵਨ ਸਿੰਘ ਕਾਲਜ ਸਤਲਾਣੀ ਸਾਹਿਬ ਸ੍ਰੀ ਗੁਰੂ ਹਰਿ ਕ੍ਰਿਸ਼ਨ ਪਬਲਿਕ ਅਟਾਰੀ ਆਦਿ ਸਕੂਲ ਹਾਜ਼ਰ ਸਨ ਇਸ ਮੌਕੇ ਨਿਸ਼ਾਨ ਸਿੰਘ ਕੌਲੋਵਾਲ ਗੁਰਵੇਲ ਸਿੰਘ ਡੱਲੇਕੇ ਬਾਬਾ ਭਜਨ ਸਿੰਘ ਅਟਾਰੀ ਗੁਰਪਰਤਾਪ ਸਿੰਘ ਘਰਿੰਡਾ ਕਰਮਜੀਤ ਸਿੰਘ ਬੱਚੀਵਿੰਡ ਪੱਤਰਕਾਰ ਰਣਜੀਤ ਸਿੰਘ ਹੇਰ ਵਿਸੇਸ਼ ਕਰਕੇ ਹਾਜਰ ਹੋਏ ਗੁਰਬਾਣੀ ਕੰਠ ਮੁਕਾਬਲਿਆ ਦੀ ਜਜਮੈਂਟ ਕਰਨ ਭਾਈ ਗੁਰਭੇਜ ਸਿੰਘ ਮੋਹਲੇਕੇ ਰਾਜਵਿੰਦਰ ਸਿੰਘ ਮੋਹਲੇਕੇ ਵਿਦਿਆਰਥੀ ਦਮਦਮੀ ਟਕਸਾਲ ਨਵਰੂਪ ਕੌਰ ਪੱਧਰੀ ਪਹੁੰਚੇ ਕੁਇਜ ਮੁਕਾਬਲਿਆ ਦੀ ਜਜਮੈਂਟ ਮਲਕੀਤ ਸਿੰਘ ਨੂਰਪੁਰੀ ਯਾਦਵਿੰਦਰ ਸਿੰਘ ਪੱਧਰੀ ਸੁਖਮਨਪਰੀਤ ਕੌਰ ਨੇ ਕੀਤੀ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਪ੍ਰਧਾਨ ਗੁਰਸੇਵਕ ਸਿੰਘ ਪੱਧਰੀ ਨੇ ਸਾਰੇ ਸਕੂਲ ਕਾਲਜ ਅਤੇ ਆਈ ਸੰਗਤ ਦਾ ਧੰਨਵਾਦ ਕੀਤਾ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #