Nazrana Times

ਪੰਜਾਬੀ

ਸਰਕਾਰੀ ਹਾਈ ਸਕੂਲ ਕੰਗ ਸਾਹਬੂ ਵਿਖੇ ਸ਼ਖ਼ਸੀਅਤ ਉਸਾਰੀ ਤੇ ਵਾਤਾਵਰਣ ਸੰਭਾਲ ਕਾਰਜਸ਼ਾਲਾ।

20 Jan, 2025 05:30 AM

ਲਗਭਗ 110 ਬੱਚਿਆਂ ਨੇ ਸਵਾਲ ਜਵਾਬ ਚ ਭਾਗ ਲਿਆਜਲੰਧਰ 15 ਨਵੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ) ਘਰਿ ਘਰਿ ਅੰਦਰਿ ਧਰਮਸਾਲ ਤਹਿਤ ਭਾਈ ਹਰਜੀਤ ਸਿੰਘ ਸੁਲਤਾਨਪੁਰ ਲੋਧੀ ,ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਸ਼ੇਸ਼ ਉਪਰਾਲੇ ਨਾਲ ਸਰਕਾਰੀ ਹਾਈ ਸਕੂਲ ਕੰਗ ਸਾਹਬੂ ਜ਼ਿਲ੍ਹਾ ਜਲੰਧਰ ਵਿਖੇ ਸ੍ਰੀ ਹਰੀਸ਼ ਨਾਗਪਾਲ ਅਤੇ ਸਮੂਹ ਸਟਾਫ ਦੇ ਵਿਸ਼ੇਸ਼ ਸਹਿਯੋਗ ਨਾਲ ਵਿਦਿਆਰਥੀਆਂ ਲਈ ਇੱਕ ਰੋਜ਼ਾ ਸ਼ਖ਼ਸੀਅਤ ਉਸਾਰੀ ਅਤੇ ਵਾਤਾਵਰਨ ਸੰਭਾਲ ਸਬੰਧੀ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਭਾਈ ਹਰਜੀਤ ਸਿੰਘ ਸੁਲਤਾਨਪੁਰ ਲੋਧੀ ਪ੍ਰਚਾਰਕ ਹਲਕਾ ਨਕੋਦਰ ਅਤੇ ਫਿਲੌਰ ਜ਼ਿਲ੍ਹਾ ਜਲੰਧਰ ਨੇ ਵਿਦਿਆਰਥੀਆਂ ਨਾਲ ਸ਼ਖ਼ਸੀਅਤ ਉਸਾਰੀ , ਵਾਤਾਵਰਨ ਸੰਭਾਲ , ਵਿਚਰਨ ਕਲਾ, ਅਤੇ ਜ਼ਿੰਮੇਵਾਰੀ ਦੀ ਚੇਤਨਤਾ ਅਤੇ ਫਰਜਾ ਸਬੰਧੀ ਵਿਚਾਰਾਂ ਦੀ ਸਾਂਝ ਪਾਈ । ਇਸ ਮੌਕੇ ਲਗਭਗ 110 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ ।ਇਸ ਮੌਕੇ ਸਵਾਲ ਪੁੱਛਣ ਅਤੇ ਜਵਾਬ ਦੇਣ ਵਾਲੇ ਬੱਚਿਆਂ ਦਾ ਅਤੇ ਸਮੂਹ ਵਿਦਿਆਰਥੀਆਂ ਦਾ ਭਾਈ ਹਰਜੀਤ ਸਿੰਘ ਸੁਲਤਾਨਪੁਰ ਲੋਧੀ ਵਲੋਂ ਮੈਡਲ ਅਤੇੇ ਧਾਰਮਿਕ ਲਿਟਰੇਚਰ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਸ੍ਰੀ ਹਰੀਸ਼ ਨਾਗਪਾਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਅਤੇ ਸ: ਨਰਵੀਰ ਸਿੰਘ, ਸ੍ਰੀ ਮਤੀ ਗੁਰਮਿੰਦਰ ਕੌਰ,ਮਿਸ ਇਸਾ, ਸ੍ਰੀ ਮਤੀ ਨਿਸ਼ਾ, ਸ੍ਰੀ ਮਤੀ ਕਮਲਜੀਤ ਕੌਰ ਆਦਿ ਅਧਿਆਪਕ ਸਾਹਿਬਾਨ ਹਾਜ਼ਰ ਸਨ ਜਿਨ੍ਹਾਂ ਦਾ ਇਤਿਹਾਸਕ ਲਿਟਰੇਚਰ ਦੇ ਕੇ ਸਨਮਾਨ ਕੀਤਾ ਗਿਆ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #