ਪ੍ਰਚਾਰ ਬੇਅਸਰ ਕਿਉਂ ?
ਪ੍ਰਚਾਰ ਬੇਅਸਰ ਕਿਉਂ ?
ਕਦੇ ਹੁੰਦਾ ਸੀ ਸ਼ਿਕਵਾ ਇਹ ਬਹੁਤ ਵੱਡਾ
ਹੁੰਦਾ ਗੁਰਮਤਿ ਦਾ ਨਹੀਂ ਪ੍ਰਚਾਰ ਭਾਈ।
ਜੇਬ੍ਹਾਂ ਵਿੱਚ ਮੋਬਾਈਲ ਹੁਣ ਸਾਰਿਆਂ ਦੇ
ਕਥਾ-ਕੀਰਤਨ ਦੇ ਭਰੇ ‘ਭੰਡਾਰ’ ਭਾਈ।
ਸਜਿਆ ਕਿਧਰੇ ਵੀ ਹੋਵੇ ‘ਦੀਵਾਨ’ ਭਾਵੇਂ
ਸੁਣਨ ਵਾਸਤੇ ‘ਲਾਈਵ’ ਦਰਕਾਰ ਭਾਈ।
ਹਰਿਕ ਪਿੰਡ ਤੇ ਸ਼ਹਿਰ ਵਿੱਚ ਸੁਭਾ ਸ਼ਾਮੀਂ
ਲਾਊਡ ਸਪੀਕਰ ਨੇ ਪਾਉਂਦੇ ਗੁੰਜਾਰ ਭਾਈ।
ਚਾਹੀਏ ਸੋਚਣਾ ਸਭਨਾਂ ‘ਪਰਚਾਰਕਾਂ’ ਨੂੰ
ਕਰ ਕੇ ਗ਼ਹਿਰ ਗੰਭੀਰ ‘ਵਿਚਾਰ’ ਭਾਈ।
ਹੋਵੇ ਭਾਵਨਾ ‘ਸ਼ੋਹਰਤ-ਕਮਾਈ’ ਦੀ ਜੇ
ਕਰਦਾ ਅਸਰ ਨਹੀਂ ਫੇਰ ਪ੍ਰਚਾਰ ਭਾਈ।
-ਤਰਲੋਚਨ ਸਿੰਘ ਦੁਪਾਲ ਪੁਰ
001-408-905-5517
Posted By: Tarlochan Singh Dupalpur