ਹਲਕਾ ਫਿਲੌਰ - ਗੁਰਾਇਆ ਵਿਖੇ ਸ਼੍ਰੋਮਣੀ ਅਕਾਲੀ ਦਲ ਦਾ ਪਰਿਵਾਰ ਹੋਇਆ ਹੋਰ ਮਜ਼ਬੂਤ
ਅੱਪਰਾ /ਗੁਰਾਇਆ/ਅੱਪਰਾ 29 ਅਕਤੂਬਰ (ਤੀਰਥ ਸਿੰਘ ਮੈਂਗੜ੍ਹਾ)- ਵਿਧਾਨ ਸਭਾ ਹਲਕਾ ਫਿਲੌਰ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪਰਿਵਾਰ ਦਿਨੋ-ਦਿਨ ਹਰ ਪਿੰਡ ਅਤੇ ਸ਼ਹਿਰ ਵਿੱਚ ਵੱਧ ਰਿਹਾ ਹੈ। ਇਸੇ ਲੜੀ ਤਹਿਤ ਅੱਜ ਗੁਰਾਇਆ ਸ਼ਹਿਰ ਵਿਖੇ ਕਈ ਸਾਥੀਆਂ ਨੂੰ *ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਸ. ਬਲਦੇਵ ਸਿੰਘ ਖਹਿਰਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕਰਵਾਇਆ ਗਿਆ।
ਇਸ ਮੌਕੇ ਪ੍ਰਵੀਨ ਕੁਮਾਰ, ਆਯੁਸ਼ ਵਰਮਾ ਅਤੇ ਅਗਮ ਅਰੋੜਾ ਨੇ ਬਾਕੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਆਪਣੀ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ।
ਉੱਥੇ ਹੀ ਸੰਨੀ ਛਾਬੜਾ ਅਤੇ ਜੀ.ਕੇ. ਅਰੋੜਾ ਨੂੰ ਪਾਰਟੀ ਵਿੱਚ ਸ਼ਾਮਿਲ ਹੋਣ 'ਤੇ ਨਵੀਂ ਜ਼ਿੰਮੇਵਾਰੀ ਸੌਂਪੀ ਗਈ। ਸੰਨੀ ਛਾਬੜਾ ਨੂੰ ਟਰੇਡ ਵਿੰਗ ਪ੍ਰਧਾਨ, ਸਰਕਲ ਗੁਰਾਇਆ ਸਿਟੀ ਅਤੇ ਜੀ.ਕੇ. ਅਰੋੜਾ ਨੂੰ ਸੀਨੀਅਰ ਵਾਈਸ ਪ੍ਰਧਾਨ, ਟਰੇਡ ਵਿੰਗ, ਸਰਕਲ ਗੁਰਾਇਆ ਸਿਟੀ ਦੀ ਜ਼ਿੰਮੇਵਾਰੀ ਦਿੱਤੀ ਗਈ।