Nazrana Times

ਪੰਜਾਬੀ

ਕਰਤਾਰਪੁਰ ਵਿਖੇ ਈ ਵੀ ਐਮ ਦਾ ਇਕ ਵਾਰ ਫਿਰ ਤੋਂ ਕੀਤਾ ਗਿਆ ਪ੍ਰਦਰਸ਼ਨ

20 Jan, 2025 05:30 AM

ਵੋਟਰਾਂ ਨੂੰ ਵੋਟਿੰਗ ਮਸ਼ੀਨ ਦੀ ਕਾਰਜ ਪ੍ਰਣਾਲੀ ਅਤੇ ਵੀਵੀਪੈਟ ਸਬੰਧੀ ਕੀਤਾ ਜਾਗਰੂਕਕਰਤਾਰਪੁਰ 7 ਦਸੰਬਰ (ਭੁਪਿੰਦਰ ਸਿੰਘ ਮਾਹੀ): ਪੰਜਾਬ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਚੋਣ ਰਜਿਸਟ੍ਰੇਸ਼ਨ ਅਫ਼ਸਰ ਕਮ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਣਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ ਤੇ ਐੱਸਡੀਐੱਮ 2 ਸ੍ਰੀ ਬਲਬੀਰ ਰਾਜ ਸਿੰਘ ਵੱਲੋਂ ਸਵੀਪ ਮੰਡਲ ਅਫ਼ਸਰ ਦੇਸ ਰਾਜ ਦੀ ਅਗਵਾਈ ਅਧੀਨ ਭੇਜੀ ਗਈ ਮੋਬਾਈਲ ਈਵੀਐਮ ਵੈਣ ਰਾਹੀਂ ਭੇਜੀ ਈਵੀਐਮ ਦਾ ਪ੍ਰਦਰਸ਼ਨ ਸਵੀਪ ਐਕਟੀਵਿਟੀ ਦੇ ਤਹਿਤ ਕਰਤਾਰਪੁਰ ਦੇ ਵੱਖ ਵੱਖ ਇਲਾਕਿਆਂ ਵਿਖੇ ਸੈਕਟਰ ਅਫਸਰ ਅਨਿਲ ਕੁਮਾਰ ਦੀ ਦੇਖ ਰੇਖ ਵਿੱਚ ਕੀਤਾ ਗਿਆ। ਸਭ ਤੋਂ ਪਹਿਲਾਂ ਇਸ ਈਵੀਐਮ ਦਾ ਪ੍ਰਦਰਸ਼ਨ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਜੀ ਦੇ ਨਜ਼ਦੀਕ ਚੌਕ ਵਿਚ ਕੀਤਾ ਗਿਆ ਅਤੇ ਫੇਰ ਮਾਤਾ ਗੁਜਰੀ ਖਾਲਸਾ ਕਾਲਜ ਵਿਖੇ ਵਿਦਿਆਰਥੀਆਂ ਅਤੇ ਉੱਥੋਂ ਦੇ ਸਟਾਫ਼ ਨੂੰ ਇਸ ਮਸ਼ੀਨ ਦੀ ਕਾਰਜ ਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਇਸ ਮਸ਼ੀਨ ਨੂੰ ਆਰੀਆ ਮਾਡਲ ਸਕੂਲ ਦੇ ਨਜ਼ਦੀਕ ਲੋਕਾਂ ਦੇ ਪ੍ਰਦਰਸ਼ਨ ਲਈ ਲਿਜਾਇਆ ਗਿਆ। ਇਸ ਮੌਕੇ ਤੇ ਸੈਕਟਰ ਅਫਸਰ ਅਨਿਲ ਕੁਮਾਰ ਅਤੇ ਦੇਸ ਰਾਜ ਨੇ ਵੋਟਰਾਂ ਨੂੰ ਵੋਟਿੰਗ ਮਸ਼ੀਨ ਦੀ ਕਾਰਜ ਪ੍ਰਣਾਲੀ ਅਤੇ ਵੀਵੀਪੈਟ ਸਬੰਧੀ ਜਾਗਰੂਕ ਕੀਤਾ। ਲੋਕਾਂ ਨੇ ਆਪ ਮੁਹਾਰੇ ਇਸ ਮੁਹਿੰਮ ਵਿਚ ਵੱਧ ਚਡ਼੍ਹ ਕੇ ਜਾਣਕਾਰੀ ਹਾਸਲ ਕੀਤੀ ਅਤੇ ਈਵੀਐਮ ਰਾਹੀਂ ਵੋਟਾਂ ਪਾ ਕੇ ਵੇਖੀਆਂ ਅਤੇ ਬਹੁਤ ਸਾਰੇ ਨੌਜਵਾਨ ਅਤੇ ਹੋਰ ਵੋਟਰਾਂ ਨੇ ਵੀ ਵੋਟਿੰਗ ਮਸ਼ੀਨ ਦੀ ਕਾਰਜ ਪ੍ਰਣਾਲੀ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਸੈਕਟਰ ਅਫਸਰ ਅਨਿਲ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਕ ਵੋਟਿੰਗ ਮਸ਼ੀਨ ਪ੍ਰਦਰਸ਼ਨ ਵਿਧਾਨ ਸਭਾ ਹਲਕੇ ਕਰਤਾਰਪੁਰ ਦੇ ਵੱਖ ਵੱਖ ਸੈਕਟਰਾਂ ਵਿਚ ਮਿਤੀ 24 ਦਸੰਬਰ ਤੱਕ ਲਗਾਤਾਰ ਕੀਤਾ ਜਾਵੇਗਾ। ਇਸ ਮੌਕੇ ਤੇ ਸੁਖਦੇਵ ਲਾਲ ਧੰਨਾ, ਰਜੀਵ, ਕਮਲੇਸ਼, ਸੰਤੋਸ਼, ਹੀਰਾ ਲਾਲ, ਰਾਮ ਚੰਦਰ, ਸ਼ਾਮ ਸੁੰਦਰ ਅਤੇ ਬਹੁਤ ਸਾਰੇ ਨੌਜਵਾਨ ਵੋਟਰ ਜੋ ਕਿ ਇਸ ਵਿਧਾਨ ਸਭਾ ਚੋਣਾਂ ਸਮੇਂ ਆਪਣੀ ਵੋਟ ਦਾ ਪਹਿਲੀ ਵਾਰ ਉਪਯੋਗ ਕਰਨਗੇ। ਇਸ ਮੌਕੇ ਸਥਾਨਕ ਬੀ ਐੱਲ ਓ ਮੈਡਮ ਕੁਲਵਿੰਦਰ ਕੌਰ, ਨਿਧੀ, ਸੁਨੀਤਾ, ਹਰਪਾਲ, ਦੀਪਕ ਸਿੰਘ, ਸਤਨਾਮ ਸਿੰਘ, ਪ੍ਰਦੀਪ ਕੁਮਾਰ, ਰਜੇਸ਼ ਕੁਮਾਰ, ਅਨੂਪ ਸ਼ਰਮਾ, ਸੰਦੀਪ ਸਿੰਘ, ਪ੍ਰਿੰਸੀਪਲ ਕੰਵਲਜੀਤ ਕੌਰ ਆਦਿ ਹਾਜ਼ਰ ਸਨ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #