Nazrana Times

ਪੰਜਾਬੀ

ਡੀ ਐਸ ਪੀ ਸ਼ਮਸ਼ੇਰ ਸਿੰਘ ਸ਼ੇਰ ਗਿੱਲ ਨੇ ਸ਼ਹਿਰੀਆਂ ਦੀ ਵੱਡੀ ਸਿਰਦਰਦੀ ਬਣੀ ਟ੍ਰੈਫਿਕ ਸਮੱਸਿਆ ਲਈ ਨਜਾਇਜ ਕਬਜਾਧਾਰੀਆਂ ਨੂੰ ਦਿੱਤੀ ਸਖਤ ਚਿਤਾਵਨੀ

20 Jan, 2025 05:30 AM

ਬਾਘਾਪੁਰਾਣਾ,28 ਦਸੰਬਰ (ਰਾਜਿੰਦਰ ਸਿੰਘ ਕੋਟਲਾ):ਡੀ ਐਸ ਪੀ ਸ਼ਮਸ਼ੇਰ ਸਿੰਘ ਸ਼ੇਰ ਗਿੱਲ ਨੇ ਸ਼ਹਿਰ ਨਿਵਾਸੀਆਂ ਲਈ ਵੱਡੀ ਗੁੰਝਲਦਾਰ ਬਣੀ ਟ੍ਰੈਫਿਕ ਸਮੱਸਿਆ ਦਾ ਹੱਲ ਕੱਢਣ ਲਈ ਸਥਾਨਕ ਸ਼ਹਿਰ ਦਾ ਪੈਦਲ ਦੌਰਾ ਕੀਤਾ।ਇਸ ਮੌਕੇ ਉਨ੍ਹਾਂ ਦੁਕਾਨਦਾਰਾਂ ਅਤੇ ਹੋਰ ਨਜਾਇਜ ਕਬਜਾਧਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਆਪਣਾ ਸਮਾਨ ਸੀਮਤ ਜਗ੍ਹਾ ਤੱਕ ਹੀ ਰੱਖਣ ਅਤੇ ਵਾਹਨ ਚਾਲਕ ਨੂੰ ਕਿਹਾ ਕਿ ਉਹ ਆਪਣੇ ਵਾਹਨ ਰਾਈਟ ਸਾਈਡ ਚਲਾ ਕੇ ਸੜ੍ਹਕ ਦੇ ਬਣੇ ਕੱਟਾਂ ਤੋਂ ਹੀ ਮੋੜਨ ਤਾਂ ਜੋ ਟ੍ਰੇੈਫਿਕ 'ਚ ਵਿਗਨ ਨਾ ਪੈ ਸਕੇ ਅਤੇ ਟ੍ਰੇੈਫਿਕ ਸੁਚਾਰੂ ਢੰਗ ਨਾਲ ਚੱਲ ਸਕੇ।ਉਨ੍ਹਾਂ ਸੜਕ ਦੀ ਜਗ੍ਹਾ 'ਚ ਖੜ੍ਹੇ ਵਾਹਨ ਚਾਲਕਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਆਪਣੇ ਵਾਹਨ ਪਾਰਕਿੰਗ ਕਰਕੇ ਖਰੀਦ ਕਰਨ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਿਦਆਂ ਉਨ੍ਹਾਂ ਕਿਹਾ ਕਿ ਉਹ ਲਾਅ ਐੰਡ ਆਰਡਰ ਦੀ ਸਥਿਤੀ ਨੂੰ ਕਿਸੇ ਵੀ ਹਾਲਤ 'ਚ ਨਹੀਂ ਵਿਗੜਨ ਦੇਣਗੇ ਅਤੇ ਨਾ ਹੀ ਕਾਨੂੰਨ ਕਿਸੇ ਨੂੰ ਹੱਥ 'ਚ ਲੈਣ ਦੇਣਗੇ।ਉਨ੍ਹਾਂ ਮਸ਼ਟੰਡੇ ਬੁਲਟ ਮੋਟਰਸਾਈਕਲਾਂ 'ਤੇ ਪਟਾਖੇ ਪਾਉਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਬਾਜ ਆਉਣ ਨਹੀਂ ਕਾਨੂੰਨੀ ਕਾਰਵਾਈ ਅਮਨ 'ਚ ਲਿਆਂਦੀ ਜਾਵੇਗੀ।ਉਨ੍ਹਾਂ ਗਲਤ ਅਨਸਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ 'ਤੇ ਬਾਜ ਅੱਖ ਰੱਖੀ ਜਾਵੇਗੀ।ਉਨ੍ਹਾਂ ਅਮਨ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਵਾਹਨਾਂ ਦੀ ਚੈਕਿੰਗ ਵੀ ਕੀਤੀ। ਉਨ੍ਹਾਂ ਮਿੰਨੀ ਬੱਸਾਂ ਅਤੇ ਵੱਡੀਆਂ ਬੱਸਾਂ ਦੇ ਡਰਾਇਵਰਾਂ ਅਤੇ ਅੱਡਾ ਇਨਚਾਰਜਾਂ ਨੂੰ ਕਿਹਾ ਬੱਸਾਂ ਵਿੱਚੋਂ ਸਵਾਰੀਆਂ ਬੱਸ ਅੱਡੇ ਵਿੱਚ ਹੀ ਉਤਾਰਨ ਅਤੇ ਝੜਾਉਣ ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਥਾਣਾ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ, ਰੀਡਰ ਸਰਬਜੀਤ ਸਿੰਘ ਸਿੰਘ,ਏ ਐਸ ਆਈ ਜਗਦੇਵ ਸਿੰਘ ਖੋਟੇ,ਕੁਲਵੰਤ ਸਿੰਘ ਏ ਐਸ ਆਈ,ਹੌਲਦਾਰ ਤਰਸੇਮ ਸਿੰਘ ਖੋਟੇ ਆਦਿ ਪੁਲਿਸ ਪਾਰਟੀ ਹਾਜਰ ਸੀ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #