Nazrana Times

ਪੰਜਾਬੀ

ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿੱਚ ਨਵੇਂ ਕਮਰਿਆਂ ਦਾ ਕੀਤਾ ਉਦਘਾਟਨ

21 Dec, 2025 09:24 PM

ਨਡਾਲਾ , ਜਸਵਿੰਦਰ ਸਿੰਘ 

ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿੱਚ ਸਰਾਂ ਦੇ ਨਵੇਂ ਤਿਆਰ ਕੀਤੇ ਗਏ 8 ਕਮਰਿਆਂ ਨੂੰ ਧਾਰਮਿਕ ਮਰਿਆਦਾ ਅਨੁਸਾਰ ਸੰਗਤ ਨੂੰ ਅਰਪਨ ਕੀਤੇ ਗਏ। ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਭਾਈ ਵੱਲੋਂ ਚੜੵਦੀ ਕਲਾ ਦੀ ਅਰਦਾਸ ਕੀਤੀ ਗਈ। ੳੇਪਰੰਤ ਕਾਰ ਸੇਵਾ ਬਾਬਾ ਬਲਵਿੰਦਰ ਸਿੰਘ ਦਿੱਲੀ ਵਾਲਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਕਾਰ ਸੇਵਾ ਖਡੂਰ ਸਾਹਿਬ ਵਾਲੇ ਸੰਤ ਬਾਬਾ ਸੇਵਾ ਸਿੰਘ ਅਤੇ ਬਾਬਾ ਬਲਵਿੰਦਰ ਸਿੰਘ ਦਿੱਲੀ ਵਾਲੇ ਤੇ ਗੁਰਦੁਆਰਾ ਸਾਹਿਬ ਮੈਨੇਜਰ ਵੱਲੋਂ ਨਿਭਾਈ ਗਈ। ਇਸ ਅਵਸਰ ਤੇ ਮੈਨੇਜਰ ਕੰਵਲਜੀਤ ਸਿੰਘ ਚੀਮਾ ਨੇ ਸਾਰੇ ਸੇਵਾਦਾਰਾਂ ਅਤੇ ਕਾਰ ਸੇਵਾ ਨਾਲ ਜੁੜੇ ਮਹਾਂਪੁਰਖਾਂ ਦਾ ਧੰਨਵਾਦ ਕੀਤਾ ਤੇ ਆਖਿਆ ਕਿ ਇਨ੍ਹਾਂ ਨਵੀਂ ਸੁਵਿਧਾਵਾਂ ਅਤੇ ਸਰਾਂ ਦੇ ਤਿਆਰ ਹੋਣ ਨਾਲ ਸੰਗਤਾਂ ਨੂੰ ਇੱਕ ਸੁਵਿਧਾਜਨਕ ਅਤੇ ਆਰਾਮਦਾਇਕ ਮਾਹੌਲ ਮਿਲੇਗਾ, ਜਿਸ ਨਾਲ ਉਨ੍ਹਾਂ ਦਾ ਗੁਰਦੁਆਰੇ ਵਿੱਚ ਆਉਣ ਦਾ ਅਨੁਭਵ ਹੋਰ ਵੀ ਖੂਬਸੂਰਤ ਹੋਵੇਗਾ। ਇਸ ਮੌਕੇ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ, ਬਾਬਾ ਬਲਵਿੰਦਰ ਸਿੰਘ ਦਿੱਲੀ ਵਾਲੇ, ਮੁੱਖ ਸਕੱਤਰ ਐਸਜੀਪੀਸੀ ਜਥੇਦਾਰ ਕੁਲਵੰਤ ਸਿੰਘ ਮੰਨਣ, ਅਕਾਲੀ ਯੂਥ ਆਗੂ ਕੁਲਦੀਪ ਸਿੰਘ ਟਾਂਡੀ , ਮੈਨੇਜਰ ਕੰਵਲਜੀਤ ਸਿੰਘ ਚੀਮਾ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ, ਜਸਵਿੰਦਰ ਸਿੰਘ ਮੈਨੇਜਰ ਗੁਰਦੁਆਰਾ ਥੰਮ ਜੀ ਸਾਹਿਬ ਕਰਤਾਰਪੁਰ, ਸੁਖਵਿੰਦਰ ਸਿੰਘ ਬੱਸੀ ਮੈਨੇਜਰ ਗੁਰਦੁਆਰਾ ਮੌ ਸਾਹਿਬ ਫਿਲੌਰ, ਭਾਈ ਬਲਜਿੰਦਰ ਸਿੰਘ ਹੈੱਡ ਗ੍ਰੰਥੀ, ਰੇਸ਼ਮ ਸਿੰਘ ਪੱਡਾ, ਸਿਮਰਜੀਤ ਸਿੰਘ ਵਾਲੀਆ ਸੋਟਰ ਕੀਪਰ, ਗੁਰਦੀਪ ਸਿੰਘ ਹੈੱਡ ਰਾਗੀ, ਗੁਰਨੇਕ ਸਿੰਘ, ਜਥੇਦਾਰ ਸੂਰਤ ਸਿੰਘ ਸਾਬਕਾ ਪ੍ਰਧਾਨ, ਅਵਤਾਰ ਸਿੰਘ ਮੁਲਤਾਨੀ, ਡਾ.ਨਰਿੰਦਰਪਾਲ ਬਾਵਾ, ਅਜੀਤ ਸਿੰਘ ਖੱਖ, ਜੋਗਾ ਸਿੰਘ, ਗੁਰਦੀਪ ਸਿੰਘ ਕਲਸੀ, ਪਲਵਿੰਦਰ ਸਿੰਘ ਘੋਤੜਾ, ਸ਼ੇਰਪਾਲ ਸਿੰਘ ਟਿੰਕੂ, ਗੁਰਨਾਮ ਸਿੰਘ ਸਲੈਚ,ਰਘਵਿੰਦਰ ਸਿੰਘ ਸਾਹੀ, ਸੁਖਵਿੰਦਰ ਸਿੰਘ ਦਰਦੀ, ਜਸਵਿੰਦਰ ਸਿੰਘ ਦਰਦੀ, ਬਲਬੀਰ ਸਿੰਘ ਬਾਊ, ਅਮਰਜੀਤ ਸਿੰਘ ਸਾਬ, ਡਾ.ਹਰਦੀਪ ਸਿੰਘ ਕੰਗ, ਮਹਿੰਦਰਪਾਲ ਸਿੰਘ ਸਾਜਨ, ਬਲਵਿੰਦਰ ਸਿੰਘ, ਸਤਿੰਦਰਜੀਤ ਸਿੰਘ ਤੇ ਵੱਡੀ ਗਿਣਤੀ ਚ ਸੰਗਤਾਂ ਹਾਜ਼ਰ ਸਨ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #