Nazrana Times

ਪੰਜਾਬੀ

ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਵੱਲੋਂ ਜਰਮਨੀ ਵਿਖੇ ਇਕਾਈ ਦਾ ਗਠਨ

02 Jul, 2025 01:08 AM

ਅੰਮ੍ਰਿਤਸਰ, 1 ਜੁਲਾਈ , ਰਣਜੀਤ ਸਿੰਘ ਖ਼ਾਲਸਾ

ਅੱਜ ਸ੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਬੁਲਾਰੇ ਡਾ. ਸੁਰਜੀਤ ਸਿੰਘ ਜਰਮਨੀ ਨੇ ਦੱਸਿਆ ਕਿ ਜਥੇਬੰਦੀ ਦੇ ਪੰਜਾਬ ਇਕਾਈ ਦੇ ਮੈਂਬਰ ਸਾਹਿਬਾਨਾਂ ਦੀ ਸਹਿਮਤੀ ਦੇ ਨਾਲ ਜਰਮਨੀ ਵਿਖੇ ਜਥੇਬੰਦੀ ਦੀ ਇਕਾਈ ਸਥਾਪਿਤ ਕੀਤੀ ਗਈ ਹੈ। ਜਿਸ ਵਿਚ ਜਗਤਾਰ ਸਿੰਘ ਮਾਹਲ, ਮਨਜੀਤ ਸਿੰਘ ਭੋਗਲ, ਅਰਪਿੰਦਰ ਸਿੰਘ ਬਿੱਟੂ, ਡਾ. ਸੁਰਜੀਤ ਸਿੰਘ ਜਰਮਨੀ, ਪਲਵਿੰਦਰ ਸਿੰਘ ਬੱਲ, ਪ੍ਰਭਜੋਤ ਸਿੰਘ ਨੂੰ ਜਥੇਬੰਦੀ ਦੀ ਚੜਦੀ ਕਲਾ ਲਈ ਕੰਮ ਕਰਨ ਦਾ ਜਿੰਮਾ ਦਿੱਤਾ ਗਿਆ। ਨਾਲ ਹੀ ਇਹਨਾਂ ਮੈਂਬਰ ਸਾਹਿਬਾਨਾਂ ਨੂੰ ਜਥੇਬੰਦੀ ਦੀ ਮਜਬੂਤੀ ਲਈ ਹੋਰ ਵੀ ਪੰਜਾਬ ਪ੍ਰਸਤ ਜਰਮਨੀ ਵਿਚ ਵਸਦੇ ਪੰਜਾਬੀਆਂ ਨੂੰ ਨਾਲ ਜੋੜ ਕੇ ਜਰਮਨੀ ਵਿਚ ਵੱਖੋਂ ਸ਼ਹਿਰਾਂ ਦੀਆਂ ਇਕਾਈਆਂ ਸਥਾਪਿਤ ਕਰਨ ਲਈ ਕਿਹਾ ਗਿਆ,ਤਾਂ ਜੋ ਸ੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ)ਨੂੰ ਮਜਬੂਤ ਕੀਤਾ ਜਾ ਸਕੇ। ਉਹਨਾਂ ਪੰਜਾਬ ਦੀ ਚੜਦੀ ਕਲਾ ਲਈ ਮਜਬੂਤ ਹੋਣ ਲਈ ਕਿਹਾ ਅਤੇ ਜਥੇਬੰਦੀ ਢਾਂਚੇ ਨੂੰ ਮੁੜ ਸੁਰਜੀਤ ਕਰਨ ਲਈ ਯਤਨਸ਼ੀਲ ਕਾਰਜ ਕੀਤੇ ਜਾਣ। ਜ਼ਿਕਰ ਯੋਗ ਹੈ ਕਿ ਇਹ ਪਾਰਟੀ ਪੰਜਾਬ ਦੇ ਮੁਕਤਸਰ ਸਾਹਿਬ ਵਿਖੇ ਮਾਗੀ ਦੇ ਤਿਉਹਾਰ ਮੌਕੇ ਹੋਣ ਵਿੱਚ ਆਈ ਸੀ। ਅਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਹੈ ਜੋ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿਕਾਸ ਚਾਹੁੰਦੀ ਹੈ। ਅਸੀਂ ਪੁਰਜੋਰ ਅਪੀਲ ਕਰਦੇ ਹਾਂ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਲੋਕ ਇਸ ਪਾਰਟੀ ਦੇ ਨਾਲ ਜੁੜਨ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #